Punjab

ਵਿਧਾਨ ਸਭਾ ‘ਚ ਮੂਸੇਵਾਲਾ ਕੇਸ ‘ਤੇ ਗਰਮਾਇਆ ਮਾਹੌਲ , ‘ਆਪ’ ਨੇ ਕਾਂਗਰਸ ਨੂੰ ਸੁਣਾਈਆਂ ਖਰੀਆਂ-ਖਰੀਆਂ

The atmosphere heated up in the Vidhan Sabha over the Musewala murder case, 'AAP' gave the truth to the Congress.

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਚੋਥਾ ਦਿਨ ਹੈ। ਸ਼ੁਕਰਵਾਰ ਨੂੰ ਸ਼ੁਰੂ ਹੋਏ ਬਜਟ ਇਜਲਾਸ ਤੋਂ ਬਾਅਦ ਅੱਜ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ।  ‘ਆਪ’ ਵਿਧਾਇਕਾਂ ਵੱਲੋਂ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ 10 ਮਾਰਚ ਨੂੰ ਬਜਟ ਪੇਸ਼ ਕਰਨਾ ਹੈ। ਇਸ ਕਾਰਨ ਅੱਜ ਦੀ ਕਾਰਵਾਈ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਡਾ ਚਰਨਜੀਤ ਸਿੰਘ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਕੰਮਾਂ ਦੀ ਉਸਾਰੀ ਲਈ ਕੋਈ ਸਕੀਮ ਰੱਖੀ ਗਈ ਹੈ। ਇਸਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਵੇਲਾ ਤਨਿਆਲੀ ਨਵੀਂ ਲਿੰਕ ਸੜਕ ਨੂੰ ਸ਼ੁਰੂ ਕਰਨ ਦੀ ਤਜ਼ਵੀਜ਼ ਸਰਕਾਰ ਦੇ ਵਿਚਾਰ ਦੇ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਨੰ ਸ਼ੁਰੂ ਕਰਨ ਤੋਂ ਪਹਿਲਾਂ ਜੰਗਲਾਤ ਦੀ ਜ਼ਮੀਨ ਸੜਕ ਲਈ ਇਸਤੇਮਾਲ ਕਰਨ ਸਬੰਧੀ ਜੰਗਲਾਤ ਵਿਭਾਗ ਨੇ ਭਾਰਤ ਸਰਕਾਰ ਤੋਂ ਇਸਦੀ ਪ੍ਰਵਾਨਗੀ ਮੰਗੀ।

ਵਿਧਾਇਕ ਬੁੱਧਰਾਮ ਨੇ ਸਵਾਲ ਕੀਤਾ ਕਿ  ਕੈਂਸਰ ਤੋਂ ਪੀੜਤਾਂ ਨੂੰ ਪੀਆਰਟੀਸੀ ਅਤੇ ਪਨਬੱਸਾਂ ਵਿੱਚ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਪਾਸ ਮਹੱਈਆ ਕਰਵਾਏ ਜਾਣ। ਇਸ ਜੇ ਜਵਾਬ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਸ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਕੈਂਸਰ ਦੇ ਮਰੀਜਾਂ ਨੂੰ ਫਰੀ ਟਿਕਟ ਬਿਠਾਇਆ ਜਾ ਰਿਹਾ ਹੈ।

ਵਿਧਾਇਕ ਵਰਿੰਦਰ ਕੁਮਾਰ ਗੋਇਲ ਨੇ ਸਵਾਲ ਕੀਤਾ ਕੀ ਬਾਬਾ ਹੀਰਾ ਸਿੰਘ ਭੱਠਲ ਇੰਸਟੀਟਿਊਟ ਇੰਜੀਨਿਅਰਿੰਗ ਕਾਲਜ ਬੰਦ ਪਿਆ ਹੈ ਕਿਉਂਕਿ ਜੁਲਾਈ 2019 ਤੋਂ ਇਸ ਕਾਲਜ ਦੇ ਸਾਰੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੀ। ਜਿਸ ਕਾਰਨ ਮੁਲਾਜ਼ਮਾਂ ਨੇ ਲੰਮਾ ਸਮਾਂ ਹੜਤਾਲ ਕੀਤੀ ਅਤੇ ਇਹ ਕਾਲਜ ਬੰਦ ਹੋ ਗਿਆ। ਉਹਾਂ ਨੇ ਪੁੱਛਿਆ ਕਿ ਇਸ ਕਾਲਜ ਵਿੱਚ ਹੁਣ ਨਵੇਂ ਕੋਰਸ ਕਦੋਂ ਤੋਂ ਸ਼ੁਰੂ ਹੋਣਗੇ।

ਇਸਦੇ ਜਬਾਵ ਵਿੱਚ ਹਰਜੋਤ ਬੈਂਸ ਕਿਹਾ ਕਿ ਬਾਬਾ ਹੀਰਾ ਸਿੰਘ ਭੱਠਲ ਇੰਸਟੀਟਿਊਟ ਇੰਜੀਨਿਅਰਿੰਗ ਲਹਿਰਾ ਗਾਗਾ ਪਿਛਲੀਆਂ ਸਰਕਾਰਾਂ ਦੀ ਅਣਗਿਹਲੀ ਕਾਰਨ ਬੰਦ ਨਹੀਂ ਹੋਇਆ ਬਲਕਿ ਇਹ ਵਿੱਤੀ ਅਤੇ ਪ੍ਰਸਾਸ਼ਨੀ ਕਾਰਨਾਂ ਕਰਕੇ ਬੰਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਸਟਾਫ਼ ਦੇ ਮੁੜ ਬਸੇਵੇ ਦੀ ਕਾਰਵਾਈ ਅਧੀਨ ਹੈ। ਮੰਤਰੀ ਨੇ ਕਿਹਾ ਕਿ ਇਸ ਇੰਸਟੀਟਿਊਟ ਨੂੰ ਸਰਕਾਰ ਕਿਸੇ ਸਕੂਲ ਜਾਂ ਅਕੈਡਮੀ ਵਿੱਚ ਤਬਦੀਲ ਕਰਾਂਗੇ ਕਿਉਂਕਿ ਪਿਛਲੇ ਸਾਲਾਂ ਵਿੱਚ ਇਹ ਦੇਖਿਆ ਗਿਆ ਹੈ ਕਿ ENGG… ਦੇ ਕਾਲਜਾਂ ਵਿੱਚ ਦਾਖਲੇ ਘਟ ਹੋ ਰਹੇ ਹਨ।

ਇਸ ਤੋਂ ਬਾਅਦ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਨੇ ਆਪਣੇ ਹਲਕੇ ਵਿੱਚ 30 ਬੈਡ ਦੇ ਹਸਪਲਾਲ ਨੂੰ ਜੱਚਾ-ਬੱਚਾ ਹਸਪਤਾਲ ਵਿੱਚ ਤਬਦੀਲ ਕਰਨ ਦੀ ਗੱਲ ਰੱਖੀ। ਇਸਦੇ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ  ਸਿਵਲ ਹਸਪਤਾਲ ਵਿੱਚ ਪਹਿਲਾਂ ਹੀ 100 ਬੈਡ ਇੱਕ ਵਾਰਡ ਮੌਜੂਦ ਹੈ ਜਿਸ ਨੂੰ ਅਪਗ੍ਰੇਡ ਕਰਕੇ 200 ਬੈੱਡ ਦੇ ਵਾਰਡ ਵਿੱਚ ਤਬਦੀਲ ਕੀਤਾ ਜਾਵੇਗਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਕੀਤਾ ਕਿ 2013,14,15 ਵਿੱਚ ਜੋ ਕਾਂਗਰਸ ਦੀ ਸਰਕਾਰ ਵੇਲੇ ਓਟੀਐਸ ਡਨ ਵਾਏ ਕਾਂਗਰਸ ਸਕੀਮ ਵੈਟ ‘ਤੇ ਹੋਈਆਂ ਸਨ । ਉਨ੍ਹਾਂ ਨੇ ਕਿਹਾ ਕਿ 2015,16 ਦੀ ਅਸਾਸਮੈਂਟ 20 ਨਵੰਬਰ 2022 ਨੂੰ ਪੁਰੀ ਕਰ ਲਈ ਗਈ ਹੈ ਪਰ ots ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।

ਇਸਦੇ ਜਵਾਬ ਵਿੱਚ ਆਪਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ ਕਿ ਇਹ ਮਾਮਲਾ ਪੰਜਾਬ ਸਰਕਾਰ ਦੇ ਵਿਚਾਦ ਅਧੀਨ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਇਸ ਮਾਮਲੇ ਵਿੱਚ ਕਮੇਟੀ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇਸ ਕੇਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਵੈਟ ਐਕਟ 2005 ਦੇ ਲਗਪਗ 12 ਹਜ਼ਾਰ 171 ਕਰੋੜ ਰੁਪਏ ਦਾ ਹਬਕਾਇਆ ਹੈ, ਕੇਂਦਰੀ ਵਿਕਰੀ ਕਰ ਐਕਟ 1956 ਦੇ 2956 ਕਰੋੜ ਦੇ ਰੁਪਏ ਦਾ ਬਕਾਇਆ , ਪੰਜਾਬ ਬੁਨਿਆਦੀ ਢਾਂਚਾ ਵਿਕਾਸ ਰੈਗੂਲੇਸ਼ਨ ਐਕਟ 2002 ਦੇ 606 ਕਰੋੜ ਰੁਪਏ ਦੇ ਬਕਾਏ , ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਦੇ 288 ਕਰੋੜ ਦੇ ਬਕਾਏ , ਪੰਜਾਬ ਮੰਨੋਰੰਜਨ  ਕਰ ਐਕਟ 1954 ਦੇ 15 ਕਰੋੜ ਰੁਪਏ ਦੇ ਬਕਾਏ ਰਹਿੰਦੇ ਹਨ ਜੋ ਕੁੱਲ 16 ਹਜ਼ਾਰ 37 ਕਰੋੜ ਰੁਪਏ ਦੇ ਬਕਾਏ ਪੈਡਿੰਗ ਪਏ ਹਨ।

ਇਸ ਤੋਂ ਬਾਅਦ ਮਾਹੌਲ ਉਦੋਂ ਭੱਖ ਗਿਆ ਜਦੋਂ ਵਿਧਾਇਕ ਅਮਿਤ ਅਰੋੜਾ ਨੇ ਸਿੱਧੂ ਮੂਸੇ ਵਾਲੇ ਕੇਸ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 40 ਲੋਕ ਨਾਮਜ਼ਦ ਹੋਏ ਅਤੇ 29 ਨੂੰ ਗ੍ਰਿਫਕਾਰ ਕੀਤੇ ਗਏ ਹਨ। ਅਰੋੜਾ ਨੇ ਕਿਹਾ ਕਿ ਕਾਂਗਰਸ ਮੂਸੇਵਾਲਾ ਦੇ ਕੇਸ ਦੇ ਜ਼ਰੀਏ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਨ੍ਹਾਂ ਨੇ ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ ਹੈ ਉਸ ਦਿਨ ਵੀ ਉਨ੍ਹਾਂ  ਕੋਲ ਦੋ ਗੰਨਮੈਨ ਸੀ ਜਿੰਨ੍ਹਾ ਨੂੰ ਉਹ ਨਾਲ ਨਹੀਂ ਲਾ ਕੇ ਗਏ ਅਤੇ ਨਾ ਹੀ ਆਪਣੀ ਬੁਲਟ ਪਰੂਫ ਗੱਡੀ ਲੈ ਕੇ ਗਏ। ਅਰੋੜਾ ਨੇ ਕਾਂਗਰਸ ‘ਤੇ ਵਰਦਿਆਂ ਕਿਹਾ ਕਿ ਮੂਸੇਵਾਲਾ ਦੇ ਕਤਲ ਦਾ ਸਹਾਰਾ ਲੈ ਕੇ ਕਾਗਰਸ ਪੰਜਾਬ ਵਿੱਚ ਨਫ਼ਰਤ ਦੇ ਬੀਜ ਬੋ ਰਹੀ ਹੈ।

ਇਸਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਜਵਾਬ ਦਿੱਤਾ ਕਿ ਮੂਸੇਵਾਲੇ ਦਾ ਕਤਲ ਉਸਦੀ ਸਕਿਓਰਟੀ  ਕੱਟੀ ਜਾਣ ਦੀ ਖ਼ਬਰ ਨੂੰ ਜਨਤਕ ਕਰਨ ਕਾਰਨ ਹੋਇਆ ਹੈ ਜੋ ਕਿ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੀ ਕਾਨੂੰਨ ਅਬਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ। ਵੜਿੰਗ ਨੇ ਕਿਹਾ ਕਿ ਲੰਘੇ ਦਿਨੀਂ ਹੋਲੇ-ਮਹੱਲੇ ‘ਤੇ ਕਿਸ ਤਰ੍ਹਾਂ  ਬੇਹਰਿਮੀ ਨਾਲ ਨੌਜਵਾਨ ਦਾ ਕਤਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦਿਨ ਭਰ ਦਿਨ ਪੰਜਾਬ ਦੀ ਕਾਨੂੰਨ ਅਬਸਥਾ ਵਿਗੜੀ ਰਹੀ ਹੈ ਅਤੇ ਪੰਜਾਬ ਸਰਕਾਰ ਹੱਥ ਪਰ ਹੱਥ ਧਰ ਕੇ ਬੈਠੀ ਹੈ। ਸਦਨ ‘ਚ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਬੱਚੇ ਦੇ ਮਾਂ ਬਾਪ ਆ ਕੇ ਧਰਨੇ ਤੇ ਬੈਠ ਗਏ ਤੇ ਕਹਿ ਰਹੇ ਕਿ ਸਾਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪੁੱਛਿਆ ਕਿ ਪੰਜਾਬ ਸਰਕਾਰ ਗੈਂਗਸਟਰਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ, ਜਿਨ੍ਹਾਂ ਦੇ ਨਾਂ ਸਿੱਧੂ ਦੇ ਮਾਪੇ ਦੱਸ ਰਹੇ ਹਨ।

ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੇ ਹਨ ਅਤੇ ਸੀਐਮ ਮਾਨ ਵੀ ਉਨ੍ਹਾਂ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਹਜ਼ਾਰਾਂ ਲੋਕਾਂ ਦੀ ਮੌਤ ’ਤੇ ਸਿਆਸਤ ਕੀਤੀ ਹੈ। ਇਸ ਤੋਂ ਬਾਅਦ ‘ਆਪ’ ਵਿਧਾਇਕਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ‘ਚ ਪਿਛਲੇ 12 ਸਾਲਾਂ ਦਾ ਅਪਰਾਧ ਰਿਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਾਲ 2022 ‘ਚ ‘ਆਪ’ ਦੇ ਕਾਰਜਕਾਲ ਦੌਰਾਨ ਪੰਜਾਬ ‘ਚ ਅਪਰਾਧਿਕ ਘਟਨਾਵਾਂ ਦੀ ਦੂਜੀ ਸਭ ਤੋਂ ਘੱਟ ਗਿਣਤੀ ਹੋਈ ਹੈ। ਪਰ ਵਿਰੋਧੀ ਧਿਰ ਹਰ ਰੋਜ਼ ‘ਆਪ’ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਾਂਗਰਸੀ ਆਗੂਆਂ ’ਤੇ ਗੈਂਗਸਟਰਾਂ ਦੇ ਸਰਪ੍ਰਸਤ ਹੋਣ ਦਾ ਦੋਸ਼ ਲਾਇਆ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧ ਕਰਨ ਵਾਲੇ ਲੋਕ ਭਾਜਪਾ ਸ਼ਾਸਤ ਰਾਜਾਂ ਤੋਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਨਰਸਰੀਆਂ ਬਣ ਕੇ ਰਹਿ ਗਈਆਂ ਹਨ। ਯੂਪੀ ਅਤੇ ਰਾਜਸਥਾਨ ਵਿੱਚ ਜੁਰਮ ਕਰਨ ਵਾਲੇ ਹਰਿਆਣੇ ਤੋਂ ਜਾਂਦੇ ਹਨ। ਉਸ ਨੇ ਐਨਸੀਆਰਬੀ ਮੁਤਾਬਕ ਪੰਜਾਬ ਨੂੰ 17ਵੇਂ ਨੰਬਰ ’ਤੇ ਦੱਸਿਆ। ਆਰਮਜ਼ ਐਕਟ ਤਹਿਤ ਹੋਣ ਵਾਲੇ ਅਪਰਾਧਾਂ ਦੀ ਰਾਸ਼ਟਰੀ ਔਸਤ 4.8 ਅਤੇ ਪੰਜਾਬ ਦੀ 1.4 ਸੀ। ਜਦੋਂਕਿ ਹਰਿਆਣਾ ਦੇ 6, ਯੂਪੀ ਦੇ 13 ਅਤੇ ਰਾਜਸਥਾਨ ਦੇ 17-18 ਦੱਸੇ ਗਏ ਹਨ। ਇਸ ਦੇ ਬਾਵਜੂਦ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਗਈ ਹੈ।

ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਦੇ ਯੂਥ ਪ੍ਰਧਾਨ ਗੁਰਲਾਲ ਬਰਾੜ, ਵਿੱਕੀ ਮਿੱਡੂਖੇੜਾ ਮਾਰਿਆ ਗਿਆ। ਸੁੱਖਾ ਕਲਵਾਂ ਪੁਲਿਸ ਹਿਰਾਸਤ ਵਿੱਚ ਮਾਰਿਆ ਗਿਆ। ਪਹਿਲਾਂ ਵੀ ਅਪਰਾਧ ਹੁੰਦੇ ਰਹੇ ਹਨ ਪਰ ਹੁਣ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਆਉਣ ‘ਤੇ ਸਦਨ ਦੀ ਕਾਰਵਾਈ ਦਾ ਉਦੋਂ ਤੱਕ ਬਾਈਕਾਟ ਕਰਨਗੇ ਜਦੋਂ ਤੱਕ ਮੁੱਖ ਮੰਤਰੀ ਮਾਨ ਆਪਣੇ ਇਤਰਾਜ਼ਯੋਗ ਰਵੱਈਏ ਲਈ ਆਪਣੇ ਸਦਨ ਦੇ ਸਹਿਯੋਗੀਆਂ ਤੋਂ ਮੁਆਫੀ ਨਹੀਂ ਮੰਗਦੇ। ਉਦੋਂ ਤੱਕ ਕਾਂਗਰਸ ਦੇ ਵਿਧਾਇਕ ਸਦਨ ​​ਵਿੱਚ ਮੌਜੂਦ ਹਨ।