Punjab

ਕੱਚੇ ਅਧਿਆਪਕਾਂ ਨੇ ਖਰੜ-ਮੁਹਾਲੀ ਹਾਈਵੇਅ ਕੀਤਾ ਜਾਮ

‘ਦ ਖਾਲਸ ਬਿਉਰੋ:ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ-ਮੁਹਾਲੀ ਹਾਈਵੇਅ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ। ਪਹਿਲਾਂ ਕੱਚੇ ਅਧਿਆਪਕ ਯੂਨੀਅਨ ਵੱਲੋਂ ਮੁਹਾਲੀ ਵਿੱਚ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਪਿਛਲੇ 6 ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਮੰਗਾਂ ਨਾ ਮੰਨੇ ਜਾਣ ‘ਤੇ ਹੁਣ ਉਹਨਾਂ ਨੂੰ ਸੜਕ ‘ਤੇ ਬੈਠ ਕੇ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੂਰੀ ਯੋਗਤਾ ਹੋਣ ਦੇ ਬਾਵਜੂਦ ਉਹਨਾਂ ਨੂੰ ਪਿਛਲੇ 18 ਸਾਲਾਂ ਤੋਂ ਪੱਚੀ ਸੌ, ਪੈਂਤੀ ਸੌ ਤੇ ਵੱਧ ਤੋਂ ਵੱਧ ਛੇ ਹਜ਼ਾਰ ਤੱਕ ਦੀ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿ ਅੱਜ ਦੇ ਸਮੇਂ ਗੁਜਾਰਾ ਕਰਨ ਲਈ ਬਹੁੱਤ ਘੱਟ ਹੈ। ਇਸ ਲ਼ਈ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪੰਜ ਅਧਿਆਪਕ ਯੂਨੀਅਨਾਂ ਇੱਕਠੀਆਂ ਹੋ ਕੇ ਅੱਣਮਿਥੇ ਸਮੇਂ ਲਈ ਖਰੜ-ਮੁਹਾਲੀ ਹਾਈਵੇ ‘ਤੇ ਧਰਨਾ ਅਤੇ ਰੋਸ-ਪ੍ਰਦਰਸ਼ਨ ਜਾਰੀ ਰੱਖਣਗੀਆਂ।