ਬਿਉਰੋ ਰਿਪੋਰਟ : ਮਾਝੇ ਦੇ 2 ਪਰਿਵਾਰਾਂ ਨੂੰ ਅੱਜ ਦਾ ਦਿਨ ਕਦੇ ਨਹੀਂ ਭੁੱਲੇਗੀ । ਬੱਚੇ ਸਕੂਲ ਗਏ ਪਰ ਪਹੁੰਚੇ ਹੀ ਨਹੀਂ । ਰਸਤੇ ਵਿੱਚੋ ਜਿਹੜੀ ਖ਼ਬਰ ਆਈ ਉਹ ਪਰਿਵਾਰ ਦੇ ਹੋਸ਼ ਉਡਾਣ ਵਾਲੀ ਸੀ । ਤਰਨਤਾਰਨ ਦੇ ਆਰਮੀ ਪਬਲਿਕ ਸਕੂਲ ਗਡਾਣਾ ਵਿੱਚ ਪੜਨ ਵਾਲਾ 13 ਸਾਲ ਦਾ ਸਾਹਿਲਪ੍ਰੀਤ ਰੋਜ਼ਾਨਾ ਵਾਂਗ ਆਪਣੀ ਸਕੂਲ ਵੈਨ ਵਿੱਚ ਜਾ ਰਿਹਾ ਸੀ । ਪਰ ਰਸਤੇ ਵਿੱਚ ਹੀ ਵੈਨ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਅਤੇ ਸਾਹਿਲਪ੍ਰੀਤ ਦੀ ਮੌਤ ਹੋ ਗਈ । ਦੁਰਘਟਨਾ ਏਨੀ ਭਿਆਨਕ ਸੀ ਕਿ ਬੱਸ ਦਾ ਬੁਰਾ ਹਾਲ ਹੋ ਗਿਆ ਅਤੇ ਡਰਾਈੲਰ ਗੰਭੀਰ ਜ਼ਖਮੀ ਹੋ ਗਇਆ ।
ਦੱਸਿਆ ਜਾ ਰਿਹਾ ਹੈ ਕਿ ਮੀਆਂਵਿੰਡ ਤੋਂ ਥੋੜ੍ਹੀ ਦੂਰ ਇੱਕ ਬੱਜਰੀ ਨਾਲ ਭਰੇ ਟਰੱਕ ਨੇ ਸਕੂਲ ਬੱਸ ਨੂੰ ਬਹੁਤ ਹੀ ਤੇਜ਼ ਟੱਕਰ ਮਾਰੀ । 7ਵੀਂ ਕਲਾਸ ਵਿੱਚ ਪੜਨ ਵਾਲੇ ਸਾਹਿਲਪ੍ਰੀਤ ਨੂੰ ਗੰਭੀਰ ਸੱਟਾਂ ਲੱਗਿਆ ਫੌਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਘਰ ਵਾਲਿਆਂ ਨੂੰ ਇਤਲਾਹ ਕੀਤੀ ਗਈ । ਪਰ ਦੁੱਖ ਦੀ ਗੱਲ ਇਹ ਹੈ ਕਿ ਡਾਕਟਰ ਸਾਹਿਲਪ੍ਰੀਤ ਨੂੰ ਬਚਾ ਨਹੀਂ ਸਕੇ । ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਨੇ ਟਰੱਕ ਦੇ ਚਾਲਨ ਨੂੰ ਫੜਨ ਦੇ ਲ਼ਈ ਟੀਮਾਂ ਬਣਾ ਦਿੱਤੀਆਂ ਹਨ। ਇਸੇ ਤਰ੍ਹਾਂ ਮਾਝੇ ਤੋਂ ਇੱਕ ਹੋਰ ਵਿਦਿਆਰਥੀ ਦੀ ਸੜਕ ਦੁਰਘਟਨਾ ਦੌਰਾਨ ਮੌਤ ਦੀ ਖ਼ਬਰ ਸਾਹਮਣੇ ਆਈ ਹੈ । ਇਕਲੌਤੇ ਪੁੱਤ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਹਿੱਲਾ ਦਿੱਤਾ ਹੈ ।
ਭਿੱਖੀਵਿੰਡ ਵਿੱਚ ਇੱਕ ਵਿਦਿਆਰਥੀ ਮੋਟਰ ਸਾਈਟਕਲ ‘ਤੇ ਸਕੂਲ ਜਾ ਰਿਹਾ ਸੀ । ਰਸਤੇ ਵਿੱਚ ਉਸ ਦੀ ਟਕੱਰ ਸਕੂਲ ਵੈਨ ਨਾਲ ਹੋ ਗਈ । ਜਿਸ ਵਿੱਚ ਮੋਟਰਸਾਈਕਲ ਸਵਾਲ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ 2 ਸਾਥੀ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਤਿੰਨੋ ਵਿਦਿਆਰਥੀ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀ ਸਨ । ਤਿੰਨੋ ਇੱਕ ਹੀ ਮੋਟਰਸਾਈਕਲ ‘ਤੇ ਸਕੂਲ ਲਈ ਰਵਾਨਾ ਹੋਏ ਸਨ ।
ਲੋਕਾਂ ਮੁਤਾਬਿਕ ਸਕੂਲ ਵੈਨ ਗਲਤ ਦਿਸ਼ਾ ਤੋਂ ਆ ਰਹੀ ਸੀ ਅਤੇ ਉਸ ਨੇ ਸਿੱਧਾ ਮੋਟਰਸਾਈਕਲ ਸਵਾਲ ਨੂੰ ਟੱਕਰ ਮਾਰੀ । ਜਿਸ ਦੀ ਵਜ੍ਹਾ ਕਰਕੇ ਗੁਰਸਾਜਨ ਸਿੰਘ ਜੋ ਪਿੰਡ ਡੱਲ ਦਾ ਰਹਿਣਾ ਵਾਲਾ ਸੀ ਉਸ ਦੀ ਮੌਤ ਹੋ ਗਈ । ਜਦਕਿ ਉਸ ਦੇ ਸਾਥੀ ਸੁਖਦੀਪ ਸਿੰਘ ਅਤੇ ਅਰਸ਼ਦੀਪ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ । ਇੰਨ੍ਹਾਂ ਦੋਵਾਂ ਦਾ ਇਲਾਜ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਾਜਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ 10ਵੀਂ ਜਮਾਤ ਵਿੱਚ ਪੜਦਾ ਸੀ । ਤਿੰਨੋ ਦੋਸਤ ਰੋਜ਼ਾਨਾ ਘਰੋਂ ਇਕੱਠੇ ਸਕੂਲ ਦੇ ਲਈ ਜਾਂਦੇ ਸਨ । ਪਰਿਵਾਰ ਨੇ ਜਦੋਂ ਤੋਂ ਇਹ ਖ਼ਬਰ ਸੁਣੀ ਹੈ ਉਨ੍ਹਾਂ ਦਾ ਬੁਰਾ ਹਾਲ ਹੈ ਯਕੀਨ ਨਹੀਂ ਆ ਰਿਹਾ ਸ਼ੁੱਕਵਾਰ ਦੀ ਸਵੇਰ ਉਨ੍ਹਾਂ ਨੂੰ ਉਮਰ ਭਰ ਦਾ ਦਰਦ ਦੇ ਜਾਵੇਗੀ ।