Lok Sabha Election 2024 Punjab

ਤਰਨਜੀਤ ਸੰਧੂ ਨੇ ਆਪਣਾ ਚੋਣ ਮਨੋਰਥ ਪੱਤਰ ਕੀਤਾ ਜਾਰੀ, ਕੀਤਾ ਕਈ ਵਾਅਦੇ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਰਹੇ ਹਨ, ਪਰ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣਾ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਤਰਨਜੀਤ ਸੰਧੂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਪੀੜਪ ਹਨ। ਇਸ ਸ਼ਹਿਰ ਨੂੰ ਇੰਦੌਰ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ।

ਤਰਨਜੀਤ ਸੰਧੂ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਪੰਜਾਬ ਆਉਣ ਤੋਂ ਬਾਅਦ ਜੋ ਦੇਖਿਆ ਅਤੇ ਸਮਝਿਆ, ਉਸ ਦੇ ਆਧਾਰ ‘ਤੇ ਇਹ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ। ਇਸ ਵਿੱਚ ਨੌਜਵਾਨਾਂ, ਬਜ਼ੁਰਗਾਂ, ਦਲਿਤਾਂ, ਕਾਰੋਬਾਰਾਂ, ਨਿਰਮਾਣ ਇਕਾਈਆਂ ਤੋਂ ਲੈ ਕੇ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਗਈ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਨੌਜਵਾਨ ਨਸ਼ਿਆਂ ਵਿੱਚ ਫਸੇ ਹਨ। ਉਨ੍ਹਾਂ ਨੂੰ ਇਲਾਜ ਲਈ ਸਹੀ ਪ੍ਰਬੰਧ ਨਹੀਂ ਮਿਲ ਰਹੇ ਅਤੇ ਸਮੇਂ ਸਿਰ ਦਵਾਈਆਂ ਨਹੀਂ ਮਿਲਦੀਆਂ ਜਾਂ ਬਲੈਕ ਵਿੱਚ ਮਿਲਦੀਆਂ ਹਨ। ਅਮਰੀਕਾ ਦੀ ਤਰਜ਼ ‘ਤੇ ਇੱਥੇ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਮਦਦ ਲਈ ਜਾਵੇਗੀ।

ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਵੀ.ਐਫ.ਐਸ. ਗਲੋਬਲ ਐਪਲੀਕੇਸ਼ਨ ਸੈਂਟਰ ਅਤੇ ਅਮਰੀਕਨ ਕੌਂਸਲੇਟ ਖੋਲੇ ਜਾਣਗੇ । ਸੰਧੂ ਨੇ ਅੰਮ੍ਰਿਤਸਰ ਨੂੰ ਬਿਹਤਰ ਰੇਲ ਅਤੇ ਹਵਾਈ ਮਾਰਗਾਂ ਨਾਲ ਜੋੜਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸੈਰ ਸਪਾਟੇ ਦਾ ਕੇਂਦਰ ਹੈ। ਇਸ ਦੇ ਵਿਕਾਸ ਲਈ ਹਰ ਯੋਗ ਕਦਮ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਰੇਲਵੇ ਅਤੇ ਬੱਸ ਸਟੈਂਡ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਲਈ ਸਕਾਈ ਬੱਸ ਚਲਾਈ ਜਾਵੇਗੀ। ਸ਼੍ਰੀ ਰਾਮ ਤੀਰਥ ਨੂੰ ਮਹਾਰਿਸ਼ੀ ਵਾਲਮੀਕਿ ਤੀਰਥ ਵਜੋਂ ਵਿਕਸਤ ਕੀਤਾ ਜਾਵੇਗਾ। ਇੰਨਾ ਹੀ ਨਹੀਂ ਕਾਰੋਬਾਰ ਦੇ ਵਿਕਾਸ ਲਈ ਇੱਥੇ MSME ਹੈਲਪ ਡੈਸਕ ਵੀ ਸਥਾਪਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ – ਸਵਾਤੀ ਦਾ ਪਹਿਲਾਂ ਬਿਆਨ! ‘ਬਿਭਵ ਕੇਜਰੀਵਾਲ ਦਾ ਰਾਜ਼ਦਾਰ, ਉਹ ਨਰਾਜ਼ ਮਤਲਬ ਖਤਮ’! ਆਪ ਸੁਪ੍ਰੀਮੋ ‘ਤੇ ਵੀ ਚੁੱਕੇ ਸਵਾਲ