India

ਸਵਾਤੀ ਦਾ ਪਹਿਲਾਂ ਬਿਆਨ! ‘ਬਿਭਵ ਕੇਜਰੀਵਾਲ ਦਾ ਰਾਜ਼ਦਾਰ, ਉਹ ਨਰਾਜ਼ ਮਤਲਬ ਖਤਮ’! ਆਪ ਸੁਪ੍ਰੀਮੋ ‘ਤੇ ਵੀ ਚੁੱਕੇ ਸਵਾਲ

Maliwal Criticizes Delhi LG's Order to Terminate Services of 223 Employees

ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ PA ਬਿਭਵ ਕੁਮਾਰ ਵੱਲੋਂ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਪਹਿਲੀ ਵਾਰ ਸਵਾਤੀ ਮਾਲੀਵਾਲ ਨੇ ਮੀਡੀਆ ਦੇ ਸਾਹਮਣੇ ਆ ਕੇ ਵੱਡਾ ਬਿਆਨ ਦਿੱਤਾ ਹੈ। ਨਿਊਜ਼ ਏਜੰਸੀ ANI ਨਾਲ ਗੱਲਬਾਤ ਦੌਰਾਨ ਸਵਾਤੀ ਨੇ ਦੱਸਿਆ 13 ਮਈ ਸਵੇਰ 9 ਵਜੇ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਈ ਸੀ। ਸਟਾਫ ਨੇ ਡ੍ਰਾਈਗ ਰੂਮ ਵਿੱਚ ਬਿਠਾਇਆ।

ਉਸੇ ਸਮੇਂ ਬਿਭਵ ਕੁਮਾਰ ਆ ਗਿਆ ਉਸ ਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਉਸ ਨੇ ਮੈਨੂੰ ਧਮਕੀ ਦਿੱਤੀ, ਤੇਰੀ ਹਿੰਮਤ ਕਿਵੇਂ ਹੋਈ ਸਾਡੀ ਗੱਲ ਮਨਾ ਕਰਨ ਦੀ। ਫਿਰ ਥੱਪੜ ਮਾਰੇ, ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਮੇਰੇ ਪੈਰਾਂ ਨੂੰ ਫੜਿਆ ਅਤੇ ਅੰਦਰ ਘਸੀੜਿਆ। ਮੇਰੇ ਸਿਰ ਸੈਂਟਰ ਟੇਲਬ ‘ਤੇ ਜਾਕੇ ਲੱਗਿਆ। ਫਿਰ ਮੈਨੂੰ ਲੱਤਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਚਿਲਾਉਂਦੀ ਰਹੀ ਪਰ ਮੇਰੀ ਮਦਦ ਲਈ ਕੋਈ ਨਹੀਂ ਆਇਆ।

ANI ਸਵਾਲ – ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਮੁੱਖ ਮੰਤਰੀ ਦੇ ਘਰ ਕਿਸੇ ਨਾਲ ਕੁੱਟਮਾਰ ਹੋ ਰਹੀ ਹੋਵੇ ਅਤੇ ਕੋਈ ਬਾਹਰ ਨਾ ਆਵੇ ?

ਜਵਾਬ: ਇਹ ਹੀ ਅਜੀਬ ਗੱਲ ਹੈ, ਮੈਂ ਜ਼ੋਰ ਨਾਲ ਚੀਕ ਰਹੀ ਸੀ, ਸੱਚ ਇਹ ਹੈ ਮਦਦ ਲਈ ਕੋਈ ਨਹੀਂ ਆਇਆ।

ਸਵਾਲ: ਕੀ ਬਿਭਵ ਨੇ ਕਿਸੇ ਦੇ ਨਿਰਦੇਸ਼ ‘ਤੇ ਤੁਹਾਡੇ ਨਾਲ ਕੁੱਟਮਾਰ ਕੀਤੀ ?

ਜਵਾਬ: ਇਸ ਦੀ ਜਾਂਚ ਤਾਂ ਦਿੱਲੀ ਪੁਲਿਸ ਕਰੇਗੀ। ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਹੀ ਹਾਂ ਪੁਲਿਸ ਦੇ ਨਾਲ ਪੂਰਾ ਸਹਿਯੋਗ ਕਰ ਰਹੀ ਹਾਂ। ਮੈਂ ਨਹੀਂ ਸੋਚਿਆ ਕਿ ਮੇਰਾ ਕੀ ਹੋਵੇਗਾ, ਇਹ ਲੋਕ ਮੇਰੇ ਨਾਲ ਕੀ ਕਰਨਗੇ। ਮੈਂ ਸਿਰਫ ਇਹ ਹੀ ਸੋਚਿਆ ਕਿ ਜਿਹੜੀ ਚੀਜ਼ ਸਾਰੀ ਔਰਤਾਂ ਨੂੰ ਬੋਲੀ ਹੈ ਸੱਚ ਦੇ ਨਾਲ ਖੜਾ ਹੋਣਾ, ਉਹ ਹੀ ਮੈਂ ਕਰਾਂਗੀ।

ਸਵਾਲ- ਬਿਭਵ ਕੁਮਾਰ ਦਾ ਪਾਰਟੀ ਵਿੱਚ ਕੀ ਰੋਲ ਹੈ?

ਜਵਾਬ: ਅਰਵਿੰਦ ਕੇਜਰੀਵਾਲ ਦਾ ਸਭ ਤੋਂ ਰਾਜਦਾਰ, ਸਭ ਤੋਂ ਕਰੀਬੀ ਆਦਮੀ ਇਸ ਵਕਤ ਬਿਭਵ ਕੁਮਾਰ ਹੀ ਹੈ। ਉਹ ਕੋਈ ਆਮ PA ਨਹੀਂ ਹੈ, ਤੁਸੀਂ ਉਸ ਦਾ ਘਰ ਵੇਖ ਲਿਉ, ਉਹ ਵੱਡਾ ਅਤੇ ਲਗਜ਼ਰੀ ਹੈ। ਉਸ ਨੂੰ ਅਜਿਹਾ ਘਰ ਦਿੱਤਾ ਗਿਆ ਹੈ ਕਿ ਜੋ ਕਿਸੇ ਮੰਤਰੀ ਨੂੰ ਵੀ ਨਹੀਂ ਦਿੱਤਾ ਗਿਆ ਹੈ। ਬਿਭਵ ਕੁਮਾਰ ਤੋਂ ਪਾਰਟੀ ਦੇ ਲੋਕ ਡਰ ਦੇ ਹਨ ਉਹ ਬਹੁਤ ਹੀ ਰਸੂਖਦਾਰ ਹੈ। ਆਮ ਆਦਮੀ ਪਾਰਟੀ ਵਿੱਚ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਬਿਭਵ ਨਰਾਜ਼ ਹੋ ਗਿਆ ਤਾਂ ਤੁਸੀਂ ਖਤਮ। ਉਸ ‘ਤੇ ਪਹਿਲਾਂ ਤੋਂ ਕੁੱਟਮਾਰ ਦੇ ਕੇਸ ਹਨ।

ਸਵਾਲ: ਤੁਹਾਡੇ 2 ਵੀਡੀਆਂ ਸਾਹਮਣੇ ਆਏ ਹਨ, ਇੱਕ ਵਿੱਚ ਚੱਲ ਕੇ ਜਾ ਰਹੇ। AAP ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਕੁੱਟਿਆ ਗਿਆ ਤਾਂ ਤੁਸੀਂ ਕਿਵੇਂ ਅਰਾਮ ਨਾਲ ਜਾ ਰਹੇ ਸੀ ?

ਜਵਾਬ: ਜਦੋਂ ਮੈਂ ਅਪਸ਼ਬਦ ਬੋਲ ਰਹੀ ਸੀ ਤਾਂ ਬਿਭਵ ਨੇ ਵੀਡੀਓ ਬਣਾ ਰਿਹਾ ਸੀ ਤਾਂ ਪੂਰਾ ਵੀਡੀਓ ਉਸ ਨੇ ਮੀਡੀਆ ਨੂੰ ਕਿਉਂ ਨਹੀਂ ਦਿੱਤਾ। ਮੇਰੀ ਸੱਟ ਗਰਮ ਸੀ, ਗੁੱਸੇ ਵਿੱਚ ਸੀ, ਇਸ ਲਈ ਮੈਨੂੰ ਉਸ ਵੇਲੇ ਇੰਨਾਂ ਦਰਦ ਨਹੀਂ ਹੋਇਆ।
ਮੈਂ ਪਾਰਟੀ ਦੇ ਲਈ 20 ਸਾਲ ਕੰਮ ਕੀਤਾ ਹੁਣ ਵੀ ਪਾਰਟੀ ਦੇ ਕੰਮ ਤੋਂ ਅਮਰੀਕਾ ਗਈ ਸੀ, ਉੱਥੇ ਵਲੰਟੀਅਰ ਨੂੰ ਫੋਨ ਕਰਕੇ ਕਹਿੰਦੇ ਹਨ ਮੇਰਾ ਕੋਈ ਨੱਚਣ ਦਾ ਵੀਡੀਓ ਵਾਇਰਲ ਕਰਨ। ਪੂਰੀ ਟ੍ਰੋਲ ਆਰਮੀ ਮੇਰੇ ਪਿੱਛੇ ਲਗਾਈ ਹੈ।

ਸਵਾਲ : ਬਿਭਵ ਨੂੰ ਇੰਨੀ ਸਪੋਰਟ ਕਿਉਂ ਕੀਤੀ ਜਾ ਰਹੀ ਹੈ ?

ਜਵਾਬ : ਬਿਭਵ ਇਸ ਵਕਤ ਕੇਜਰੀਵਾਲ ਦੇ ਸਭ ਤੋਂ ਕਰੀਬੀ ਅਤੇ ਰਾਜਧਾਰ ਹੈ। ਕੇਜਰੀਵਾਲ ਦੇ ਕਿਹੜੇ ਰਾਜ ਉਸ ਕੋਲ ਹਨ ਇਸ ਬਾਰੇ ਪੁਲਿਸ ਜਾਂਚ ਕਰੇਗੀ।

ਸਵਾਲ: ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ

ਜਵਾਬ: ਇੰਨਾਂ ਲੋਕਾਂ ਨੇ ਤਾਂ ਮੈਨੂੰ ਕੋਰਟ ਦੇ ਬਾਹਰ ਟ੍ਰਾਇਲ ਕਰਕੇ ਗੁਨਾਹਗਾਰ ਸਾਬਿਤ ਕਰ ਦਿੱਤਾ ਹੈ। ਉਹ ਕਿਵੇਂ ਕਹਿ ਸਕਦੇ ਹਨ ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਸਵਾਲ: ਪਾਰਟੀ ਦੇ ਰਾਜ਼ ਤਾਂ ਤੁਹਾਨੂੰ ਵੀ ਪਤਾ ਹੋਣਗੇ ? ਕੇਜਰੀਵਾਲ ਬਿਭਵ ਨੂੰ ਹੀ ਕਿਉਂ ਬਚਾ ਰਹੇ ਹਨ ?

ਜਵਾਬ : ਮੈਂ ਪਾਰਟੀ ਦਾ ਕੋਈ ਵੀ ਰਾਜ਼ ਨਹੀਂ ਜਾਣ ਦੀ ਹਾਂ, ਕਿਉਂਕਿ ਮੈਂ ਅਜਿਹਾ ਕੋਈ ਵੀ ਗਲਤ ਕੰਮ ਨਹੀਂ ਕੀਤਾ ਹੈ ।ਪਾਰਟੀ ਨੇ ਜੋ ਵੀ ਗੜਬੜੀ ਕੀਤੀ ਹੈ, ਮੈਂ ਉਸ ਦਾ ਕਦੇ ਵੀ ਹਿੱਸਾ ਨਹੀਂ ਰਹੀ

ਸਵਾਲ : ਪਰ ਆਖਿਰ ਤੁਹਾਨੂੰ ਮਾਰਿਆ ਕਿਉਂ ਗਿਆ ? ਇਸ ਦੇ ਪਿੱਛੇ ਵਜ੍ਹਾ ਕੀ ਸੀ?

ਜਵਾਬ : ਮੈਂ ਦਿੱਲੀ ਪੁਲਿਸ ਨੂੰ ਪੂਰੀ ਗੱਲ ਦੱਸ ਦਿੱਤੀ ਹੈ। ਜੋ ਮੇਰੇ ਨਾਲ ਹੋਇਆ ਉਹ ਸ਼ਿਕਾਇਤ ਲਿਖਵਾਈ ਹੈ। ਦਿੱਲੀ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਿਉ, ਮੇਰੇ ਨਾਲ ਆਖਿਰ ਅਜਿਹਾ ਕਿਉਂ ਹੋਇਆ ।

ਇਹ ਵੀ ਪੜ੍ਹੋ –  PM ਦੀ ਰੈਲੀ ਤੋਂ ਕਿਸਾਨਾਂ ਨੂੰ ਦੂਰ ਰੱਖਣ ਲਈ ਤਾਇਨਾਤ ਕੀਤੇ 7500 ਪੁਲਿਸ ਮੁਲਾਜ਼ਮ