International

ਰੂ ਸ ਅਤੇ ਯੂਕ ਰੇਨ ਦੀ ਵਾਰਤਾ ਨਾਲ ਅਮਨ ਦੀ ਉਮੀਦ ਬੱਝੀ

ਦ ਖ਼ਾਲਸ ਬਿਊਰੋ :  ਯੂਕਰੇਨ ‘ਤੇ ਰੂਸ ਦੇ ਹ ਮਲੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸੇ ਦੌਰਾਨ ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਵਿਚਕਾਰ ਤੁਰਕੀ ਦੀ ਰਾਜਧਾਨੀ ਇਸਤੰਬੁਲ ’ਚ ਹੋਈ ਵਾਰਤਾ ਦੌਰਾਨ ਸ਼ਾਂਤੀ ਲਈ ਦੋਵੇਂ ਧਿਰਾਂ ਕੁਝ ਅੱਗੇ ਵਧੀਆਂ ਹਨ। ਯੂਕਰੇਨ ’ਚ ਗੋ ਲੀ ਬੰ ਦੀ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਹੈ ਪਰ ਰੂ ਸੀ ਫ਼ੌ ਜ ਨੇ ਦਾਅਵਾ ਕੀਤਾ ਹੈ ਕਿ ਵਾਰਤਾ ’ਚ ਭਰੋਸਾ ਵਧਾਉਣ ਲਈ ਉਹ ਕੀਵ ਅਤੇ ਚਰਨੀਹੀਵ ਨੇੜੇ ਫ਼ੌ ਜੀ ਸਰਗਰਮੀਆਂ ਬੁਨਿਆਦੀ ਤੌਰ ’ਤੇ ਘਟਾਏਗਾ। ਰੂਸ ਦੇ ਉਪ ਰੱਖਿਆ ਮੰਤਰੀ ਵੱਲੋਂ ਆਖਿਆ ਗਿਆ ਹੈ ਕਿ ਯੂਕਰੇਨੀ ਰਾਜਧਾਨੀ ਕੀਵ ਦੇ ਆਸ ਪਾਸ ਮੌਜੂਦ ਰੂਸੀ ਫ਼ੌਜਾਂ ਦੀ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ।

ਰੂਸ ਦੇ ਮੁੱਖ ਵਾਰਤਾਕਾਰ ਵਲਾਦੀਮੀਰ ਮੇਡਿਨਸਕੀ ਨੇ ਕਿਹਾ ਕਿ ਯੂਕਰੇਨੀ ਤਜਵੀਜ਼ਾਂ ’ਚ ਇਹ ਗੱਲ ਵੀ ਸ਼ਾਮਲ ਹੈ ਕਿ ਰੂਸ, ਯੂਕ ਰੇਨ ਦੇ ਯੂਰੋਪੀਅਨ ਯੂਨੀਅਨ ’ਚ ਸ਼ਾਮਲ ਹੋਣ ਦਾ ਵਿਰੋ ਧ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉਨ੍ਹਾਂ ਦੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵਿਚਕਾਰ ਮੀਟਿੰਗ ਤਾਂ ਹੀ ਸੰਭਵ ਹੈ ਜੇਕਰ ਸਮਝੌਤੇ ’ਤੇ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੋਹਰ ਲੱਗ ਜਾਵੇ। ਇਸ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਸੀ ਕਿ ਮੀਟਿੰਗ ਦੌਰਾਨ ਗੋਲੀਬੰਦੀ ਅਤੇ ਯੂਕਰੇਨ ਦੀ ਸੁਰੱਖਿਆ ਦੀ ਗਾਰੰਟੀ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।

ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਇਅਪ ਅਰਦੋਗਨ ਨੇ ਕਿਹਾ ਕਿ ਦੋਵੇਂ ਮੁਲਕਾਂ ’ਤੇ ਜੰਗ ਰੋਕਣ ਦੀ ਇਤਿਹਾਸਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੋਵੇਂ ਮੁਲਕਾਂ ਦੇ ਵਫ਼ਦਾਂ ਦਾ ਸਵਾਗਤ ਕਰਦਿਆਂ ਕਿਹਾ,‘‘ਜੰਗ ਕੋਈ ਵੀ ਨਹੀਂ ਹਾਰੇਗਾ ਅਤੇ ਸਿਰਫ਼ ਸ਼ਾਂਤੀ ਦੀ ਜਿੱਤ ਹੋਵੇਗੀ। ਸੰਘ ਰ ਸ਼ ਲੰਬਾ ਖਿੱਚਣ ’ਚ ਕਿਸੇ ਦਾ ਕੋਈ ਹਿੱਤ ਨਹੀਂ ਹੈ।’