International

ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਰੂਸੀ ਫੌਜਾਂ ਘਟਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ : ਤੁਰਕੀ ਦੇ ਇਸਤਾਂਬੁਲ ਵਿੱਚ ਰੂਸ ਅਤੇ ਯੂਕਰੇਨ ਦਰਮਿਆਨ ਸ਼ਾਂਤੀ ਵਾਰਤਾ ਵਿੱਚ 24 ਫਰਵਰੀ ਨੂੰ ਰੂਸੀ ਹ ਮਲੇ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਪ੍ਰਗਤੀ ਦੇ ਸੰਕੇਤ ਮਿਲੇ ਹਨ। ਰੂਸ  ਨੇ ਸ਼ਾਂਤੀ ਵਾਰਤਾ ਵਿੱਚ ਕਿਹਾ ਹੈ ਕਿ ਯੂਕਰੇਨੀ  ਦੀ ਰਾਜਧਾਨੀ ਕੀਵ ਦੇ ਆਸ ਪਾਸ ਮੌਜੂਦ ਰੂਸੀ ਫ਼ੌਜਾਂ ਦੁਆਰਾ ਕੀਤੇ ਜਾ ਰਹੇ ਹਮ ਲਿਆਂ ਨੂੰ ਘੱਟ ਕਰੇਗਾ। ਰੂਸ ਦੇ ਉਪ ਰੱਖਿਆ ਮੰਤਰੀ ਵੱਲੋਂ ਆਖਿਆ ਗਿਆ ਹੈ ਕਿ ਯੂਕਰੇਨੀ ਰਾਜਧਾਨੀ ਕੀਵ ਦੇ ਆਸ ਪਾਸ ਮੌਜੂਦ ਰੂਸੀ ਫ਼ੌ ਜਾਂ ਦੀ ਗਿ ਣਤੀ ਨੂੰ ਘਟਾਇਆ ਜਾ ਰਿਹਾ ਹੈ।