India

ਆਸ਼ੀਸ਼ ਮਿਸ਼ਰਾ ਦੀ ਜ਼ ਮਾਨਤ ਰੱਦ ਕਰਨ ਦੀ ਸੁਪਰੀਮ ਕੋਰਟ ਕਮੇਟੀ ਵੱਲੋਂ ਸਿਫ਼ਾਰਸ਼

ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਲਖੀਮਪੁਰ ਕ ਤਲ ਕਾਂ ਡ ਦੇ ਦੋ ਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ ।ਇਸ ਮਾ ਮਲੇ ਵਿੱਚ ਅਗਲੀ ਸੁਣਵਾਈ 4 ਅਪ੍ਰੈਲ ਨੂੰ ਹੋਵੇਗੀ । ਲਖੀਮਪੁਰ ਕ ਤਲ ਕਾਂ ਡ ਦੇ ਪੀ ੜਤਾਂ ਵੱਲੋਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਸੀ ਕਿ ਗਵਾਹਾਂ ਦੀ ਸੁਰੱਖਿਆ ਲਈ ਆਸ਼ੀਸ਼ ਮਿਸ਼ਰਾ ਦਾ ਜੇ ਲ੍ਹ ਅੰਦਰ ਰਹਿਣਾ ਬਹੁਤ ਜ਼ਰੂਰੀ ਹੈ।ਕਿਉਂਕਿ ਵੋਟਾਂ ਤੋਂ ਪਹਿਲਾਂ ਹੀ ਇਲਾਹਾਬਾਦ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾ ਨਤ ਦੇ ਦਿੱਤੀ ਸੀ ਤੇ ਇਸੇ ਦੋਰਾਨ ਇੱਕ ਗਵਾਹ ਤੇ ਹਮ ਲਾ ਵੀ ਹੋਇਆ ਸੀ ।

ਜੱਜ ਨੇ ਯੂਪੀ ਸਰਕਾਰ ਨੂੰ ਪੱਤਰ ਲਿਖਿਆ ਹੈ। ਸੁਪਰੀਮ ਕੋਰਟ ਨੇ ਪੱਤਰ ‘ਤੇ ਯੂਪੀ ਸਰਕਾਰ ਤੋਂ ਜਵਾਬ ਮੰਗਿਆ ਹੈ। ਯੂਪੀ ਸਰਕਾਰ ਨੂੰ ਸੋਮਵਾਰ ਤੱਕ ਜਵਾਬ ਦੇਣਾ ਹੋਵੇਗਾ। ਸੁਪਰੀਮ ਕੋਰਟ ਨੇ ਪੁੱਛਿਆ ਕਿ ਆਸ਼ੀਸ਼ ਮਿਸ਼ਰਾ ਦੀ ਜ਼ਮਾ ਨਤ ਰੱਦ ਕਰਨ ਦੀ ਅਪੀਲ ‘ਤੇ ਯੂਪੀ ਸਰਕਾਰ ਦਾ ਕੀ ਸਟੈਂਡ ਹੈ? ਇਸ ਮਾ ਮਲੇ ‘ਤੇ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।