ਅੰਮ੍ਰਿਤਸਰ ਤੋਂ ਮੁੰਬਈ ਵਿਚਾਲੇ ਚੱਲੇਗੀਆਂ ਸਪੈਸ਼ਲ ਟਰੇਨਾਂ
ਬਿਉਰੋ ਰਿਪੋਰਟ -ਭਾਰਤੀ ਰੇਲਵੇ ਨੇ ਤਿਉਹਾਰਾਂ ਤੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੁੰਬਈ ਸੈਂਟਰਲ ਅਤੇ ਅੰਮ੍ਰਿਤਸਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਸਪੈਸ਼ਲ ਰੇਲ ਦਾ ਨੰਬਰ 04661/62 ਨਾਲ ਚੱਲੇਗੀ ਅਤੇ ਦੋਵੇਂ ਪਾਸਿਆਂ ਤੋਂ ਦੋ ਗੇੜਾਂ ਵਿੱਚ ਚੱਲੇਗੀ। ਇਸ ਨਾਲ ਟਰੇਨਾਂ ‘ਚ ਵਧਦੀ ਭੀੜ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ।