ਕਿਸਾਨ ਆਗੂ ਨੇ ਕੀਤੀ ਵਿਰੋਧੀ ਧਿਰ ਨੂੰ ਅਪੀਲ,ਕਿਹਾ ਵਿਧਾਨ ਸਭਾ ਚੱਲ ਲੈਣ ਦਿਉ,ਜੀ20 ਸੰਮੇਲਨ ਬਾਰੇ ਵੀ ਕਹਿ ਦਿੱਤੀ ਵੱਡੀ ਗੱਲ
ਅੰਮ੍ਰਿਤਸਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਸੈਸ਼ਨ ਨੂੰ ਚਲਣ ਦੇਣ । ਰਾਜਪਾਲ ਨੇ ਆਪਣੇ ਭਾਸ਼ਨ ਵਿੱਚ ਮੇਰੀ ਸਰਕਾਰ ਸ਼ਬਦ ਵਰਤਿਆ ਜਾ ਨਹੀਂ ਵਰਤਿਆ,ਇਹ ਐਡਾ ਵੱਡਾ ਮੁੱਦਾ ਨਹੀਂ ਹੈ।
