ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਵਿਚ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਨਾਲ ਨਫ਼ਰਤ ਦੀ ਭਾਵਨਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਕੇਂਦਰ ਵਾਲਿਆਂ ਨੂੰ ਇਹ ਰੰਜ ਹੈ ਕਿ ਪੰਜਾਬ ਵਾਲੇ ਸਾਨੂੰ ਵੋਟਾਂ ਵਿਚ ਜਿਤਾਉਂਦੇ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ਅਸੀ ਕੇਂਦਰ ਦੇ ਖੇਤੀਬਾੜੀ ਖਰੜੇ ਨੂੰ ਰੱਦ ਕਰਦੇ ਹਾਂ।