ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਐੱਮ.ਪੀ. ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਮੰਗਣੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਦਿਓਲ ਜੂਨ ‘ਚ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਨ ਜਾ ਰਹੇ ਹਨ।
ਕਰਨ ਦੀ ਗਰਲਫ੍ਰੈਂਡ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਕਰਨ ਦਿਓਲ ਨੇ ਆਪਣੇ ਦਾਦਾ-ਦਾਦੀ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ‘ਤੇ ਮੰਗਣੀ ਕੀਤੀ ਹੈ।
ਕਰਨ ਦੀ ਪ੍ਰੇਮਿਕਾ ਫਿਲਮ ਇੰਡਸਟਰੀ ਦਾ ਹਿੱਸਾ ਨਹੀਂ ਹੈ
ਖਬਰਾਂ ਮੁਤਾਬਕ ਕਰਨ ਦਿਓਲ ਦੇ ਵਿਆਹ ‘ਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਕਰਨ ਦਿਓਲ ਦੀ ਪ੍ਰੇਮਿਕਾ ਫਿਲਮ ਇੰਡਸਟਰੀ ਦਾ ਹਿੱਸਾ ਨਹੀਂ ਹੈ। ਖਬਰਾਂ ਮੁਤਾਬਕ ਦੋਵੇਂ ਪਰਿਵਾਰ ਇਸ ਵਿਆਹ ਲਈ ਕਾਫੀ ਉਤਸ਼ਾਹਿਤ ਹਨ।
ਕਰਨ ਦਿਓਲ ਨੇ 2019 ਵਿੱਚ ਸੰਨੀ ਦਿਓਲ ਵੱਲੋਂ ਡਾਇਰੈਕਟ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਕਰਨ ਦਿਓਲ ਨੇ ਫਿਲਮ ‘ਯਮਲਾ ਪਗਲਾ ਦੀਵਾਨਾ’ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਜਲਦੀ ਹੀ ਕਰਨ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ‘ਆਪਨੇ-2’ ‘ਚ ਨਜ਼ਰ ਆਉਣਗੇ।
ਧਰਮਿੰਦਰ ਨੇ 19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਚਾਰ ਬੱਚੇ ਅਜੈ ਸਿੰਘ (ਸੰਨੀ ਦਿਓਲ), ਵਿਜੇ ਸਿੰਘ (ਬੌਬੀ ਦਿਓਲ), ਵਿਜੇਤਾ ਅਤੇ ਅਜੇਤਾ ਦਿਓਲ ਹਨ। ਧਰਮਿੰਦਰ ਨੇ 1980 ਵਿੱਚ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਈਸ਼ਾ ਅਤੇ ਆਹਾਨਾ ਹਨ। ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਬੇਟੇ ਸੰਨੀ ਦਿਓਲ ਨੇ ਪੂਜਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਪੁੱਤਰ ਕਰਨ ਅਤੇ ਰਾਜਵੀਰ ਹਨ। ਇਸ ਦੇ ਨਾਲ ਹੀ ਬੌਬੀ ਦਿਓਲ ਨੇ ਆਪਣੀ ਬਚਪਨ ਦੀ ਦੋਸਤ ਤਾਨਿਆ ਆਹੂਜਾ ਨਾਲ ਲਵ ਮੈਰਿਜ ਕੀਤੀ ਸੀ। ਉਨ੍ਹਾਂ ਦੇ ਦੋ ਪੁੱਤਰ ਆਰਿਆਮਨ ਅਤੇ ਧਰਮ ਹਨ।