Punjab

ਦਿੱਲੀ ਦੇ ਡਾਕਟਰ ਨੂੰ ਮਿਲੀ ਬਾਬਾ ਫਰੀਦ ਯੂਨੀਵਰਸਿਟੀ ਦੇ VC ਦੀ ਜ਼ਿੰਮੇਵਾਰੀ !

ਬਿਊਰੋ ਰਿਪੋਰਟ : 8 ਮਹੀਨੇ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ, ਡਾਕਟਰ ਰਾਜੀਵ ਸੂਦ ਦੇ ਨਾਂ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੋਹਰ ਲਾ ਦਿੱਤੀ ਹੈ, ਡਾਕਟਰ ਸੂਦ ਦਿੱਲੀ ਦੇ ਰਾਮ ਮਨੋਹਰ ਲੋਹਿਆ ਹਸਪਤਾਲ ਵਿੱਚ ਪ੍ਰੋਫੈਸਰ ਹਨ। ਪਰ ਉਨ੍ਹਾਂ ਦੀ ਨਿਯੁਕਤੀ ਨੂੰ ਲੈਕੇ ਕਾਂਗਰਸ ਨੇ ਸਵਾਲ ਖੜੇ ਕਰ ਦਿੱਤੇ ਹਨ ।

ਵੀਸੀ ਦੇ ਲਈ ਜਿਹੜਾ ਪੈਨਲ ਪੰਜਾਬ ਦੇ ਚੀਫ ਸਕੱਤਰ ਨੇ ਰਾਜਪਾਲ ਕੋਲ ਭੇਜਿਆ ਗਿਆ ਸੀ ਉਸ ਵਿੱਚ PGI ਦੇ ਡੀਨ ਪ੍ਰੋਫੈਸਰ ਰਾਕੇਸ਼ ਅਗਰਵਾਲ, PGI ਪਰਮਾਣੂ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਪ੍ਰੋਫੈਸਰ ਕੇ.ਕੇ ਅਗਰਵਾਲ, ਚੰਡੀਗੜ੍ਹ GMCH -32 ਦੇ ਮਾਇਕ੍ਰੋ ਬਾਇਉਲਾਜੀ ਵਿਭਾਗ ਦੇ ਸਾਬਕਾ HOD ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋਫੈਸਰ ਰਾਜੀਵ ਸੂਦ ਸਨ । ਪਰ ਰਾਜਪਾਲ ਨੇ ਦਿੱਲੀ ਦੇ ਡਾਕਟਰ ਨੂੰ ਵੀਸੀ ਦੇ ਲਈ ਮਨਜ਼ੂਰੀ ਦਿੱਤੀ ।

ਸੁਖਪਾਲ ਖਹਿਰਾ ਨੇ ਟਵੀਟ ਕਰਕੇ ਸਵਾਲ ਚੁੱਕੇ

ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਡਾਕਟਰ ਰਾਜੀਵ ਸੂਦ ਦੀ ਨਿਯੁਕਤੀ ‘ਤੇ ਸਵਾਲ ਚੁੱਕ ਦੇ ਹੋਏ ਟਵੀਟ ਕੀਤਾ। ‘ਇੱਕ ਵਾਰ ਮੁੜ ਤੋਂ ਭਗਵੰਤ ਸਿੰਘ ਮਾਨ ਨੇ ਆਪਣੇ ਦਿੱਲੀ ਦੇ ਬਾਸ ਅਰਵਿੰਦ ਕੇਜਰੀਵਾਲ ਦੇ ਅੱਗੇ ਝੁੱਕ ਕੇ ਦਿੱਲੀ ਦੇ ਡਾਕਟਰ ਰਾਜੀਵ ਸੂਦ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਵੀਸੀ ਬਣਾਇਆ ਹੈ,ਇਸ ਦੌਰਾਨ PGI ਵਿੱਚ ਪੰਜਾਬ ਦੇ ਵੱਡੇ ਡਾਕਟਰਾਂ ਦੇ ਨਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ,ਇਸ ਤੋਂ ਇਲਾਵਾ UGC ਦੀ 65 ਤੋਂ ਵੱਧ ਵੀਸੀ ਦੀ ਉਮਰ ਨਾ ਹੋਣ ਦੀ ਗਾਈਡ ਲਾਈਨ ਨੂੰ ਵੀ ਤੋੜਿਆ ਗਿਆ ਹੈ, ਵੀਸੀ ਦੇ ਲਈ 35 ਤੋਂ ਵੱਧ ਮੈਡੀਕਲ ਸਾਇੰਸ ਦੇ ਡਾਕਟਰਾਂ ਨੇ ਅਪਲਾਈ ਕੀਤਾ ਸੀ ਪਰ ਸਾਰਿਆਂ ਨੂੰ ਮੈਰਿਟ ਲਿਸਟ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਦਿੱਲੀ ਦੇ ਡਾਕਟਰ ਨੂੰ ਵੀਸੀ ਬਣਾਇਆ ਗਿਆ, ਇਹ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਹੈ ਅਤੇ ਭਗਵੰਤ ਮਾਨ ਵੱਲੋਂ ਇੱਕ ਵਾਰ ਪੂਰੀ ਤਰ੍ਹਾਂ ਸਰੰਡਰ ਕੀਤਾ ਗਿਆ’ ।

ਡਾਕਟਰ ਰਾਜੀਵ ਬਾਰੇ ਜਾਣਕਾਰੀ

ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਰਾਜੀਵ ਸੂਦ ਨੂੰ 40 ਸਾਲ ਦਾ ਤਜ਼ੁਰਬਾ ਹੈ,ਪ੍ਰੋਫੈਸਰ ਦੇ ਤੌਰ ‘ਤੇ ਉਨ੍ਹਾਂ ਦਾ 12 ਦਾ ਤਜ਼ੁਰਬਾ ਹੈ, 5 ਸਾਲ ਤੱਕ ਉਹ PGIMR ਦਿੱਲੀ ਦੇ ਡੀਨ ਰਹੇ,ਇੱਕ ਸਾਲ ਤੋਂ ਜ਼ਿਆਦਾ ਉਹ ABVIMS ਦੇ ਫਾਉਂਡਰ ਡੀਨ ਰਹੇ,10 ਸਾਲ ਤੱਕ ਯੂਰੋ ਸਲਾਹਾਕਾਰ ਦੇ ਤੌਰ ‘ਤੇ ਪਾਰਲੀਮੈਂਟ ਦੇ ਨਾਲ ਜੁੜੇ ਰਹੇ, 5 ਸਾਲ ਤੱਕ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਰਹੇ ।

ਸਾਬਕਾ VC ਰਾਜ ਬਹਾਦੁਰ ਗੱਦੇ ਗੰਦੇ ਹੋਣ ‘ਤੇ ਹੱਟੇ ਸਨ

ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾਕਟਰ ਰਾਜ ਬਹਾਦੁਰ ਨੂੰ ਅਚਨਚੇਤ ਚੈਕਿੰਗ ਦੌਰਾਨ ਗੰਦੇ ਗੱਦੇ ‘ਤੇ ਲੇਟਨ ਦੇ ਲਈ ਕਿਹਾ ਸੀ, ਉ੍ਨ੍ਹਾਂ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਡਾਕਟਰ ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਬਾਅਦ ਵਿੱਚੋ ਸਰਕਾਰ ਨੇ ਡਾਕਟਰ ਗੁਰਪ੍ਰੀਤ ਵਾਂਡਰ ਨੂੰ ਨਵਾਂ ਵੀਸੀ ਨਿਯੁਕਤ ਕੀਤਾ ਸੀ ਪਰ ਰਾਜਪਾਲ ਨੇ ਸਿਰਫ 1 ਨਾਂ ਭੇਜਣ ‘ਤੇ ਫਾਈਲ ਵਾਪਸ ਕਰ ਦਿੱਤੀ ਸੀ ।