Punjab

ਸਿੱਖਾਂ ‘ਤੇ ਮਾਨ NSA ਤੇ UAPA ਅਧੀਨ ਕਾਰਵਾਈ ਬੰਦ ਕਰਨ !

ਬਿਊਰੋ ਰਿਪੋਰਟ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਉਮੀਦਵਾਰ ਸੁਖਵਿੰਦਰ ਸੁੱਖੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਆਮ ਆਮਦੀ ਪਾਰਟੀ ਨੂੰ ਘੇਰਿਆ । ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਖੌਫ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ,ਐਮਰਜੈਂਸੀ ਵਰਗੇ ਹਾਲਾਤ ਹਨ, ਉਨ੍ਹਾਂ ਨੇ ਮੀਡੀਆ ‘ਤੇ ਲੱਗੀ ਰੋਕ ਨੂੰ ਲੈਕੇ ਵੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ,ਸੁਖਬੀਰ ਸਿੰਘ ਬਾਦਲ ਨੇ ਕਿਹਾ ਜੋ ਵੀ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕੁਝ ਵੀ ਬੋਲਦਾ ਹੈ ਉਸ ਦਾ ਚੈਨਲ ਬੰਦ ਕਰ ਦਿੱਤਾ ਹੈ ਉਸ ਦੇ ਪੇਜ ਬਲਾਕ ਕਰ ਦਿੱਤੇ ਜਾਂਦੇ ਹਨ । ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨਾਂ ਖਿਲਾਫ NSA ਅਤੇ UAPA ਵਰਗੀ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਜਾ ਰਹੇ ਹਨ । ਸੁਖਬੀਰ ਬਾਦਲ ਨੇ ਕਿਹਾ ਜਿੰਨਾਂ ਡਰਾਉਣ ਦੀ ਕੋਸ਼ਿਸ਼ ਕਰੋਗੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਹੀ ਉਬਾਲ ਵੱਧ ਦਾ ਜਾਵੇਗਾ । ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਪੰਜਾਬ ਦੀ ਕਾਨੂੰਨੀ ਹਾਲਾਤ ਇੰਨੀ ਖਰਾਬ ਹੋ ਗਈ ਹੈ ਕਿ ਕੋਈ ਨਵਾਂ ਨਿਵੇਸ਼ ਨਹੀਂ ਆ ਰਿਹਾ ਪੁਰਾਣੀ ਸਨਅਤ ਪੰਜਾਬ ਤੋਂ ਜਾਣ ਨੂੰ ਫਿਰ ਰਹੇ ਹਨ । ਉਧਰ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੁਖਬੀਰ ਬਾਦਲ ਵੱਲੋਂ ਕਾਲੇ ਕਾਨੂੰਨ ਨੂੰ ਲੈਕੇ ਚੁੱਕੇ ਗਏ ਸਵਾਲਾਂ ‘ਤੇ ਉਨ੍ਹਾਂ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਅਕਾਲੀ ਦਲ ਨੇ ਆਪਣੇ ਰਾਜ ਵਿੱਚ ਸਿੱਖ ਨੌਜਵਾਨਾਂ ਖਿਲਾਫ 45 UAPA ਅਧੀਨ ਮਾਮਲੇ ਦਰਜ ਕੀਤੇ ਸਨ, ਉਨ੍ਹਾਂ ਨੇ ਕਿਹਾ 21 ਸਾਲ ਦੇ ਅਰਵਿੰਦਰ ਸਿੰਘ ‘ਤੇ ਇਸ ਲਈ UAPA ਲਗਾਇਆ ਗਿਆ ਸੀ ਕਿ ਉਸ ਨੇ ਇਸ਼ਤਿਆਰ ਵੰਡੇ ਸਨ,ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਧਰ ਸੁਖਬੀਰ ਬਾਦਲ ਨੇ NSA ਅਤੇ UAPA ਕਾਨੂੰਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਚਿੱਠੀ ਲਿੱਖੀ ਹੈ ।

ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ NAS ਅਤੇ UAPA ਵਰਗੇ ਕਾਲੇ ਕਾਨੂੰਨ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨਾਂ ਕਾਨੂੰਨਾਂ ਨੂੰ ਪੰਜਾਬ ਦੇ ਨੌਜਵਾਨਾਂ ਖਿਲਾਫ ਹਥਿਆਰ ਦੇ ਤੌਰ ‘ਤੇ ਵਰਤ ਰਹੀ ਹੈ,ਖਾਸ ਕਰਕੇ ਸਿੱਖ ਨੌਜਵਾਨਾਂ ਖਿਲਾਫ ਹੁਣ ਤਾਂ ਬਜ਼ੁਰਗ ਔਰਤਾਂ ਖਿਲਾਫ ਵੀ ਇਸ ਕਾਨੂੰਨ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਸਿੱਖ ਹਮੇਸ਼ਾ ਦੇਸ਼ ਭਗਤ ਰਹੇ ਹਨ,ਉਨ੍ਹਾਂ ਦਾ ਕੁਰਬਾਨੀਆਂ ਦਾ ਇਤਿਹਾਸ ਵੀ ਇਸ ਦੀ ਗਵਾਈ ਭਰ ਦਾ ਹੈ । ਇਸ ਦੇ ਬਾਵਜੂਦ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਇੰਦਰਾ ਗਾਂਧੀ ਦੀ ਐਮਰਜੈਂਸ ਦੇ ਸਮੇਂ ਕਾਲੇ ਕਾਨੂੰਨ ਦਾ ਸ਼ਿਕਾਰ ਹੋਈ ਸੀ। ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਜੇਲ੍ਹ ਦੇ ਪਿੱਛੇ ਸੁੱਟ ਦਿੱਤਾ ਗਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕੇਂਦਰੀ ਏਜੰਸੀ ਵੀ ਸੂਬਾ ਸਰਕਾਰ ਦਾ ਸਾਥ ਦੇ ਰਹੀਆਂ ਹਨ ਇਸ ਤੋਂ ਸਾਫ ਹੈ ਕਿ ਬੀਜੇਪੀ ਵੀ ਕਾਲੇ ਕਾਨੂੰਨ ਦੀ ਪੂਰੀ ਹਮਾਇਤ ਹੈ । ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਹਾ ਕਿ ਤੁਸੀਂ ਤਾਂ ਇਸ ਕਾਲੇ ਕਾਨੂੰਨ ਦੇ ਗਵਾਹ ਰਹੇ ਹੋ ਕਿਸ ਤਰ੍ਹਾਂ ਨਾਲ ਇੰਦਰਾ ਗਾਂਧੀ ਨੇ ਇਸ ਦੀ ਵਰਤੋਂ ਕੀਤੀ ਸੀ। ਤੁਸੀਂ ਜਾਣ ਦੇ ਹੋ ਕਿ ਐਮਰਜੈਂਸੀ ਵੇਲੇ ਕਿਵੇਂ ਲਾਲ ਕ੍ਰਿਸ਼ਨ ਅਡਵਾਨੀ,ਅਟਲ ਬਿਹਾਰੀ ਵਾਜਪਾਈ,ਜੈਪ੍ਰਕਾਸ਼ ਵਰਗੇ ਆਗੂਆਂ ਨਾਲ ਜੇਲ੍ਹ ਵਿੱਚ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਸੀ,ਉਹ ਸਮਾਂ ਭਾਰਤ ਦੇ ਇਤਹਾਸ ਵਿੱਚ ਕਾਲਾ ਦੌਰ ਸੀ । ਪੰਜਾਬ ਵਿੱਚ ਇਸੇ ਤਰ੍ਹਾਂ ਨਾਲ ਮੁੜ ਤੋਂ ਕਾਲਾ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਲੋਕਾਂ ਦੇ ਲੋਕਤਾਂਤਰਿਕ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ,ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਵੱਲ ਫੌਰਨ ਧਿਆਨ ਦਿਉ।

ਕਿਸਾਨੀ ਮੁੱਦੇ ਤੇ ਸੁਖਬੀਰ ਨੇ ਮਾਨ ਨੂੰ ਘੇਰਿਆ

ਸੁਖਬੀਰ ਬਾਦਲ ਨੇ ਕਿਹਾ 13 ਅਪ੍ਰੈਲ ਨੂੰ 15 ਲੋਕਾਂ ਨੂੰ ਚੈੱਕ ਦੇਕੇ ਮਾਨ ਸਰਕਾਰ ਨੇ ਜਿਹੜਾ ਡਰਾਮਾ ਕੀਤਾ ਹੈ ਉਸ ਦੀ ਪੋਲ ਉਨ੍ਹਾਂ ਦੇ ਆਪਣੇ ਮੰਤਰੀ ਖੋਲ ਰਹੇ ਹਨ, ਪਟਿਆਲਾ ਤੋਂ ਮੰਤਰੀ ਨੇ ਕਿਹਾ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਹੈ,ਪਿੰਡਾਂ ਵਿੱਚ ਗਿਰਦਾਵਰੀ ਸ਼ੁਰੂ ਹੀ ਨਹੀਂ ਹੋਈ ਹੈ।

ਚੰਨੀ ਦੇ ਰੋਣ ‘ਤੇ ਚੁੱਕੇ ਸਵਾਲ

ਅਕਾਲੀ ਦਲ ਦੇ ਪ੍ਰਧਾਨ ਨੇ ਚਰਨਜੀਤ ਸਿੰਘ ਚੰਨੀ ਦੀ ਵੀ ਕਲਾਸ ਲਗਾਈ,ਉਨ੍ਹਾਂ ਕਿਹਾ ਕੱਲ ਜਦੋਂ ਵਿਜੀਲੈਂਸ ਨੇ ਚੰਨੀ ਨੂੰ ਬੁਲਾਇਆ ਸੀ ਤਾਂ ਉਹ ਰੋ ਰਿਹਾ ਸੀ ਕਿ ਮੈਂ ਆਪਣੀ ਜ਼ਮੀਨ ਵੇਚ ਕੇ ਚੋਣਾਂ ਲੜੀਆਂ ਹਨ,ਸੁਖਬੀਰ ਬਾਦਲ ਨੇ ਕਿਹਾ ਮੈਂ ਚੰਨੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਿਤ ਕਰੇ ਕਿ ਉਸ ਨੇ ਕਿਹੜੀ ਜ਼ਮੀਨ ਵੇਚੀ ਹੈ, ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਚੰਨੀ ਨੇ 3 ਮਹੀਨੇ ਦੇ ਅੰਦਰ ਮਾਇਨਿੰਗ ਤੋਂ ਕਰੋੜਾਂ ਰੁਪਏ ਕਮਾਏ ਹਨ,ਉਸ ਦੀ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੋਣੀ ਚਾਹੀਦੀ ਸੀ। ਸੁਖਬੀਰ ਬਾਦਲ ਨੇ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਐਕਸਾਇਜ਼ ਪਾਲਿਸੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ,ਉਨ੍ਹਾਂ ਕਿਹਾ ਦਿੱਲੀ ਤੋਂ ਵੱਧ ਘੁਟਾਲਾ ਸ਼ਰਾਬ ਵਿੱਚ ਪੰਜਾਬ ਅੰਦਰ ਹੋਇਆ ਹੈ ।