Srishti Rescue Operation : ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲੇ ਦੇ ਪਿੰਡ ਮੁੰਗਵਾਲੀ ‘ਚ 300 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਤਿੰਨ ਸਾਲਾ ਸ੍ਰਿਸ਼ਟੀ ਜ਼ਿੰਦਗੀ ਦੀ ਜੰਗ ਹਾਰ ਗਈ। ਤਿੰਨ ਸਾਲਾ ਸ੍ਰਿਸ਼ਟੀ ਨੂੰ ਕਰੀਬ 52 ਘੰਟਿਆਂ ਬਾਅਦ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ। ਬਚਾਅ ਟੀਮ ਨੇ ਉਸ ਨੂੰ ਰੋਬੋਟਿਕ ਤਕਨੀਕ ਨਾਲ ਬਾਹਰ ਕੱਢਿਆ। ਕੁੜੀ ਕੋਈ ਜਵਾਬ ਨਹੀਂ ਦੇ ਰਹੀ ਸੀ। ਉਸ ਨੂੰ ਐਂਬੂਲੈਂਸ ਰਾਹੀਂ ਸਿੱਧੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ।
ਰੋਬੋਟ ਟੀਮ ਦੇ ਇੰਚਾਰਜ ਮਹੇਸ਼ ਅਹੀਰ ਨੇ ਦੱਸਿਆ ਕਿ ਜਦੋਂ ਬੱਚੀ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ। ਉਹ ਕਿਸੇ ਤਰ੍ਹਾਂ ਵੀ ਜਵਾਬ ਨਹੀਂ ਦੇ ਰਹੀ ਸੀ ਤਾਂ ਡਾਕਟਰ ਬੱਚੀ ਨੂੰ ਚੁੱਕ ਕੇ ਐਂਬੂਲੈਂਸ ‘ਚ ਬਿਠਾ ਕੇ ਹਸਪਤਾਲ ਲਈ ਰਵਾਨਾ ਹੋ ਗਏ। ਬੱਚੀ 150 ਫੁੱਟ ਦੀ ਡੂੰਘਾਈ ‘ਚ ਫਸ ਗਈ ਸੀ।
#WATCH | Sehore, MP: As soon as we got the information, SDRF, NDRF and other rescue teams including Indian Army were alerted to reach the spot. Experts were also called from Gujarat along with Robots but despite all our efforts, we could not save the child: Ashish Tiwari, DC… pic.twitter.com/NtrD6pZlBN
— ANI MP/CG/Rajasthan (@ANI_MP_CG_RJ) June 8, 2023
ਦੱਸ ਦੇਈਏ ਕਿ ਮੰਗਲਵਾਰ ਦੁਪਹਿਰ 1:15 ਵਜੇ ਸ੍ਰਿਸ਼ਟੀ ਖੇਡਦੇ ਹੋਏ ਕਰੀਬ 300 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ। ਉਸੇ ਸਮੇਂ, ਲੜਕੀ ਨੂੰ ਲਗਭਗ ਬੋਰਵੈੱਲ ਤੋਂ ਬਾਹਰ ਕੱਢ ਹੀ ਲਿਆ ਗਿਆ ਸੀ ਕਿ ਉਹ ਫਿਰ ਰਸਤੇ ਵਿੱਚ ਅਚਾਨਕ ਹੇਠਾਂ ਡਿੱਗ ਗਈ। ਬੱਚੀ ਹੁਣ 110 ਫੁੱਟ ਹੇਠਾਂ ਜਾ ਕੇ ਅਟਕ ਗਈ ਹੈ। ਬੱਚੀ ਨੂੰ ਬਾਹਰ ਕੱਢਣ ਲਈ ਪੁਲਿਸ, ਪ੍ਰਸ਼ਾਸਨ ਅਤੇ ਐਨਡੀਆਰਐਫ ਸਟਾਫ਼ ਬਚਾਅ ਕਾਰਜ ਵਿੱਚ ਜੁਟ ਗਿਆ ਸੀ, ਬਾਅਦ ਵਿੱਚ ਮੱਧ ਪ੍ਰਦੇਸ਼ ਪ੍ਰਸ਼ਾਸਨ ਨੇ ਬੱਚੀ ਨੂੰ ਬਚਾਉਣ ਲਈ ਫੌਜ ਬੁਲਾਈ ਸੀ। ਇਸ ਦੇ ਨਾਲ ਹੀ ਦਿੱਲੀ ਦੀ ਰੋਬੋਟਿਕ ਟੀਮ ਵੀ ਵੀਰਵਾਰ ਸਵੇਰੇ 9 ਵਜੇ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਦੁਪਹਿਰ ਵੇਲੇ ਤੇਜ਼ ਹਵਾ ਅਤੇ ਮੀਂਹ ਕਾਰਨ ਬਚਾਅ ਕਾਰਜ ਵੀ ਪ੍ਰਭਾਵਿਤ ਹੋਏ। ਰੋਬੋਟਿਕ ਟੀਮ ਨੇ ਸ਼ਾਮ ਕਰੀਬ 5.30 ਵਜੇ ਬੱਚੀ ਨੂੰ ਬਾਹਰ ਕੱਢਿਆ ਪਰ ਸ੍ਰਿਸ਼ਟੀ ਬੋਰਵੈੱਲ ‘ਚ ਡਿੱਗ ਕੇ ਜ਼ਿੰਦਗੀ ਦੀ ਜੰਗ ਹਾਰ ਗਈ।