ਮਾਨਸਾ : ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(Sidhu Moose Wala Song) ਦੇ ਰਿਲੀਜ ਹੋਣ ਵਾਲੇ ਦੂਜੇ ਗੀਤ ‘ਜਾਂਦੀ ਵਾਰ’ (Jaandi Vaar) ’ਤੇ ਮਾਨਸਾ ਦੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ ਪਰ ਹੁਣ ਰੋਕ ਲੱਗ ਗਈ ਹੈ। ਅਦਾਲਤ ਨੇ ਗੀਤ ਦੇ ਪ੍ਰਚਾਰ ਅਤੇ ਪ੍ਰਸਾਰ ‘ਤੇ ਵੀ ਰੋਕ ਲਗਾ ਦਿੱਤੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੰਗੀਤਕਾਰ ਸਲੀਮ ਮਰਚੈਂਟ (Salim Merchant) ਨੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਜਾਂਦੀ ਵਾਰ’ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਸੀ। ਇੱਕ ਵੀਡੀਓ ਜਾਰੀ ਕਰਕੇ ਸਲੀਮ ਨੇ ਗਾਇਕ ਦੀ ਤਾਰੀਫ ਕਰਦੇ ਹੋਏ ਗੀਤ ਦੀ ਰਿਲੀਜ਼ ਡੇਟ 2 ਸਤੰਬਰ ਦਾ ਐਲਾਨ ਕੀਤਾ। ਸਲੀਮ ਦੇ ਇਸ ਐਲਾਨ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਸਿੱਧੂ ਦੇ ਪਿਤਾ ਨੇ ਗੀਤ ਦੀ ਰਿਲੀਜ਼ ‘ਤੇ ਰੋਕ ਲਗਾਉਣ ਲਈ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਮਾਨਸਾ ਜ਼ਿਲ੍ਹਾ ਅਦਾਲਤ ਨੇ ਗੀਤ ‘ਤੇ ਪਾਬੰਦੀ ਲਗਾਉਂਦੇ ਹੋਏ ਸਲੀਮ ਨੂੰ ਗੀਤ ਦੇ ਪ੍ਰਚਾਰ ਲਈ ਬਣਾਏ ਗਏ ਸਾਰੇ ਇਸ਼ਤਿਹਾਰ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।

 

ਅਦਾਲਤ ਵਿੱਚ ਲੰਮੀ ਬਹਿਸ ਮਗਰੋਂ ਰਿਹਾਈ ’ਤੇ ਰੋਕ ਲਾਉਣ ਦੇ ਹੁਕਮ 

ਅਦਾਲਤ ਦੇ ਹੁਕਮਾਂ ਵਿੱਚ ਸਾਰੇ ਇਸ਼ਤਿਹਾਰਾਂ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਆਪਣੇ ਪੁੱਤਰ ਦੀ ਮੌਤ ਦਾ ਕੇਸ ਲੜ ਰਹੇ ਹਨ। ਇਨਸਾਫ਼ ਲਈ ਲੜਦੇ ਹੋਏ, ਅਜਿਹੇ ‘ਚ ਉਹ ਆਪਣਾ ਪੂਰਾ ਧਿਆਨ ਇਸ ਕੇਸ ‘ਤੇ ਕੇਂਦਰਿਤ ਕਰਨਾ ਚਾਹੁੰਦੇ ਹਨ।
ਸਲੀਮ ਨੇ ਗੀਤ ਬਾਰੇ ਜਾਣਕਾਰੀ ਦਿੱਤੀ ਸੀ, ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਸਲੀਮ ਮਰਚੈਂਟ ਨੇ ਇੰਸਟਾਗ੍ਰਾਮ ‘ਤੇ ‘ਜਾਂਦੀ ਵਾਰ’ ਗੀਤ ਬਾਰੇ ਦੱਸਿਆ ਸੀ ਕਿ ਉਹ ਇਸ ਨੂੰ ਅਧਿਕਾਰਤ ਤੌਰ ‘ਤੇ 2 ਸਤੰਬਰ ਨੂੰ ਰਿਲੀਜ਼ ਕਰਨਗੇ। ਇਸ ਗੀਤ ਨੂੰ ਸਿੱਧੂ ਅਤੇ ਗਾਇਕਾ ਅਫਸਾਨਾ ਖਾਨ ਨਾਲ ਸ਼ੂਟ ਕੀਤਾ ਗਿਆ ਹੈ।

ਸਲੀਮ ਦੀ ਇਸ ਜਾਣਕਾਰੀ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਵਿੱਚ ਇਸ ਨੂੰ ਜਾਰੀ ਨਾ ਕਰਨ ਦੀ ਅਪੀਲ ਕੀਤੀ ਸੀ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੀਤ SYL ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਮੂਸੇਵਾਲਾ ਦੇ ਇਸ ਗੀਤ ਨੂੰ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਗੀਤ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਅਕਾਊਂਟ ‘ਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਰਿਲੀਜ਼ ਹੋਣ ਦੇ ਛੇ ਮਿੰਟਾਂ ਵਿੱਚ ਹੀ ਹਿੱਟ ਹੋ ਗਿਆ। ਇਸ ਗੀਤ ਨੂੰ 2 ਘੰਟੇ ‘ਚ 22 ਲੱਖ ਲੋਕਾਂ ਨੇ ਦੇਖਿਆ। ਇਹ ਗੀਤ ਸਿੱਧੂ ਮੂਸੇਵਾਲਾ ਦੇ ਕਤਲ ਤੋਂ 26 ਦਿਨ ਬਾਅਦ ਰਿਲੀਜ਼ ਹੋਇਆ ਸੀ।