ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਵਿਚੋਂ ਦੇਸ਼ ਵਾਸੀਆਂ ਦੇ ਨਾਂ ਚਿੱਠੀ ਲਿਖੀ ਹੈ। ਉਹਨਾਂ ਇਸ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘੱਟ ਪੜ੍ਹੇ ਲਿਖੇ ਹੋਣ ਦਾ ਮਾਮਲਾ ਚੁੱਕਿਆ ਹੈ।
ਇਹ ਚਿੱਠੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤੀ ਹੈ ‘ਤੇ ਲਿਖਿਆ ਹੈ ਕਿ “ਮੋਦੀ ਜੀ ਵਿਗਿਆਨ ਦੀਆਂ ਗੱਲਾਂ ਨਹੀਂ ਸਮਝਦੇ, ਮੋਦੀ ਜੀ ਸਿੱਖਿਆ ਦੀ ਅਹਿਮੀਅਤ ਨਹੀਂ ਸਮਝਦੇ, ਪਿਛਲੇ ਕੁਝ ਸਾਲਾਂ ਵਿਚ 60 ਹਜ਼ਾਰ ਸਕੂਲ ਬੰਦ ਕੀਤੇ, ਭਾਰਤ ਦੀ ਤਰੱਕੀ ਲਈ ਪੜ੍ਹਿਆ ਲਿਖਿਆ ਪੀ ਐਮ ਹੋਣਾ ਬਹੁਤ ਜ਼ਰੂਰੀ ਹੈ।”
ਸਿਸੋਦੀਆ ਨੇ PM ਮੋਦੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਇਸ ਪੱਤਰ ਵਿੱਚ ਲਿਖਿਆ ਕਿ “ਅੱਜ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਹਾਂ। ਦੁਨੀਆ ਭਰ ਵਿਚ ਵਿਗਿਆਨ ਅਤੇ ਤਕਨਾਲੋਜੀ ‘ਚ ਹਰ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਹਨ। ਪੂਰੀ ਦੁਨੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੀ ਹੈ। ਅਜਿਹੇ ਵਿਚ ਮੇਰਾ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਇਹ ਕਹਿੰਦਿਆਂ ਸੁਣਦਾ ਹਾਂ ਕਿ ਗੰਦੇ ਨਾਲੇ ਵਿੱਚ ਪਾਈਪ ਪਾ ਕੇ ਗੰਦੀ ਗੈਸ ਤੋਂ ਚਾਹ ਜਾਂ ਖਾਣਾ ਬਣਾਇਆ ਜਾ ਸਕਦਾ ਹੈ ਤਾਂ ਮੇਰਾ ਦਿਲ ਬੈਠ ਜਾਂਦਾ ਹੈ।
Jailed former Delhi deputy CM Manish Sisodia writes to PM Modi, raises questions on his education.
"For the progress of India, it is necessary to have an educated PM," Sisodia writes in his letter to the PM. pic.twitter.com/yV7peRjns3
— ANI (@ANI) April 7, 2023
ਕੀ ਨਾਲੀ ਦੀ ਗੰਦੀ ਗੈਸ ਤੋਂ ਚਾਹ ਜਾਂ ਭੋਜਨ ਬਣਾਇਆ ਜਾ ਸਕਦਾ ਹੈ? ਨਹੀਂ..।” ਸਿਸੋਦੀਆ ਨੇ ਕਿਹਾ ਕਿ “ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਬੱਦਲਾਂ ਦੇ ਪਿੱਛੇ ਉੱਡਦੇ ਜਹਾਜ਼ ਨੂੰ ਰਾਡਾਰ ਨਹੀਂ ਫੜ ਸਕਦਾ, ਤਾਂ ਉਹ ਪੂਰੀ ਦੁਨੀਆ ਦੇ ਲੋਕਾਂ ਵਿਚ ਹਾਸੇ ਦਾ ਪਾਤਰ ਬਣ ਜਾਂਦੇ ਹਨ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਬੱਚੇ ਉਸਦਾ ਮਜ਼ਾਕ ਬਣਾਉਂਦੇ ਹਨ।”
ਉਨ੍ਹਾਂ ਨੇ ਅੱਗੇ ਕਿਹਾ ਕਿ “ਉਨ੍ਹਾਂ ਦੇ ਇਸ ਤਰ੍ਹਾਂ ਦੇ ਬਿਆਨ ਦੇਸ਼ ਲਈ ਬੇਹੱਦ ਖਤਰਨਾਕ ਹਨ। ਇਸ ਦੇ ਬਹੁਤ ਸਾਰੇ ਨੁਕਸਾਨ ਹਨ, ਜਿਵੇਂ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਿੰਨਾ ਘੱਟ ਪੜ੍ਹਿਆ-ਲਿਖਿਆ ਹੈ ਅਤੇ ਉਸ ਨੂੰ ਵਿਗਿਆਨ ਦਾ ਮੁੱਢਲਾ ਗਿਆਨ ਵੀ ਨਹੀਂ ਹੈ। ਜਦੋਂ ਦੂਜੇ ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨ ਪ੍ਰਧਾਨ ਮੰਤਰੀ ਨੂੰ ਜੱਫੀ ਪਾਉਂਦੇ ਹਨ, ਤਾਂ ਉਹ ਇਕ-ਇਕ ਜੱਫੀ ਦੀ ਵੱਡੀ ਕੀਮਤ ਲੈ ਕੇ ਚਲੇ ਜਾਂਦੇ ਹਨ। ਬਦਲੇ ‘ਚ ਪਤਾ ਨਹੀਂ ਕਿੰਨੇ ਕਾਗਜ਼ਾਂ ‘ਤੇ ਦਸਤਖਤ ਕਰਵਾ ਲੈਂਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਉਹ ਘੱਟ ਪੜ੍ਹੇ-ਲਿਖੇ ਹਨ।”