‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਸ ਸਮੇਂ ਗੁੱਸਾ ਆ ਗਿਆ ਜਦੋਂ ਉਹ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ। ਉਨ੍ਹਾਂ ਨੇ ਤੁਰੰਤ ਪਿੱਛੇ ਖੜੇ ਪਾਰਟੀ ਵਰਕਰਾਂ ਨੂੰ ਝਿੜਕਿਆ ਅਤੇ ਇੱਕ ਵਰਕਰ ਨੂੰ ਬਾਂਹ ਫੜ ਕੇ ਪਾਸੇ ਕਰ ਦਿੱਤਾ। ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿਸ ਦੌਰਾਨ ਕੁੱਝ ਪਾਰਟੀ ਵਰਕਰ ਪਿੱਛੇ ਖੜੇ ਸਨ। ਜਦੋਂ ਮਾਨ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਨ ਲੱਗੇ ਤਾਂ ਇਸ ਦੌਰਾਨ ਪਿੱਛੇ ਖੜੇ ਇੱਕ ਵਰਕਰ ਦੇ ਮੋਬਾਈਲ ਦੀ ਘੰਟੀ ਵੱਜ ਗਈ, ਜਿਸ ਨੂੰ ਲੈ ਕੇ ਮਾਨ ਭੜਕ ਗਏ ਅਤੇ ਗੁੱਸੇ ਵਿੱਚ ਪਾਰਟੀ ਵਰਕਰ ਦੀ ਬਾਂਹ ਫੜ ਕੇ ਪਾਸੇ ਕਰ ਦਿੱਤਾ।

ਉਨ੍ਹਾਂ ਨਾਲ ਖੜੇ ਦੂਜੇ ਵਰਕਰ ਨੂੰ ਵੀ ਝਿੜਕਿਆ ਕਿ ਤੁਸੀ ਵੀ ਬਾਹਰ ਜਾਣਾ ਤਾਂ ਚਲੇ ਜਾਓ। ਉਨ੍ਹਾਂ ਪਾਰਟੀ ਵਰਕਰ ਨੂੰ ਅੰਗਰੇਜ਼ੀ ਵਿੱਚ GET OUT ਕਿਹਾ।ਹਾਲਾਂਕਿ, ਬਾਅਦ ਵਿੱਚ ਸਿਮਰਨਜੀਤ ਮਾਨ ਨੇ ਮੀਡੀਆ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਜਦੋਂ ਪ੍ਰੈੱਸ ਕਾਨਫਰੰਸ ਹੁੰਦੀ ਹੋਵੇ ਤਾਂ ਵਿੱਚੇ ਹੀ ਫੋਨ ਵੱਜ ਜਾਣ ਤਾਂ ਗਲਤੀ ਹੈ।