The Khalas Tv Blog India ਪੜ੍ਹਾਈ ਖ਼ਾਤਰ ਮਾਪਿਆਂ ਵੇਚ ਦਿੱਤੀ ਸਾਰੀ ਜ਼ਮੀਨ, ਹੁਣ ਧੀ ਨੇ ਮਰਚੈਂਟ ਨੇਵੀ ਅਫ਼ਸਰ ਬਣ ਚਮਕਾਇਆ ਨਾਂ
India

ਪੜ੍ਹਾਈ ਖ਼ਾਤਰ ਮਾਪਿਆਂ ਵੇਚ ਦਿੱਤੀ ਸਾਰੀ ਜ਼ਮੀਨ, ਹੁਣ ਧੀ ਨੇ ਮਰਚੈਂਟ ਨੇਵੀ ਅਫ਼ਸਰ ਬਣ ਚਮਕਾਇਆ ਨਾਂ

Simran Thorat Marchant Navy Officer

Simran Thorat Marchant Navy Officer

ਪੁਣੇ ਦੀ 25 ਸਾਲਾ ਸਿਮਰਨ ਥੋਰਾਟ (Simran Thorat) ਨੇ ਸਫ਼ਲਤਾ ਦਾ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਪੜ੍ਹਾਉਣ-ਲਿਖਾਉਣ ਲਈ ਉਸ ਦੇ ਮਾਪਿਆਂ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਸੀ, ਪਰ ਸਿਮਰਨ ਨੇ ਆਪਣੇ ਪਿਤਾ ਦੀ ਇਸ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ, ਬਲਕਿ ਦਿਨ-ਰਾਤ ਮਿਹਨਤ ਕਰਕੇ ਉਸ ਦਾ ਮੁੱਲ ਮੋੜ ਦਿੱਤਾ ਹੈ। ਆਪਣੀ ਮਿਹਨਤ ਸਦਕਾ ਉਹ ਮਰਚੈਂਟ ਨੇਵੀ ਅਫ਼ਸਰ ਬਣ ਗਈ ਹੈ।

ਸਿਮਰਨ ਥੋਰਾਟ ਪੁਣੇ (Pune) ਨੇੜੇ ਇੰਦਾਪੁਰ ਤਾਲੁਕਾ (Indapur taluka) ਪਿੰਡ ਦੀ ਰਹਿਣ ਵਾਲੀ ਹੈ। ਉਹ ਮਰਚੈਂਟ ਨੇਵੀ ਅਫ਼ਸਰ (woman merchant navy officer) ਬਣਨ ਵਾਲੀ ਆਪਣੇ ਪਰਿਵਾਰ, ਪਿੰਡ ਤੇ ਜ਼ਿਲ੍ਹੇ ਦੀ ਪਹਿਲੀ ਕੁੜੀ ਹੈ। ਸਿਮਰਨ ਦੀ ਪੜ੍ਹਾਈ ਲਈ ਉਸ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਸੀ। ਉਸ ਦੇ ਮਾਤਾ-ਪਿਤਾ ਬ੍ਰਹਮਦੇਵ ਤੇ ਆਸ਼ਾ ਥੋਰਾਟ ਨੇ ਉਸ ਦੇ ਕਰੀਅਰ ਦੀ ਚੋਣ ਵਿੱਚ ਉਸ ਦਾ ਪੂਰਾ ਸਮਰਥਨ ਕੀਤਾ।

ਸਿਮਰਨ ਦੇ ਪਿਤਾ ਨੇ ਪੁਣੇ ਦੇ ਮੈਰੀਟਾਈਮ ਕਾਲਜ ਤੇ ਨੇਵੀ ਟ੍ਰੇਨਿੰਗ ਇੰਸਟੀਚਿਊਟ (merchant navy training institute in Pune) ਵਿੱਚ ਤਿੰਨ ਸਾਲਾਂ ਦੇ ਕੋਰਸ ਲਈ ਟਿਊਸ਼ਨ ਖ਼ਰਚੇ ਖਾਤਰ ਆਪਣੀ ਤਿੰਨ ਏਕੜ ਜ਼ਮੀਨ ਵੇਚ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਬਚੀ। ਉਸ ਦੇ ਪਿਤਾ ਨੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਮਾਂ ਨੂੰ ਇੰਦਾਪੁਰ ਸਥਿਤ ਫੇਰੇਰੋ ਰੋਚਰ ਚਾਕਲੇਟ ਫੈਕਟਰੀ ਵਿੱਚ ਨੌਕਰੀ ਮਿਲ ਗਈ ਸੀ।

ਇਹ ਵੀ ਪੜ੍ਹੋ – ਇਸ ਦਿਨ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

Exit mobile version