Punjab

ਬਿੱਟੂ ਨੇ ਭਾਜਪਾ ਦੇ ਬੋਰਡ ‘ਤੇ ਬੇਅੰਤ ਸਿੰਘ ਦੀ ਲਗਾਈ ਤਸਵੀਰ, ਭੜਕਿਆ ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ‘ਤੇ ਚੁਟਕੀ ਲਈ ਹੈ। ਕਾਂਗਰਸ ਤੋਂ ਭਾਜਪਾ ‘ਚ ਸ਼ਾਮਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦੇ ਇਸ਼ਤਿਹਾਰੀ ਬੋਰਡਾਂ ‘ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲਗਾਈ ਗਈ ਹੈ। ਇਸ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।

ਰਾਜਾ ਵੜਿੰਗ ਨੇ ਐਕਸ ‘ਤੇ ਲਿਖਿਆ ਕਿ ਬਿੱਟੂ ਜੀ, ਭਾਜਪਾ ਦੇ ਕੈਂਪ ਵਿੱਚ ਖੜ੍ਹੇ ਹੋ ਕੇ ਤੁਸੀਂ ਆਪਣੀ ਸੱਤਾ ਦੀ ਭੁੱਖੀ ਸ਼ਖਸੀਅਤ ਨੂੰ ਬੇਨਕਾਬ ਕਰ ਦਿੱਤਾ ਹੈ। ਪਰ ਬੇਅੰਤ ਸਿੰਘ ਦੀ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ। ਉਨ੍ਹਾਂ ਨੂੰ ਬਦਨਾਮ ਨਾ ਕਰੋ। ਤੁਸੀਂ ਵੋਟਾਂ ਲੈਣ ਬੇਅੰਤ ਸਿੰਘ ਦੀ ਤਸਵੀਰ ਦੀ ਵਰਤੋਂ ਕਰਕੇ ਉਨ੍ਹਾਂ ਦੀ ਸ਼ਹਾਦਤ ਦਾ ਮਜ਼ਾਕ ਉਡਾ ਰਹੇ ਹਨ। ਬਿੱਟੂ ਨੂੰ ਆਪਣੀ ਅਕਲ ਦੀ ਵਰਤੋਂ ਕਰਨੀ ਚਾਹੀਦੀ ਹੈ।

ਰਵਨੀਤ ਸਿੰਘ ਬਿੱਟੂ ਦਾ ਜਨਮ 10 ਸਤੰਬਰ 1975 ਨੂੰ ਲੁਧਿਆਣਾ ਦੇ ਪਿੰਡ ਕੋਟਲਾ ਅਫਗਾਨ ਵਿੱਚ ਹੋਇਆ ਸੀ। 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਬਿੱਟੂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਬਿੱਟੂ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਹੈ।

ਇਹ ਵੀ ਪੜ੍ਹੋ – ਮੁਹਾਲੀ ’ਚ ਸੜਕ ਹਾਦਸਿਆਂ ਨਾਲ ਪਿਛਲੇ ਸੱਤ ਸਾਲਾਂ ’ਚ ਸਭ ਤੋਂ ਵੱਧ ਮੌਤਾਂ, ਅੰਕੜੇ ਕਰ ਦੇਣਗੇ ਹੈਰਾਨ