ਬਿਊਰੋ ਰਿਪੋਰਟ : 16 ਸਾਲ ਦੇ ਸਿੱਖ ਨੌਜਵਾਨ ਦੀ ਮਾਂ ਨੇ ਆਪਣੇ ਪੁੱਤ ਨੂੰ ਅਫਗਾਨਿਸਤਾਨ ਵਿੱਚੋਂ ਤਾਲਿਬਾਨ ਦੇ ਬੰਬਾਂ ਤੋਂ ਬਚਾ ਕੇ ਇੰਗਲੈਂਡ ਵਿੱਚ ਸ਼ਰਨ ਲਈ ਸੀ । ਪਰ ਉਸ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਮੌਤ ਉਸ ਦਾ ਇੱਥੇ ਵੀ ਪਿੱਛਾ ਨਹੀਂ ਛੱਡੇਗੀ । ਉਸ ਦੇ ਇਕਲੌਤੇ ਪੁੱਤਰ ਦਾ ਬੁਰੀ ਤਰ੍ਹਾਂ ਨਾਲ ਕਤਲ ਕਰ ਦਿੱਤਾ ਜਾਵੇਗਾ । 16 ਸਾਲ ਦੇ ਪੁੱਤ ਨੂੰ ਉਸ ਚੀਜ਼ ਦੀ ਸਜ਼ਾ ਦਿੱਤੀ ਗਈ ਜਿਸ ਵਿੱਚ ਉਹ ਦੂਰ-ਦੂਰ ਤੱਕ ਸ਼ਾਮਲ ਨਹੀਂ ਸੀ । ਇੰਗਲੈਂਡ ਦੇ ਇੱਕ ਗੈਂਗ ਨੇ ਦੂਜੇ ਗੈਂਗ ਤੋਂ ਬਦਲਾ ਲੈਣ ਦੇ ਲਈ ਭੁੱਲੇਖੇ ਵਿੱਚ ਉਸ ਦਾ ਕਤਲ ਕਰ ਦਿੱਤਾ । ਪਰ ਲੰਡਨ ਦੀ ਅਦਾਲਤ ਨੇ ਕਾਤਲਾਂ ਦਾ ਹਿਸਾਬ ਕਰ ਦਿੱਤਾ ਹੈ ਪਰ ਇਕਲੌਤੇ ਬੱਚੇ ਨੂੰ ਗਵਾ ਚੁੱਕੀ ਮਾਂ ਦਾ ਕਲੇਜਾ ਹੁਣ ਵੀ ਸੰਤੁਸ਼ਟ ਨਹੀਂ ਹੈ।
ਇਸ ਤਰ੍ਹਾਂ ਰਿਸ਼ਮੀਤ ਨੂੰ ਨਿਸ਼ਾਨਾ ਬਣਾਇਆ ਗਿਆ
ਮ੍ਰਿਤਕ ਸਿੱਖ ਨੌਜਵਾਨ ਰਿਸ਼ਮੀਤ ਸਿੰਘ ਰਾਤ ਨੂੰ ਆਪਣੇ ਘਰ ਆ ਰਿਹਾ ਸੀ । ਉਸ ਨੇ ਵੇਖਿਆ ਕਿ 2 ਅਣਪਛਾਤੇ ਲੋਕ ਉਸ ਦੇ ਵੱਲ ਭੱਜਦੇ ਹੋਏ ਆ ਰਹੇ ਹਨ। ਉਸ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ । ਉਸ ਦਾ ਪਿੱਛਾ ਕਰ ਰਹੇ 18 ਸਾਲਾ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੇ ਉਸ ਦੀ ਪਿੱਠ ਵਿੱਚ ਘੱਟੋ-ਘੱਟ 5 ਵਾਰ ਚਾਕੂਆਂ ਨਾਲ ਕੀਤੇ । ਉਸ ਦੇ ਬਾਵਜੂਦ ਜਦੋਂ ਰਿਸ਼ਮੀਤ ਦੇ ਸਾਹ ਚੱਲ ਰਹੇ ਸਨ ਤਾਂ ਚਾਕੂਆਂ ਨਾਲ 10 ਵਾਰ ਹੋ ਕੀਤੇ ਗਏ। ਕੁੱਲ 15 ਵਾਰ ਹਮਲੇ ਤੋਂ ਬਾਅਦ ਜਦੋਂ ਰਿਸ਼ਮੀਤ ਜ਼ਮੀਨ ਹੇਠਾਂ ਲੇਟ ਗਿਆ ਤਾਂ ਬਦਮਾਸ਼ਾਂ ਨੇ ਉਸ ਨੂੰ ਛੱਡਿਆ । ਪੁੱਛ ਪੜਤਾਲ ਵਿੱਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਬਾਲਾਕ੍ਰਿਸ਼ਨਨ ਨੇ ਪਹਿਲਾਂ ਉਸ ਉੱਤੇ ਹਮਲਾ ਕੀਤਾ । ਉਹ ਵਾਰਦਾਤ ਵਾਲੀ ਥਾਂ ਤੋਂ ਭੱਜ ਦੇ ਹੋਏ CCTV ਵਿੱਚ ਕੈਦ ਹੋ ਗਏ ਸੀ । ਪੁਲਿਸ ਦੀ ਪੁੱਛ ਗਿੱਛ ਵਿੱਚ ਦੋਵਾਂ ਗੁਨਾਹਗਾਰਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਿਸ਼ਮੀਤ ਸਿੰਘ ਨੂੰ ਪੱਛਮੀ ਲੰਡਨ ਵਿੱਚ ਵਿਰੋਧੀ ਗਰੋਹ ਦਾ ਸਮਝਿਆ ਸੀ । ਹੁਣ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ । ਇਸ ਤੋਂ ਰਿਸ਼ਮੀਤ ਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਅਦਾਲਤ ਨੇ ਦੋਸ਼ੀ ਕਰਾਰ ਦਿੱਤਾ
ਲੰਡਨ ਦੀ ਅਦਾਲਤ ਨੇ ਰਿਸ਼ਮੀਤ ਸਿੰਘ ਦੇ ਕਤਲ ਵਿੱਚ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਜਲਦ ਹੀ ਉਸ ਦੀ ਸਜ਼ਾ ਦਾ ਵੀ ਐਲਾਨ ਹੋ ਜਾਵੇਗਾ । ਪਰ ਮਰਹੂਮ ਰਿਸ਼ਮੀਤ ਦੀ ਮਾਂ ਗੁਲਿੰਦਰ ਕੌਰ ਨੇ ਕਿਹਾ ਮੈਂ ਆਪਣੇ ਪਤੀ ਨੂੰ ਗੁਆ ਦਿੱਤਾ ਹੈ ਅਤੇ ਹੁਣ ਮੇਰਾ ਇਕਲੌਤਾ ਪੁੱਤ ਵੀ ਨਹੀਂ ਰਿਹਾ । ਰਿਸ਼ਮੀਤ ਦਾ ਅਦਾਲਤ ਨੇ ਇਨਸਾਫ ਕਰ ਦਿੱਤਾ ਹੈ ਪਰ ਦੋਸ਼ੀਆਂ ਨੂੰ ਮਿਲੀ ਸਜ਼ਾ ਮੈਨੂੰ ਹਮੇਸ਼ਾ ਘੱਟ ਲੱਗੇਗੀ । ਉਨ੍ਹਾਂ ਨੇ ਮੇਰੀ ਪੂਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹੈ ਅਤੇ ਰਿਸ਼ਮੀਤ ਮੁੜ ਕਦੇ ਘਰ ਨਹੀਂ ਆਵੇਗਾ ।