Punjab

ਫੇਸਬੁਕ ‘ਤੇ ਕਾਰ ਦੀ ਡੀਲ ਕੀਤੀ ! ਬੁਕਿੰਗ ਰਕਮ ਲੈਕੇ ਮੁੱਕਰਿਆ! ਰਿਫੰਡ ਵੀ ਨਹੀਂ ਕੀਤਾ!

chandigarh consumer commission penality facebook

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਇੱਕ ਸ਼ਖ਼ਸ ਨੇ ਫੇਸਬੁਕ ਮਾਰਕੇਟਪਲੇ ਇੰਡੀਆ ‘ਤੇ ਇੱਕ ਪੁਰਾਣੀ ਕਾਰ ਵੇਖੀ,ਜਿਸ ਨੂੰ ਦਿੱਲੀ ਦੇ ਸ਼ਖ਼ਸ ਨੇ ਵੇਚਣ ਦੇ ਲਈ ਪਾਇਆ ਸੀ । ਚੰਡੀਗੜ੍ਹ ਦੇ ਦੀਪਕ ਜੋਸ਼ੀ ਨੇ ਦਿੱਲੀ ਦੇ ਵਿਪਲਵ ਅਰੋੜਾ ਨਾਲ ਕਾਰ ਦੀ ਡੀਲ ਕੀਤੀ ਅਤੇ ਐਡਵਾਂਸ ਵਿੱਚ 10 ਹਜ਼ਾਰ ਦੇ ਦਿੱਤੇ । ਪਰ ਬਾਅਦ ਵਿੱਚੋ ਦਿੱਲੀ ਦੇ ਕਾਰ ਮਾਲਿਕ ਵਿਪਲਵ ਅਰੋੜਾ ਨੇ ਕੋਈ ਕਾਰਨ ਦੱਸਦੇ ਹੋਏ ਕਾਰ ਵੇਚਣ ਤੋਂ ਸਾਫ ਇਨਕਾਰ ਕਰ ਦਿੱਤਾ। ਅਰੋੜਾ ਨੇ ਕਿਹਾ ਕਿ ਉਹ ਰਿਫੰਡ ਵਾਪਸ ਕਰ ਦੇਵੇਗਾ । ਪਰ 1 ਮਹੀਨੇ ਬੀਤ ਜਾਣ ਦੇ ਬਾਵਜੂਦ ਜਦੋਂ ਵਿਪਲਵ ਅਰੋੜਾ ਨੇ ਪੈਸੇ ਵਾਪਸ ਨਹੀਂ ਕੀਤੇ ਤਾਂ ਪੀੜਤ ਦੀਪਕ ਜੋਸ਼ੀ ਨੇ ਇਸ ਦੀ ਸ਼ਿਕਾਇਤ ਫੇਸਬੁਕ ਮਾਰਕੇਟਪਲੇ ਇੰਡੀਆ ਨੂੰ ਕੀਤੀ ਪਰ ਉੱਥੋਂ ਵੀ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਜੋਸ਼ੀ ਨੇ ਇਸ ਦੀ ਸ਼ਿਕਾਇਤ ਡ੍ਰਿਸਟ੍ਰਿਕ ਕੰਜ਼ਿਊਮਰ ਕਮਿਸ਼ਨ ਨੂੰ ਭੇਜੀ। ਜਿਸ ਤੋਂ ਬਾਅਦ ਹੁਣ ਕਮਿਸ਼ਨ ਨੇ ਇਸ ‘ਤੇ ਸਖ਼ਤ ਐਕਸ਼ਨ ਲੈਂਦੇ ਹੋਏ ਚੰਡੀਗੜ੍ਹ ਦੇ ਦੀਪਕ ਜੋਸ਼ੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਕਾਰ ਵੇਚਣ ਤੋਂ ਮੁਕਰਨ ਵਾਲੇ ‘ਤੇ ਜੁਰਮਾਨਾ ਵੀ ਠੋਕਿਆ ਹੈ।

ਕੰਜ਼ਿਊਮਰ ਕਮਿਸ਼ਨ ਦਾ ਫੈਸਲਾ

ਕੰਜ਼ਿਊਮਰ ਕਮਿਸ਼ਨ ਨੇ ਫੇਸਬੁਕ ਮਾਰਕੇਟਪਲੇ ਇੰਡੀਆ ਅਤੇ ਸੇਲਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚੰਡੀਗੜ੍ਹ ਦੇ ਸ਼ਿਕਾਇਤਾਂ ਨੂੰ 10 ਹਜ਼ਾਰ ਦਾ ਰਿਫੰਡ ਵਾਪਸ ਕਰੇ ਇਸ ਤੋਂ ਇਲਾਵਾ ਕਮਿਸ਼ਨ ਨੇ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਅਤੇ ਸ਼ੋਸ਼ਣ ਦੇ ਤੌਰ ‘ਤੇ 5 ਹਜ਼ਾਰ ਰੁਪਏ ਹਰਜ਼ਾਨਾ ਅਤੇ ਅਦਾਲਤੀ ਖਰਚ ਦੇ ਰੂਪ ਵਿੱਚ 5 ਹਜ਼ਾਰ ਰੁਪਏ ਭਰਨ ਦੇ ਨਿਰਦੇਸ਼ ਦਿੱਤੇ ਹਨ। ਸੁਣਵਾਈ ਦੌਰਾਨ ਕਿਸੇ ਦੀ ਪੇਸ਼ੀ ਨਹੀਂ ਹੋਈ। ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਬਾਵਜੂਦ ਕਾਰ ਸੇਲ ਕਰਨ ਵਾਲਾ ਵਿਪਲਵ ਅਰੋੜਾ ਪੇਸ਼ ਨਹੀਂ ਹੋਇਆ । ਜਿਸ ਦੀ ਵਜ੍ਹਾ ਕਰਕੇ ਕਮਿਸ਼ਨ ਨੇ ਦੀਪਕ ਜੋਸ਼ੀ ਦੇ ਹੱਕ ਵਿੱਚ ਫੈਸਲਾ ਸੁਣਾਇਆ ।

ਪਹਿਲਾਂ ਵੀ 2 ਮਾਮਲਿਆਂ ਵਿੱਚ ਹਰਜਾਨਾ ਲਗਾਇਆ ਸੀ

ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦਾ ਕੰਜ਼ਿਊਮਰ ਕਮਿਸ਼ਨ ਪੀੜਤਾਂ ਦੇ ਹੱਕ ਵਿੱਚ ਬਹੁਤ ਹੀ ਚੰਗੇ ਫੈਸਲੇ ਕਰ ਚੁੱਕਾ ਹੈ । ਇੱਕ ਪਿਉ ਪੁੱਤਰ ਚੰਡੀਗੜ੍ਹ ਦੇ BARISTA ਆਊਟਲੈੱਟ ‘ਤੇ ਕਾਫੀ ਪੀਣ ਗਏ ਸਨ ਤਾਂ ਉਨ੍ਹਾਂ ਦੇ ਬਿੱਲ ਵਿੱਚ ਕਾਫੀ ਗਿਲਾਸ ਦੇ ਪੈਸੇ ਵੱਖ ਤੋਂ ਜੋੜੇ ਗਏ ਸਨ ਜਿਸ ਨੂੰ ਚੰਡੀਗੜ੍ਹ ਕੰਜ਼ਿਊਮਰ ਵਿੱਚ ਚੁਣੌਤੀ ਦਿੱਤੀ ਗਈ ਸੀ ਜਿਸ ਤੋਂ ਬਾਅਦ BARISTA COFFEE ਨੂੰ 10 ਹਜ਼ਾਰ ਦਾ ਜੁਰਮਾਨਾ ਲੱਗਿਆ ਸੀ । ਇਸੇ ਤਰ੍ਹਾਂ ਆਡੀ ਕਾਰ ਬਾਰਿਸ਼ ਵਿੱਚ ਖ਼ਰਾਬ ਹੋ ਗਈ ਸੀ ਤਾਂ ਇੰਸ਼ੋਰੈਂਸ ਕੰਪਨੀ ਨੇ ਹਰਜ਼ਾਨਾ ਦੇਣ ਤੋਂ ਮਨਾਂ ਕਰ ਦਿੱਤਾ ਸੀ ਤਾਂ ਚੰਡੀਗੜ੍ਹ ਕੰਜ਼ਿਊਮਰ ਕੋਰਟ ਦੀ ਵਜ੍ਹਾ ਕਰਕੇ ਹੀ ਕਾਰ ਦੇ ਮਾਲਿਕ ਨੂੰ ਡੇਢ ਲੱਖ ਤੱਕ ਦਾ ਇੰਸ਼ੋਰੈਂਸ ਮਿਲਿਆ ਅਤੇ ਕੰਪਨੀ ਖਿਲਾਫ਼ ਹਰਜ਼ਾਨਾ ਵੀ ਲਗਾਇਆ ਗਿਆ ਸੀ ।