India

Facebook ‘ਚ ਨੌਕਰੀ ਕਰਨ ਕੈਨੇਡਾ ਗਿਆ ਸੀ ਇਹ ਭਾਰਤੀ, 2 ਦਿਨਾਂ ‘ਚ ਨੌਕਰੀ ਤੋਂ ਕੱਢ ਦਿੱਤਾ

facebook sack from job after 2 days

ਬਿਊਰੋ ਰਿਪੋਰਟ : META ਕੰਪਨੀ ਅਧੀਨ ਕੰਮ ਕਰਨ ਵਾਲੀ ਫੇਸਬੁੱਕ (FACEBOOK) ਨੇ ਭਾਰਤੀ ਇੰਜੀਨੀਅਰ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਹੈ । ਪਹਿਲਾਂ ਕੈਨੇਡਾ ਨੌਕਰੀ ਦੇ ਲਈ ਬੁਲਾਇਆ ਅਤੇ ਫਿਰ 2 ਦਿਨਾਂ ਦੇ ਅੰਦਰ ਵੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ । ਦਰਾਸਾਲ META ਨੇ ਇਸੇ ਹਫ਼ਤੇ ਹੀ 11 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਹੈ। ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਜਦੋਂ ਛੱਡਨੀ ਦੀ ਲਿਸਟ ਤਿਆਰ ਸੀ ਤਾਂ ਆਖਿਰ ਭਾਰਤੀ ਇੰਜੀਨੀਅਰਨ ਨੂੰ ਜੁਆਇਨ ਹੀ ਕਿਉਂ ਕਰਵਾਇਆ ? ਨੌਕਰੀ ਤੋਂ ਕੱਢੇ ਗਏ ਇੰਜੀਨੀਅਰ ਹਿਮਾਂਸ਼ੂ ਨੇ ਵੀ ਆਪਣੀ ਤਕਲੀਫ ਸੋਸ਼ਲ ਮੀਡੀਆ ‘ਤੇ ਹੀ ਜ਼ਾਹਿਰ ਕੀਤੀ ਹੈ ।

IIT ਖੜਗਪੁਰ ਤੋਂ ਪਾਸ ਸਾਫਟਵੇਅਰ ਇੰਜੀਨੀਅਰ ਹਿਮਾਂਸ਼ੂ ਨੇ ਦੱਸਿਆ ਕਿ ਫੇਸਬੁੱਕ ਜੁਆਇਨ ਕਰਨ ਤੋਂ ਪਹਿਲਾਂ ਉਹ ਗਿਟਹਬ,ਏਡੋਬ,ਫਲਿਪਕਾਰਟ ਵਰਗੀ ਮਸ਼ਹੂਰ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ । ਉਸ ਨੇ ਕੈਨੇਡਾ ਵਿੱਚ ਫੇਸਬੁੱਕ ਦੇ ਦਫ਼ਤਰ ਜੁਆਇਨ ਕੀਤਾ ਤਾਂ 2 ਦਿਨ ਬਾਅਦ ਹੀ ਉਸ ਨੂੰ ਕੱਢ ਦਿੱਤਾ ਗਿਆ । ਹਿਮਾਂਸ਼ੂ ਨੇ ਕਿਹਾ ਕੰਪਨੀ ਵਿੱਚ ਵੱਡੇ ਪੱਧਰ ਤੇ ਛੱਟਨੀ ਹੋਈ ਹੈ ਜਿਸ ਦਾ ਅਸਰ ਉਸ ‘ਤੇ ਵੀ ਪਿਆ ਹੈ। ਉਸ ਨੇ ਕਿਹਾ ਮੇਰਾ ਦਿਲ ਹਰ ਉਸ ਸ਼ਖ਼ਸ ਲਈ ਪਰੇਸ਼ਾਨ ਹੈ ਜਿਸ ਨੂੰ ਅਜਿਹੇ ਹਾਲਾਤਾਂ ਤੋਂ ਗੁਜ਼ਰਨਾਂ ਪੈ ਰਿਹਾ ਹੈ।

ਹਿਮਾਂਸ਼ੂ ਨੇ ਕਿਹਾ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਹੁਣ ਕੀ ਕਰਨ ? ਉਨ੍ਹਾਂ ਨੇ ਲਿੰਕਡਇਨ ਯੂਜ਼ਰਸ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੈਨੇਡਾ ਜਾਂ ਫਿਰ ਭਾਰਤ ਵਿੱਚ ਸਾਫਟਵੇਅਰ ਇੰਜੀਅਰ ਦੀ ਨੌਕਰੀ ਹੋਵੇ ਤਾਂ ਉਸ ਨੂੰ ਜ਼ਰੂਰ ਜਾਣਕਾਰੀ ਦੇਣ। ਲੋਕ ਹਿਮਾਂਸ਼ੂ ਦੇ ਨਾਲ ਦਰਦ ਸਾਂਝਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਹੈ ਕਿ ਫੇਸਬੁੱਕ ਵਰਗੀ ਕੰਪਨੀ ਅਜਿਹਾ ਸਲੂਕ ਕਰ ਸਕਦੀ ਹੈ । ਇੱਕ ਯੂਜ਼ਰ ਨੇ ਲਿਖਿਆ ਕਿ ਕੰਪਨੀ ਨੂੰ ਅੰਦਾਜ਼ਾ ਨਹੀਂ ਸੀ ਜਿਸ ਸ਼ਖ਼ਸ ਨੂੰ ਤੁਸੀਂ ਪਹਿਲਾਂ ਨੌਕਰੀ ‘ਤੇ ਰੱਖਿਆ ਹੈ ਉਹ ਕਿਸੇ ਹੋਰ ਦੇਸ਼ ਤੋਂ ਆਇਆ ਹੈ। ਇੱਕ ਸ਼ਖ਼ਸ ਨੇ ਹਿਮਾਂਸ਼ੂ ਨੂੰ ਕਿਹਾ ਉਹ ਆਪ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਉਹ ਹੌਸਲਾ ਨਾ ਹਾਰੇ।

META ਕੰਪਨੀ ਨੇ ਇਸੇ ਹਫ਼ਤੇ 11 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਸੀ। ਕੰਪਨੀ ਨੇ ਦੱਸਿਆ ਸੀ ਕਿ ਲਗਾਤਾਰ ਹੋ ਰਹੇ ਘਾਟੇ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਕੰਪਨੀ ਦੇ ਦੱਸਿਆ 18 ਸਾਲਾ ਦੇ ਇਤਿਹਾਸ ਵਿੱਚ ਇਹ ਪਹਿਲਾਂ ਮੌਕਾ ਸੀ ਜਦੋਂ ਇਹ ਫੈਸਲਾ ਉਨ੍ਹਾਂ ਨੂੰ ਲੈਣਾ ਪਿਆ ਸੀ। ਇਸ ਤੋਂ ਪਹਿਲਾਂ ELON MUSK ਨੇ ਜਦੋਂ ਪਿਛਲੇ ਮਹੀਨੇ TWITTER ਨੂੰ ਖਰੀਦਿਆ ਸੀ ਤਾਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਸੀ। ਇਸ ਵਿੱਚ ਭਾਰਤੀ ਮੁਲਾਜ਼ਮ ਵੀ ਸ਼ਾਮਲ ਸਨ ।