Punjab

ਬੰਦੀ ਸਿੰਘ ਸ਼ਮਸ਼ੇਰ ਸਿੰਘ ਨੂੰ ਲੈਕੇ ਆਈ ਚੰਗੀ ਖ਼ਬਰ !

ਬਿਉਰੋ ਰਿਪੋਰਟ : ਬੰਦੀ ਸਿੰਘ ਦੀ ਰਿਹਾਈ ਨੂੰ ਲੈਕੇ ਚੰਗੀ ਖ਼ਬਰ ਆਈ ਹੈ । ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਬੇਅੰਤ ਸਿੰਘ ਕਤਲਕਾਂਡ ਵਿੱਚ ਸਜ਼ਾ ਕੱਟ ਰਹੇ ਸ਼ਮਸ਼ੇਰ ਸਿੰਘ ਦੀ ਰਿਹਾਈ ਹੋਣ ਜਾ ਰਹੀ ਹੈ। ਜੇਲ੍ਹ ਪ੍ਰਬੰਧਕ ਵੱਲੋਂ ਅਦਾਲਤ ਦੀ ਰਿਹਾਈ ਦੇ ਹੁਕਮ ਮਿਲ ਦੇ ਹੀ ਸ਼ਮਸ਼ੇਰ ਸਿੰਘ ਨੂੰ ਰਿਹਾ ਕਰ ਦਿੱਤਾ ਜਾਵੇਗਾ । ਮੈਜਿਸਟ੍ਰੇਟ ਅਮਨ ਇੰਦਰ ਸਿੰਘ ਸੰਧੂ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ‘ਤੇ ਫੈਸਲਾ ਲੈਣ ਦੇ ਲਈ 2 ਮਹੀਨੇ ਦਾ ਸਮਾਂ ਤੈਅ ਕੀਤਾ ਸੀ । CJM ਕੋਰਟ ਨੇ ਬੰਦੀ ਸਿੰਘ ਸ਼ਮਸ਼ੇਰ ਸਿੰਘ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ‘ਤੇ ਇਹ ਆਦੇਸ਼ ਜਾਰੀ ਕੀਤੇ ਹਨ ।ਸ਼ਮਸ਼ੇਰ ਸਿੰਘ ਨੇ ਜਨਵਰੀ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਆਦੇਸ਼ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜ਼ਮਾਨਤ ‘ਤੇ ਰਿਹਾ ਕਰਨ ਦੇ ਹੁਕਮ ਦਿੱਤੇ ਸਨ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਅਦਾਲਤ ਨੇ ਉਨ੍ਹਾਂ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਲਈ ਕਿਹਾ ਜਿੰਨਾਂ ਦੀ ਸਜ਼ਾ ਪੂਰੀ ਹੋ ਗਈ ਹੈ ।

ਬੇਅੰਤ ਸਿੰਘ ਕਤਲ ਮਾਮਲੇ ਵਿੱਚ 27 ਸਾਲ 8 ਮਹੀਨੇ 12 ਦਿਨ ਤੋਂ ਸ਼ਮਸ਼ੇਰ ਸਿੰਘ ਜੇਲ੍ਹ ਵਿੱਚ ਬੰਦ ਹਨ । ਕੋਰਟ ਨੇ 2 ਮਹੀਨੇ ਪਹਿਲਾਂ ਸੁਣਵਾਈ ਦੌਰਾਨ ਕਿਹਾ ਸੀ ਕਿ ਜੇਲ੍ਹ ਸੁਪਰੀਟੈਂਡੈਂਟ ਮਾਡਲ ਜੇਲ੍ਹ ਚੰਡੀਗੜ੍ਹ ਵੱਲੋਂ ਦਾਇਰ ਰਿਪੋਰਟ ਮੁਤਾਬਿਕ ਸ਼ਮਸ਼ੇਰ ਸਿੰਘ ਜੋ 8 ਜੁਲਾਈ ਤੱਕ 27 ਸਾਲ 6 ਮਹੀਨੇ ਅਤੇ 18 ਦਿਨ ਦੀ ਸਜ਼ਾ ਕੱਟ ਚੁੱਕੇ ਹਨ । ਜੇਲ੍ਹ ਦੇ ਅੰਦਰ ਉਨ੍ਹਾਂ ਦਾ ਵਤੀਰਾ ਚੰਗਾ ਰਿਹਾ ਹੈ । ਇਸ ਕਾਰਨ 13 ਜੁਲਾਈ ਨੰ ਸ਼ਮਸ਼ੇਰ ਸਿੰਘ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਕੀਤੀ ਗਈ ਸੀ।

ਕੌਮੀ ਇਨਸਾਫ ਮੋਰਚੇ ਦਾ ਜਨਵਰੀ ਤੋਂ ਧਰਨਾ ਜਾਰੀ

ਕੌਮੀ ਇਨਸਾਫ ਮੋਰਚੇ ਨੇ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ YPS ਚੌਕ ‘ਤੇ 7 ਜਨਵਰੀ 2023 ਤੋਂ ਧਰਨਾ ਲਗਾਇਆ ਹੈ । ਇਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਵਿੱਚ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਲਾ ਸਮੇਤ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ।