Punjab

ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲੀ ਖਤ ਰਨਾਕ ਧ ਮਕੀ, ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu) ਨੂੰ ਇੱਕ ਖ਼ਤਰਨਾਕ ਧਮਕੀ ਮਿਲੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਗੈਂਗ ਨੇ ਕਥਿਤ ਤੌਰ ‘ਤੇ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਪਰਿਵਾਰ ਵੱਲੋਂ ਇਸ ਦੀ ਸੂਚਨਾ ਮਾਨਸਾ ਪੁਲਿਸ (Mansa Police) ਨੂੰ ਦੇਣ ਤੋਂ ਬਾਅਦ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਈਮੇਲ ਨੂੰ ਗੂਗਲ ਰਾਹੀਂ ਪੜਤਾਲਿਆ ਜਾ ਰਿਹਾ ਹੈ ਅਤੇ ਪੁਲੀਸ ਨੂੰ ਆਸ ਹੈ ਕਿ ਇਸ ਧਮਕੀ ਦੇ ਅਸਲੀ ਨਕਲੀ ਹੋਣ ਦਾ ਮਾਮਲਾ ਸਾਫ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ‌ਦੇ ਮਾਪਿਆਂ ਦੀ ਸੁਰੱਖਿਆ ਪਹਿਲੇ ਦਿਨ ਤੋਂ ਹੀ ਵਧਾਈ ਹੋਈ ਹੈ।

ਧਮਕੀ ਨੂੰ ਸ਼ੂਟਰ ਅਜੈ ਲਾਰੈਂਸ ਨੇ ਸਿੱਧੂ ਮੂਸੇਵਾਲਾ ‌ਦੀ ਈਮੇਲ ਉਤੇ ਭੇਜਿਆ ਗਿਆ ਹੈ, ਜਿਸ ’ਚ ਚਿਤਾਵਨੀ ਦਿੱਤੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪਰੀਆ ਦੀ ਸੁਰੱਖਿਆ ਬਾਰੇ ਕੁਝ ਵੀ ਨਾ ਬੋਲਣ। ਉਨ੍ਹਾਂ ਕਿਹਾ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਝੂਠਾ ਮੁਕਾਬਲਾ ਸਿੱਧੂ ਮੂਸੇਵਾਲਾ ‌ਦੇ ਪਿਤਾ ਦੇ ਦਬਾਅ ਕਾਰਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਮਾਲਕ ਨਹੀਂ ਹਨ ਕਿ ਕਿਸੇ ਦੀ ਸੁਰੱਖਿਆ ਵਧਾਉਣ ਅਤੇ ਕਿਸੇ ਦੀ ਘਟਾਉਣ ਦੀ ਵਾਰ ਵਾਰ ਗੱਲ ਕਰ ਰਹੇ ਹਨ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਥਿਤ ਤੌਰ ‘ਤੇ ਗੈਂਗਸਟਰਾਂ ਵੱਲੋਂ ਧਮਕੀ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ‘ਸਿੱਧੂ ਦੀ ਈਮੇਲ ਆਈਡੀ ਉੱਤੇ ਇਹ ਧਮਕੀ ਆਈ ਹੈ ਪਰ ਮੈਂ ਡਰਨ ਵਾਲਾ ਨਹੀਂ ਹਾਂ। ਮੇਰੇ ਬੇਕਸੂਰ ਪੁੱਤ ਨੂੰ ਮਾਰਿਆ ਗਿਆ ਹੈ। ਜੇ ਮੈਂ ਚੁੱਪ ਬੈਠ ਗਿਆ ਤਾਂ ਸਿੱਧੂ ਨੂੰ ਕਿ ਜਵਾਬ ਦੇਵਾਂਗਾ। ਉਹਦਾ ਕਿਸੇ ਵੀ ਪਾਸੇ ਕੋਈ ਮਾੜਾ ਰੋਲ ਨਹੀਂ ਸੀ। ਉਹ ਆਪਣੀ ਗਾਇਕੀ ਦੇ ਸਿਰ ਉੱਤੇ ਆਪ ਅੱਗੇ ਵੱਧ ਰਿਹਾ ਸੀ। ਉਹ ਲੋਕਾਂ ਕੋਲ ਜਰਿਆ ਨੀ ਗਿਆ ਤੇ ਉਸ ਨੂੰ ਮਾਰ ਦਿੱਤਾ ਗਿਆ। ਇਸੇ ਗੱਲ ਦੇ ਇਨਸਾਫ ਲਈ ਮੈਂ ਲੜ ਰਿਹਾ ਹਾਂ।‘

ਮੂਸੇਵਾਲਾ ਦੇ ਪਿਤਾ ਨੂੰ ਧਮਕੀ ਭਰੀ ਪੋਸਟ

ਉਹਨਾਂ ਅੱਗੇ ਕਿਹਾ ਕਿ ‘ਜਿਸ ਹਿਸਾਬ ਨਾਲ ਉਸ ਨੂੰ ਇਨਸਾਫ ਦਿਵਾਉਣ ਲਈ ਦੇਸ਼ ਤੇ ਵਿਦੇਸ਼ ਵਿੱਚ ਕੈਂਡਲ ਮਾਰਚ ਹੋ ਰਹੇ ਹਨ, ਮੇਰੇ ਪਿੱਛੇ ਹੱਟ ਜਾਣ ਕਾਰਣ ਉਹ ਲੋਕ ਵੀ ਹੌਂਸਲਾ ਛੱਡ ਜਾਣਗੇ। ਮੈਂ ਆਪਣੇ ਪੁੱਤ ਲਈ ਲੱੜ ਰਿਹਾ ਹਾਂ । ਮੈ ਇਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ,ਆਪਣੇ ਪੁੱਤ ਨੂੰ ਇਨਸਾਫ ਦਵਾ ਕੇ ਹੀ ਹਟਾਂਗਾ।’ ਇਹਨਾਂ ਧਮਕੀਆਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕੀਤੇ ਉਹਨਾਂ ‘ਤੇ ਦਬਾਅ ਵੱਧ ਰਿਹਾ ਹੈ। ਉਹਨਾਂ ਇੱਕ ਬੇਕਸੂਰ ਇਨਸਾਨ ਦੀ ਜਾਨ ਲਈ ਹੈ। ਸਿੱਧੂ ਲੋਕਾਂ ਲਈ ਸਟਾਰ ਸੀ ਪਰ ਮੇਰੇ ਲਈ ਉਹ ਮੇਰਾ ਇਕਲੌਤਾ ਪੁੱਤਰ ਸੀ। ਜਿਸ ਨੂੰ ਮੈਂ ਆਪਣੀਆਂ ਅੱਖਾਂ ਸਾਹਮਣੇ ਗੁਆ ਦਿੱਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਧੂ ਦੇ ਮਾਤਾ ਪਿਤਾ ਵਿਦੇਸ਼ ਲਈ ਰਵਾਨਾ ਹੋ ਗਏ ਹਨ ਪਰ ਇਹ ਗੱਲ ਹਾਲੇ ਸਪਸ਼ਟ ਨਹੀਂ ਹੋ ਸਕੀ ਹੈ ਕਿ ਉਹ ਕਿਥੇ ਗਏ ਹਨ? ਕੁੱਝ ਨਿੱਜੀ ਚੈਨਲਾਂ ਵੱਲੋਂ ਇਹ ਵੀ ਖਬਰ ਚਲਾਈ ਜਾ ਰਹੀ ਹੈ ਕਿ ਉਹ ਸਿੱਧੂ ਦੇ ਕੰਮਕਾਜ ਨੂੰ ਸਮੇਟਣ ਦੇ ਸਿਲਸਿਲੇ ਵਿੱਚ 10 ਦਿਨ ਲਈ ਬਾਹਰ ਵਿਦੇਸ਼ ਗਏ ਹਨ।