Punjab

ਸਿੱਧੂ ਨੇ ਫਿਰ ‘ਤੋਂ ਲਗਾਈ ਵਾਅਦਿਆਂ ਦੀ ਝੜੀ

‘ਦ ਖ਼ਾਲਸ ਬਿਊਰੋ : ਕਾਂਗਰਸ ਆਗੂ ਨਵਜੋ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਆਪਣੇ ਪੰਜਾਬ ਮਾਡਲ ਦੀ ਗੱਲ ਕਰਦੇ ਹੋਏ ਪੰਜਾਬ ਮਾਡਲ ਨੂੰ ਪਾਰਟੀ ਦੇ  ਮੈਨੀਫੈਸਟੋ ਦਾ ਅਹਿਮ ਹਿੱਸਾ ਦਸਿਆ ਹੈ ਤੇ ਇਸ ਮਾਡਲ  ਦੇ ਅਪਨਾਏ ਜਾਣ ਤੇ ਪੰਜਾਬ ਵਿੱਚ ਪੈਦਾ  ਹੋਣ ਵਾਲੇ ਰੋਜ਼ਗਾਰ ਮੌਕਿਆਂ ਦੀ ਗੱਲ ਕੀਤੀ ਹੈ।

 ਇਸ ਸੰਬੰਧੀ ਬੋਲਦਿਆਂ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਹਰ ਵਰਗ ਨੂੰ ਰੋਜ਼ਗਾਰ ਦੇਣਾ ਕਾਂਗਰਸ ਦੀ ਪਹਿਲ ਹੈ ਤੇ ਅਸੀਂ ਸਿਰਫ ਵੋਟਾਂ ਲਈ ਨਹੀਂ  ਸਗੋਂ ਆਉਣ ਵਾਲੀ ਪੀੜੀ ਲਈ ਲੱੜ ਰਹੇ ਹਾਂ ਪਰ ਕੇਜ਼ਰੀਵਾਲ ਨੇ ਨੋਜਵਾਨਾਂ ਨੂੰ ਸਿਰਫ਼ ਨੋਕਰੀ ਦੇ ਲਾਰੇ ਦਿਤੇ ਹਨ,ਨਾ ਕਿ ਅਸਲ ਵਿੱਚ ਕੁੱਝ ਕੀਤਾ ਹੈ। ਅਸੀਂ ਗਰੰਟੀ ਦਿੰਦੇ ਹਾਂ ਕਿ ਸਾਡੀ ਸਰਕਾਰ ਆਉਣ ਤੇ ਆਉਂਦੇ ਪੰਜ ਸਾਲਾਂ ਵਿੱਚ 5 ਲੱਖ ਨੋਕਰੀਆਂ ਪੈਦਾ ਕੀਤੀਆਂ ਜਾਣਗੀਆਂ। ਆਮ  ਜਨਤਾ ਨੂੰ  ਹਰ ਸੁਵਿਧਾ ਤੇ ਸਹੂਲਤ ਦਿੱਤੀ ਜਾਵੇਗੀ।

ਹਰ ਮਜ਼ਦੂਰ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਤੇ ਪੰਜਾਬ  ਸਰਕਾਰ ਉਦਯੋਗਾਂ ਨਾਲ ਮਿਲ ਕੇ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਕਰੇਗੀ।

ਇਸ ਬਾਰੇ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਹਰ ਵਿਭਾਗ ਦੀਆਂ ਕਮੀਆਂ ਪੇਸ਼ੀਆਂ ਦੂਰ ਕਰ ਕੇ ਹਰ ਸੰਭੰਵ ਰੋਜਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।

ਲਿਕੁ ਅਰ ਕਾਰਪੋਰੇਸ਼ਨ ਤੇ  ਮਾਈਨਿੰਗ ਵਿਭਾਗ  ਵਿੱਚ ਵੀ  ਪੰਜਾਬੀਆਂ ਨੂੰ ਨੌਕਰੀ ਦਿਤੀ ਜਾਵੇਗੀ।