Punjab

ਸ਼ੁਭਮਨ ਗਿੱਲ ਦਾ ਇਹ ਨਵਾਂ ਅੰਦਾਰ ਤੁਹਾਨੂੰ ਹੈਰਾਰ ਕਰ ਦੇਵੇਗਾ !

ਬਿਊਰੋ ਰਿਪੋਰਟ : IPL ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਬਣ ਚੁੱਕੇ ਸ਼ੁਭਮਨ ਗਿੱਲ ਦਾ ਨਵਾਂ ਅੰਦਾਜ ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ। ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਸਪਾਇਡਰ ਮੈਨ : ਐਕਰਾਸ ‘ਦ ਸਪਾਇਡਰ ਵਰਸ’ ਵਿੱਚ ਭਾਰਤੀ ਸਪਾਇਡਰ ਮੈਨ ਪਵਿੱਤਰ ਪ੍ਰਭਾਕਰ ਦੀ ਆਵਾਜ਼ ਸ਼ੁਭਮਨ ਗਿਲ ਨੇ ਦਿੱਤੀ ਹੈ। ਗਿੱਲ ਨੇ ਇਸ ਫਿਲਮ ਵਿੱਚ ਹਿੰਦੀ ਅਤੇ ਪੰਜਾਬੀ ਵਿੱਚ ਡਬਿੰਗ ਕੀਤੀ ਹੈ। ਪਰ ਗਿੱਲ ਨੇ ਕਿਹਾ ਉਨ੍ਹਾਂ ਨੂੰ ਹਿੰਦੀ ਤੋਂ ਜ਼ਿਆਦਾ ਪੰਜਾਬੀ ਵਿੱਚ ਡਬਿੰਗ ਕਰਨ ਵਿੱਚ ਮਜ਼ਾ ਆਇਆ।

‘ਮੈਂ ਵੀ ਪਵਿੱਤਰ ਵਰਗਾ ਮਜ਼ਾਕ ਕਰਨ ਵਾਲਾ ਹਾਂ’

ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਸਾਡੇ ਭਾਰਤੀ ਸਪਾਇਡਰ ਮੈਨ,ਪਵਿੱਤਰ ਪ੍ਰਭਾਕਰ ਦੀ ਆਵਾਜ਼ ਬਣਨਾ ਮੇਰੇ ਲਈ ਯਾਦਗਾਰੀ ਤਜ਼ੁਰਬਾ ਸੀ । ਇਸ ਤੋਂ ਪਹਿਲਾਂ ਮੈਂ ਕਦੇ ਵੀ ਕਿਸੇ ਵੀ ਪ੍ਰੋਜੈਕਰ ਵਿੱਚ ਡਬਿੰਗ ਨਹੀਂ ਕੀਤੀ ਸੀ । ਸ਼ੁਭਮਨ ਨੇ ਕਿਹਾ ਇਹ ਕਿਰਦਾਰ ਪੂਰੀ ਤਰ੍ਹਾਂ ਭਾਰਤੀ ਟੀਨ ਏਜਰ ਹੈ ਜੋ ਕਿ ਕਾਫੀ ਮਜ਼ਾਕੀਆਂ ਹੈ,ਜ਼ਿਆਦਾ ਬੋਲਣ ਵਾਲਾ ਅਤੇ ਮੂੰਹਫਟ ਹੈ,ਰੀਅਲ ਲਾਈਫ ਵਿੱਚ ਮੈਂ ਵੀ ਪਵਿੱਤਰ ਵਰਗਾ ਮਜ਼ਾਕ ਕਰਨ ਵਾਲਾ ਹਾਂ। ਸ਼ੁਭਮਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੋਜੈਕਰ ਮੈਨੇਜਰ ਦੇ ਜ਼ਰੀਏ ਮਿਲਿਆ ਹੈ, ਉਹ ਮੇਰੇ ਕੋਲ ਆਏ ਅਤੇ ਕਿਹਾ ਕਿ ਸੋਨੀ ਪਿੱਕਚਰ ਮੈਨੂੰ ਸਾਈਨ ਕਰਨ ਵਿੱਚ ਦਿਲਚਸਪ ਹੈ ਅਤੇ ਉਹ ਚਾਹੁੰਦੇ ਹਨ ਕਿ ਮੈਂ ਇੰਡੀਅਨ ਸਪਾਇਡਰ ਮੈਨ ਦੀ ਆਵਾਜ਼ ਬਣਾ ਇਨ੍ਹਾਂ ਸੁਣ ਕੇ ਮੈਂ ਬਹੁਤ ਖੁਸ਼ ਹੋਇਆ, ਮੈਂ ਸਪਾਈਡਰ ਮੈਨ ਦਾ ਬਹੁਤ ਵੱਡਾ ਫੈਨ ਹਾਂ,ਬਸ ਫਿਰ ਕੀ ਮੈਂ ਫੌਰਨ ਹਾਂ ਕਹਿ ਦਿੱਤੀ ।

ਤਿੰਨ ਘੰਟੇ ਤੱਕ ਆਪਣੇ ਭਾਵਨਾਵਾਂ ਨੂੰ ਜ਼ਾਹਿਰ ਕਰਨਾ ਮੁਸ਼ਕਿਲ ਸੀ

ਸ਼ੁਭਮਨ ਗਿੱਲ ਨੇ ਕਿਹਾ ਡਬਿੰਗ ਦੌਰਾਨ ਮੇਰੇ ਲਈ ਸਭ ਤੋਂ ਮੁਸ਼ਕਿਲ ਸੀ ਤਿੰਨ ਘੰਟੇ ਤੱਕ ਵੱਖ-ਵੱਖ ਇਮੋਸ਼ਨ ਐਕਸਪ੍ਰੈਸ ਕਰਨੇ ਪਏ । ਆਮ ਤੌਰ ‘ਤੇ ਅਜਿਹੇ ਕਈ ਇਮੋਸ਼ਨ ਹੁੰਦੇ ਹਨ ਜੋ ਰੋਜ਼ ਨਹੀਂ ਸਾਹਮਣੇ ਆਉਂਦੇ ਹਨ ਸਪਾਈਡਰ ਮੈਨ ਦਾ ਕਿਰਦਾਰ ਇੱਕ ਟੀਨ ਏਜਰ ਦਾ ਸੀ,ਜਿਸ ਦੇ ਆਲੇ ਦੁਆਲੇ ਕਈ ਚੀਜ਼ਾ ਚੱਲ ਰਹੀਆਂ ਸਨ । ਗਿੱਲ ਨੇ ਕਿਹਾ ਅਜਿਹਾ ਕਈ ਵਾਰ ਹੋਇਆ ਜਦੋਂ ਮੇਰੀ ਡਬਿੰਗ ਕਰਨ ਵਾਲੇ ਖੁਸ਼ ਸਨ ਪਰ ਮੈਂ ਖੁਸ਼ ਨਹੀਂ ਸੀ । ਮੇਰਾ ਮਕਸਦ ਦੀ ਸਭ ਤੋਂ ਚੰਗਾ ਦੇਣਾ।

ਪੰਜਾਬੀ ਦੀ ਡਬਿੰਗ ਵਿੱਚ ਸਭ ਤੋਂ ਜ਼ਿਆਦਾ ਮਜ਼ਾ ਆਇਆ

ਸ਼ੁਭਮਨ ਗਿੱਲ ਨੇ ਕਿਹਾ ਮੈਨੂੰ ਹਿੰਦੀ ਤੋਂ ਜ਼ਿਆਦਾ ਮਜ਼ਾ ਪੰਜਾਬੀ ਦੀ ਡਬਿੰਗ ਵਿੱਚ ਆਇਆ, ਕਿਉਂਕਿ ਉਹ ਮੇਰੀ ਮਾਂ ਬੋਲੀ ਹੈ, ਜਦੋਂ ਸਪਾਈਡਰ ਮੈਨ ਪੰਜਾਬੀ ਵਿੱਚ ਡੱਬ ਨਹੀਂ ਹੋਈ ਸੀ ਤਾਂ ਇਸ ਦੀ ਪੰਜਾਬੀ ਵਿੱਚ ਛੋਟੀ ਕਲਿੱਪ ਆਉਂਦੀਆਂ ਸਨ ਜੋ ਮੈਨੂੰ ਬਹੁਤ ਪਸੰਦ ਸੀ । ਹੁਣ ਤਾਂ ਪੂਰੀ ਫਿਲਮ ਹੀ ਪੰਜਾਬ ਵਿੱਚ ਡੱਬ ਹੋਈ ਹੈ,ਅਜਿਹੇ ਵਿੱਚ ਇਸ ਫਿਲਮ ਦਾ ਹਿੱਸਾ ਬਣ ਕੇ ਹੋਰ ਚੰਗਾ ਲੱਗ ਰਿਹਾ ਹੈ ।

ਫਿਲਹਾਲ ਐਕਟਿੰਗ ਨਹੀਂ ਕਰਾਂਗਾ

ਸ਼ੁਭਮਨ ਗਿੱਲ ਨੇ ਕਿਹਾ ਫਿਲਹਾਲ ਉਹ ਐਕਟਿੰਗ ਨਹੀਂ ਕਰਨਗੇ, ਜੇਕਰ ਅੱਗੇ ਚੱਲ ਕੇ ਆਪਣੇ ਆਪ ਨੂੰ ਇਸ ਕਾਬਿਲ ਬਣਾ ਪਾਇਆ ਜਾਂ ਫਿਰ ਮੈਨੂੰ ਆਪਣੀ ਐਕਟਿੰਗ ਪਸੰਦ ਆਈ ਤਾਂ ਇਸ ਫੀਲਡ ਵਿੱਚ ਕਿਸਮਤ ਅਜਮਾ ਸਕਦਾ ਹਾਂ।

ਟ੍ਰੋਲ ਕਰਨ ਵਾਲਿਆਂ ਵੱਲ ਧਿਆਨ ਨਹੀਂ

ਪਿਛਲੇ ਦਿਨੀ ਬੈਂਗਲੁਰੂ ਖਿਲਾਫ਼ ਸੈਂਕੜਾ ਬਣਾਉਣ ਤੋਂ ਬਾਅਦ ਸ਼ੁਭਮਨ ਗਿੱਲ ਦੀ ਭੈਣ ਖਿਲਾਫ ਸੋਸ਼ਲ ਮੀਡੀਆ ‘ਤੇ ਮਾੜੀ ਭਾਸ਼ਾ ਦੀ ਵਰਤੋਂ ਹੋਈ ਸੀ । ਗਿੱਲ ਨੇ ਕਿਹਾ ਉਹ ਟਰੋਲ ਕਰਨ ਵਾਲਿਆਂ ਵੱਲ ਧਿਆਨ ਨਹੀਂ ਦਿੰਦੇ ਹਨ ਉਹ ਆਪ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ । ਉਨ੍ਹਾਂ ਕੋਲ ਇਸ ਤੋਂ ਦੂਰ ਰਹਿਣ ਦਾ ਤਰੀਕਾ ਹੈ।