Punjab

ਕਾਲਜ ਤੋਂ ਪੜਾ ਕੇ ਨੌਜਵਾਨ ਪ੍ਰੋਫੈਸਰ ਘਰ ਪਰਤ ਰਹੀ ਸੀ ! ਕਿਸੇ ਹੋਰ ਲਾਪਰਵਾਹੀ ਨੇ ਜ਼ਿੰਦਗੀ ‘ਤੇ ਭਾਰੀ ਪੈ ਗਈ

ਬਿਊਰੋ ਰਿਪੋਰਟ : ਫਿਰੋਜ਼ਪੁਰ ਵਿੱਚ ਨੌਜਵਾਨ ਮਹਿਲਾ ਪ੍ਰੋਫੈਸਰ ਨਾਲ ਦਰਦਨਾਕ ਹਾਦਸਾ ਹੋਇਆ ਹੈ । ਟਰੈਕਟਰ ਨੇ ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਪ੍ਰੋਫੈਸਰ ਹੇਠਾਂ ਆ ਗਈ,ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦਾ ਪਿਛਲਾ ਟਾਇਰ ਸਿਰ ‘ਤੇ ਚੜਨ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋਈ ਹੈ । ਫਿਰੋਜ਼ਪੁਰ ਸ਼ਹਿਰ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਕਾਲਜ ਵਿੱਚ ਕਾਮਰਸ ਦੀ ਪ੍ਰੋਫੈਸਰ 32 ਸਾਲ ਦੀ ਨਵਨੀਤ ਕੌਰ ਪੜਾਉਣ ਤੋਂ ਬਾਅਦ ਸਕੂਟੀ ‘ਤੇ ਘਰ ਪਰਤ ਰਹੀ ਸੀ । ਕਾਸੂਬੇਗੂ ਦੇ ਨਜ਼ਦੀਕ ਲਾਪਰਵਾਈ ਨਾਲ ਚਲਾਉਂਦੇ ਹੋਏ ਟਰੈਕਟਰ ਟਰਾਲੀ ਵਾਲੇ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ,ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਨੇ ਦੱਸਿਆ ਕਿ ਭੈਣ ਗੁਰੂ ਨਾਨਕ ਦੇਵ ਕਾਲਜ ਵਿੱਚ 7 ਸਾਲ ਤੋਂ ਪੜਾ ਰਹੀ ਸੀ ।

ਸਿੱਖਿਆ ਦੇ ਜ਼ਰੀਏ ਬਦਲਾਅ ਦੀ ਗੱਲ ਕਰਦੀ ਸੀ ਭੈਣ

ਭਰਾ ਨੇ ਦੱਸਿਆ ਕਿ ਭੈਣ ਦਾ ਵਿਆਹ ਤੈਅ ਸੀ, ਜੋ ਕਿ ਅਗਲੇ ਤਿੰਨ ਚਾਰ ਮਹੀਨੇ ਦੇ ਵਿਚਾਲੇ ਹੋਣਾ ਸੀ । ਪਰ ਹਾਦਸੇ ਨਾਲ ਹੁਣ ਪੂਰਾ ਪਰਿਵਾਰ ਟੁੱਟ ਗਿਆ ਹੈ। ਪਰਿਵਾਰ ਦੇ ਮੁਤਾਬਿਕ ਨਵਨੀਤ ਕੌਰ ਪੜਾਈ ਵਿੱਚ ਅੱਵਲ ਸੀ ਅਤੇ ਉਹ ਸਿੱਖਿਆ ਦੇ ਜ਼ਰੀਏ ਸਮਾਜ ਨੂੰ ਬਦਲਨਾ ਚਾਹੁੰਦੀ ਸੀ ।

ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪੀ ਮ੍ਰਿਤਕ ਦੇਹ

ਘਟਨਾ ਦੀ ਸ਼ਿਕਾਇਤ ‘ਤੇ ਥਾਣਾ ਕੁਲਗੜੀ ਪੁਲਿਸ ਨੇ ASI ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ‘ਤੇ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਗਈ ਸੀ।