Punjab

SGPC ਚੋਣਾਂ ‘ਚ ਅਕਾਲੀ ਦਲ ਨੂੰ ਟੱਕਰ ਦੇਣ ਲਈ ਬੀਬੀ ਜਗੀਰ ਕੌਰ ਨੇ ਐਲਾਨਿਆਂ ਨਵਾਂ ਫਰੰਟ ! 2 ਏਜੰਡੇ ‘ਤੇ ਕਰੇਗੀ ਕੰਮ

ਬਿਊਰੋ ਰਿਪੋਰਟ : ਗੁਰਦੁਆਰਾ ਚੋਣ ਕਮਿਸ਼ਨ ਨੇ ਇੱਕ ਪਾਸੇ ਪ੍ਰਸ਼ਾਸਨ ਨੂੰ SGPC ਚੋਣਾਂ ਦੇ ਲਈ ਵੋਟਰ ਲਿਸਟ ਤਿਆਰ ਕਰਨ ਦੇ ਹੁਕਮ ਦੇ ਦਿੱਤੇ ਹਨ ਤਾਂ ਦੂਜੇ ਪਾਸੇ ਬੀਬੀ ਜਗੀਰ ਕੌਰ ਵੀ ਹੁਣ ਖੁੱਲ ਕੇ ਸਾਹਮਣੇ ਆ ਗਈ ਹੈ । ਪਾਰਟੀ ਤੋਂ ਕੱਢਣ ਦੇ ਬਾਵਜ਼ੂਦ ਹੁਣ ਤੱਕ ਬੀਬੀ ਜਗੀਰ ਕੌਰ ਆਪਣੇ ਨੂੰ ਅਕਾਲੀ ਦਲ ਦਾ ਮੈਂਬਰ ਦੱਸ ਦੀ ਰਹੀ । ਪਰ ਹੁਣ ਉਨ੍ਹਾਂ ਨੇ ਆਪਣਾ ਵੱਖ ਤੋਂ ਫਰੰਟ ਬਣਾ ਲਿਆ ਹੈ । ਉਨ੍ਹਾਂ ਨੇ ਨਵੀਂ ਧਾਰਮਿਕ ਸੰਸਥਾ ‘ਸ਼੍ਰੋਮਣੀ ਅਕਾਲੀ ਪੰਥ’ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ । ਕਪੂਰਥਲਾ ਵਿੱਚ ਕਸਬਾ ਬੇਗੋਵਾਲ ਵਿੱਚ ਸੰਤ ਪ੍ਰੇਮ ਸਿੰਘ ਮੁਰਾਲੇ ਦੇ 73ਵੇਂ ਤਿੰਨ ਦਿਨੀਂ ਸਲਾਨਾ ਪ੍ਰੋਗਰਾਮ ਦੇ ਅਖੀਰਲੇ ਦਿਨ ਉਨ੍ਹਾਂ ਨੇ ਮੰਚ ਤੋਂ ਨਵੀਂ ਕਮੇਟੀ ਦਾ ਐਲਾਨ ਕਰ ਦਿੱਤਾ । ਜਿਸ ਨੂੰ ਸੰਗਤ ਨੇ ਜਕਾਰਿਆਂ ਨਾਲ ਹੁੰਗਾਰਾ ਦਿੱਤਾ । ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਇੱਕ ਮੰਚ ‘ਤੇ ਲਿਆਉਣਗੇ । ਨਵੰਬਰ 2022 ਵਿੱਚ ਉਨ੍ਹਾਂ ਨੇ SGPC ਚੋਣਾਂ ਦੌਰਾਨ ਲਿਫਾਫਾ ਕਲਚਰ ਨੂੰ ਚੁਣੌਤੀ ਦਿੱਤੀ ਸੀ ।

ਬੀਬੀ ਜਗੀਰ ਕੌਰ ਦੇ ਇਸ ਫਰੰਟ ਨੂੰ ਵਿਰੋਧੀਆਂ ਦੀ ਹਮਾਇਤ

ਬੀਬੀ ਜਗੀਰ ਕੌਰ ਨੇ 2022 ਦੀਆਂ SGPC ਦੀ ਪ੍ਰਧਾਨਗੀ ਚੋਣਾਂ ਵਿੱਚ ਜਿਸ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦਿੱਤੀ ਸੀ ਉਸ ਨੇ ਅਕਾਲੀ ਦਲ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ । ਉਨ੍ਹਾਂ ਨੇ ਆਪਣੇ ਦਮ ‘ਤੇ 40 ਤੋਂ ਵੱਧ ਮੈਂਬਰਾਂ ਨੂੰ ਆਪਣੇ ਵੱਲ ਕੀਤਾ ਸੀ । ਹਾਲਾਂਕਿ ਜਿੱਤ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੀ ਹੋਈ ਸੀ । ਪਰ ਜਿਸ ਤਰ੍ਹਾਂ ਨਾਲ ਕਾਂਗਰਸ ਅਤੇ ਬੀਜੇਪੀ ਨੇ ਉਨ੍ਹਾਂ ਨੂੰ ਅਸਿੱਧੇ ਤੌਰ ‘ਤੇ ਹਮਾਇਤ ਦਿੱਤੀ ਸੀ । ਉਸ ਤੋਂ ਬਾਅਦ ਅਕਾਲੀ ਦਲ ਦੇ ਲਈ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੱਡਾ ਅਲਰਟ ਹਨ । ਸੁਖਬੀਰ ਬਾਦਲ ਵੀ ਇਸ ਤੋਂ ਜਾਣੂ ਹਨ,ਜਗੀਰ ਕੌਰ ਲੰਮਾਂ ਸਮਾਂ SGPC ਅਤੇ ਅਕਾਲੀ ਦਲ ਵਿੱਚ ਰਹਿ ਚੁੱਕੀ ਹਨ, ਚੋਣਾਂ ਦੀ ਰਣਨੀਤੀ ਨੂੰ ਸਮਝ ਦੀ ਹਨ । ਜਿਸ ਤਰ੍ਹਾਂ ਜਲੰਧਰ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੇ ਬੀਜੇਪੀ ਦੇ ਉਮੀਦਵਾਰ ਨੂੰ ਹਮਾਇਤ ਦਿੱਤੀ, ਉਸ ਤੋਂ ਉਨ੍ਹਾਂ ਦੀ ਸੋਚ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਕਿਸੇ ਤੋਂ ਲੁੱਕੇ ਨਹੀਂ ਹਨ ।

SGPC ਦਾ ਆਜ਼ਾਦ ਰੁਤਬਾ ਬਹਾਲ ਕਰਨਾ ਮਕਸਦ

ਬੀਬੀ ਜਗੀਰ ਕੌਰ ਨੇ ਕਿਹਾ ਸਾਨੂੰ ਸਾਰਿਆਂ ਨੂੰ ਸਿੱਖ ਕੌਮ ਅਤੇ ਪੰਥ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਵਾਉਣ ਅਤੇ ਖਾਲਸਾ ਪੰਥ ਦੀ ਚੜਦੀਕਲਾ ਦੇ ਲਈ ਆਪਣਾ ਹਿੱਸਾ ਪਾਉਣਾ ਹੋਵੇਗਾ,ਉਨ੍ਹਾਂ ਨੇ ਕਿਹਾ ਸਿੱਖ ਕੌਮ ਦੇ ਸਾਹਮਣੇ ਪੇਸ਼ ਕੀਤੇ ਗਏ ਇਸ ਪੰਥਕ ਏਜੰਡੇ ਵਿੱਚ ਸਿੱਖ ਜਗਤ ਦੀ ਸਭ ਤੋਂ ਸਿਰਮੋਰ ਸੰਸਥਾ SGPC ਦਾ ਆਜ਼ਾਦ ਅਤੇ ਖੁਦਮੁਖਤਾਰੀ ਅਤੇ ਪੰਥਕ ਰੁਤਬਾ ਬਹਾਲ ਕਰਨ ਦਾ ਪਹਿਲਾਂ ਟੀਚਾ ਹੋਵੇਗਾ । ਬੀਬੀ ਜਗੀਰ ਕੌਰ ਨੇ ਕਿਹਾ ਜਦੋਂ ਤੋਂ ਕਮੇਟੀ ਹੋਂਦ ਵਿੱਚ ਆਈ ਹੈ,ਉਸ ਵੇਲੇ ਤੋਂ ਹੁਣ ਤੱਕ ਧਾਰਮਿਕ,ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਅਗਵਾਈ ਕਰਦੀ ਆਈ ਹੈ । ਪਰ ਪਿਛਲੇ ਕਝ ਦਹਾਕਿਆਂ ਤੋਂ ਕਮੇਟੀ ਦੀ ਇਸ ਆਜ਼ਾਦੀ,ਖੁਦਮੁਖਤਾਰੀ ਅਤੇ ਪੰਥਕ ਹਸਤਿਆਂ ਨੂੰ ਜ਼ਬਰਦਸਤ ਸੱਟ ਲੱਗੀ ਹੈ। ਉਨ੍ਹਾਂ ਨੇ ਕਿਹਾ ਸਿੱਖ ਪੰਥ ਨੂੰ ਮੇਰਾ ਪਹਿਲਾਂ ਵਾਅਦਾ ਹੈ ਕਿ ਉਹ ਜਥੇਬੰਦੀ ਨੂੰ ਮਜ਼ਬੂਰ ਕਰਕੇ SGPC ਵਰਗੀ ਇਸ ਮਹਾਨ ਜਥੇਬੰਦੀ ਨੂੰ ਆਜ਼ਾਦ ਕਰਵਾਉਣਗੇ । ਇਸ ਦਾ ਪੰਥਕ ਰੁਤਬਾ ਅਤੇ ਖੁਦਮੁਖਤਿਆਰੀ ਬਹਾਲ ਕੀਤੀ ਜਾਵੇਗੀ।

ਨਵੀਂ ਜਥੇਬੰਦੀ ਦੇ ਸਾਹਮਣੇ ਮੱਦੇ

ਬੀਬੀ ਜਗੀਰ ਕੌਰ ਵੱਲੋਂ ਐਲਾਨੀ ਗਈ ਜਥੇਬੰਦੀ ਵਿੱਚ ‘ਸ਼੍ਰੋਮਣੀ ਅਕਾਲੀ ਪੰਥ’ ਕੁਝ ਕੌਮੀ ਮੁੱਦੇ ਜਿਵੇਂ ਹੀ ਬੰਦੀ ਸਿੰਘ, ਸਿਆਸੀ ਤੌਰ ‘ਤੇ ਵੱਖ–ਵੱਖ ਸਿੱਖ ਗਰੁੱਪ ਨੂੰ ਇੱਕਜੁਟ ਕਰਨਾ । ਗੈਰ ਸਿਆਸੀ ਸਿੱਖ ਹਸਤਿਆਂ ਅਤੇ ਵਰਕਰਾਂ ਨੂੰ ਨਾਲ ਜੋੜਨ ਦੇ ਇਲਾਵਾ ਕਈ ਅਹਿਮ ਮੁੱਦਿਆਂ ਨੂੰ ਚੁੱਕਿਆ ਜਾਵੇਗਾ ।