Punjab

ਇਸ ਵਾਰ ਛੁੱਟਿਆਂ ਦੇ ਰੰਗ ਵੱਖਰੇ ! ਸਿੱਖਣ ਸਿਖਾਉਣ ਦੇ ਢੰਗ ਵੱਖਰੇ !

ਬਿਊਰੋ ਰਿਪੋਰਟ : ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀ ਛੁੱਟੀਆਂ ਹੋ ਗਈਆਂ ਹਨ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਵਾਰ ਬੱਚਿਆਂ ਦੇ ਲਈ ਜਿਹੜਾ ਛੁੱਟੀਆਂ ਦਾ ਹੋਮਵਰਕ ਤਿਆਰ ਕੀਤਾ ਹੈ ਯਕੀਨ ਮਨੋ ਇਹ ਤੁਹਾਡੇ ਬੱਚੇ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ । ਬੱਚਿਆਂ ਨੂੰ ਜਿਹੜਾ ਛੁੱਟਿਆਂ ਦੇ ਲਈ ਕੰਮ ਦਿੱਤਾ ਗਿਆ ਉਹ ਨਾ ਸਿਰਫ਼ ਉਸ ਨੂੰ ਪੰਜਾਬੀ ਵਿਰਸੇ ਨਾਲ ਜੋੜੇਗਾ ਬਲਕਿ ਜੇਕਰ ਸੰਜੀਦਗੀ ਨਾਲ ਬੱਚੇ ਨੇ ਇਸ ਨੂੰ ਕੀਤਾ ਤਾਂ ਤੁਹਾਨੂੰ ਆਪਣੇ ਬੱਚੇ ‘ਤੇ ਮਾਣ ਹੋਵੇਗਾ ਅਤੇ ਉਸ ਦੇ ਭਵਿੱਖ ਨੂੰ ਲੈਕੇ ਤੁਹਾਨੂੰ ਫਿਰ ਚਿੰਤਾ ਕਰਨ ਦੀ ਜ਼ਰੂਰ ਨਹੀ ਹੈਂ, ਗਰਮੀ ਦੀ ਛੁੱਟਿਆਂ ਦੇ ਹੋਮਵਰਕ ਨੂੰ ਨਾਂ ਦਿੱਤਾ ਗਿਆ ਹੈ । ‘ਇਸ ਵਾਰ ਛੁੱਟਿਆਂ ਦੇ ਰੰਗ ਵੱਖਰੇ ! ਸਿੱਖਣ ਸਿਖਾਉਣ ਦੇ ਢੰਗ ਵੱਖਰੇ । ਹੁਣ ਇਸ ਹੋਮਵਰਕ ਬਾਰੇ ਤੁਹਾਨੂੰ ਦੱਸ ਦੇ ਹਾਂ।

ਘਰ ਪ੍ਰਤੀ ਬੱਚਿਆਂ ਨੂੰ ਜ਼ਿੰਮੇਵਾਰ ਬਣਾਇਆ ਜਾਵੇਗਾ

ਛੁੱਟੀਆਂ ਦੇ ਕੰਮ ਦੇ ਲਈ ਬੱਚਿਆਂ ਨੂੰ ਇੱਕ ਚਾਰਟ ਭੇਜਿਆ ਜਾਵੇਗਾ ਜਿਸ ਦੇ ਜ਼ਰੀਏ ਉਨ੍ਹਾਂ ਨੂੰ ਘਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵਿਖਾਈ ਜਾਵੇਗੀ ।

1. ਜਿਵੇਂ ਅੱਜ ਸਵੇਰ ਉੱਠ ਕੇ ਮੈਂ ਘਰ ਦੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ? ਦਿਨ ਦੇ ਹਿਸਾਬ ਨਾਲ ਬੱਚੇ ਨੂੰ ਕਲਿੱਕ ਕਰਨਾ ਹੋਵੇਗਾ ।

2. ਇਸੇ ਤਰ੍ਹਾਂ ਅੱਜ ਸਵੇਰੇ ਉੱਠ ਕੇ ਮੈਂ ਆਪਣਾ ਬਿਸਤਰ ਸਾਫ ਕੀਤਾ ?

3. ਅੱਜ ਦੇ ਖਾਣੇ ਵਿੱਚ ਮੈ ਜੂਠ ਨਹੀਂ ਛੱਡੀ,ਮੈਂ ਉਨ੍ਹਾਂ ਹੀ ਖਾਣਾ ਲਿਆ ਜਿੰਨਾਂ ਖਾ ਸਕਾਂ

4. ਅੱਜ ਮੈਂ ਦਿਨ ਵਿੱਚ ਇੱਕ ਵਾਰ ਕਿਸੇ ਦਾ ਧੰਨਵਾਦ ਕੀਤਾ

ਪਹਿਲੀ ਤੋਂ 5ਵੀਂ ਕਲਾਸ ਦੇ ਬੱਚਿਆਂ ਦੇ ਲਈ ਹੋਮਵਰਕ

ਪਹਿਲੀ ਕਲਾਸ ਤੋਂ 5ਵੀਂ ਕਲਾਸ ਦੇ ਬੱਚਿਆਂ ਲਈ ਦਿਨ ਦੇ ਹਿਸਾਬ ਨਾਲ ਇੱਕ ਚਾਰਟ ਤਿਆਰ ਕੀਤਾ ਗਿਆ ਹੈ ਜੇਕਰ ਬੱਚੇ ਨੇ ਇਮਾਨਦਾਰੀ ਨਾਲ ਕੀਤਾ ਤਾਂ 1 ਮਹੀਨੇ ਬਾਅਦ ਤੁਸੀਂ ਆਪਣੇ ਬੱਚੇ ਵਿੱਚ 360 ਡਿਗਰੀ ਦਾ ਬਦਲਾਅ ਵੇਖੋਗੇ ।

3 ਜੂਨ – (ਆਓ ਗਾਈਏ ) ਆਪਣੀ ਮਨਪਸੰਦ ਬਾਲ ਗੀਤ,ਕਵਿਤਾ ਨੂੰ ਗਾਉਣਾ ਅਤੇ ਵਟੱਸ ਐੱਪ ‘ਤੇ ਆਪਣੀ ਆਵਾਜ਼ ਰਿਕਾਰਡ ਕਰਕੇ ਆਪ ਸੁਣਨਾ ਅਤੇ ਰਿਸ਼ਤੇਦਾਰਾਂ,ਸਕੂਲ ਅਧਿਆਪਕ,ਪਰਿਵਾਰ ਨਾਲ ਸਾਂਝਾ ਕਰਨਾ

4 ਜੂਨ – (ਆਓ ਬੁਝਾਰਤਾਂ ਬੁੱਝੀਏ) – ਜਿਵੇਂ ਔਹ ਗਈ ਔਹ ਗਈ, ਸੋਨੇ ਸਲਾਈ ਕੋਠਾ ਟੱਪ ਕੇ ਵਿਹੜ ਆਈ ! ਕਟੋਰੇ ਵਿੱਚ ਕਟੋਰਾ,ਬੇਟਾ ਆਪ ਤੋਂ ਵੀ ਗੋਰਾ

5 ਜੂਨ – (ਡਿਜ਼ਾਇਨ ਬਣਾਉ) – ਆਪਣੇ ਘਰ ਵਿੱਚ ਪਈਆਂ ਚੀਜ਼ਾਂ ਦੇ ਨਾਲ ਕੁਝ ਡਿਜ਼ਾਇਨ ਬਣਾਉ, ਜਿਵੇਂ ਕੋਲੀ ਚਮਚ,ਗਲਾਸ,ਆਲੂ ਪਿਆਜ਼ ।

6. ਜੂਨ (ਕਿੰਨੇ ਕਦਮ ਚੱਲੇ) ਮੇਰੇ ਘਰ ਦਾ ਵਿਹੜਾ,ਮੇਰੇ ਘਰ ਦਾ ਕਮਰਾ,ਮੇਰੀ ਗਲੀ,ਮੇਰੇ ਘਰ ਤੋਂ ਮੇਰੇ ਗੁਆਂਢੀ ਦੋਸਤ ਦਾ ਘਰ

7 ਜੂਨ ( ਨੇਮ ਪਲੇਟ ) ਆਪਣੇ ਘਰ ਲਈ ਨੇਮ ਪਲੇਟ ਤਿਆਰ ਕਰੋ

8 ਜੂਨ (ਆਓ ਜਾਣੀਏ ) ਘਰ ਵਿੱਚ ਦਾਲਾਂ ਮਸਾਲਿਆਂ ਦੇ ਨਾਂ ਆਪਣੇ ਵੱਡਿਆਂ ਤੋਂ ਜਾਣੋ ਅਤੇ ਯਾਦ ਰੱਖੋ

9. ਜੂਨ ( ਸਮਾਂ ਨੋਟ ਕਰਨਾ) ਰੋਜ਼ਾਨਾ ਨੋਟ ਕਰਨਾ ਸੂਰਜ ਕਦੋ ਚੜ ਦਾ ਹੈ ਕਦੋਂ ਡੁੱਬਦਾ ਹੈ ।

6ਵੀਂ ਤੋਂ 8 ਤੱਕ ਹੋਮਵਕਰ ਤਿਆਰ ਕੀਤਾ ਗਿਆ ਹੈ

ਪਹਿਲੀਂ ਤੋਂ 5ਵੀਂ ਵਾਂਗ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਦੇ ਲਈ ਹੋਮਵਰਕ ਤਿਆਰ ਕੀਤਾ ਹੈ ਅਤੇ ਚਾਰਜ ਦੇ ਜ਼ਰੀਏ ਸਾਰੇ ਦਿਨਾਂ ਨੂੰ ਵੰਡਿਆਂ ਗਿਆ ਹੈ ।

ਜਿਵੇਂ ਇੱਕ ਦਿਨ ਅਖਬਾਰ ਵਿੱਚ ਕਟਿੰਗ ਨੂੰ ਲੈਕੇ ਹੋਰ ਵਧੀਆਂ ਬਣਾਉਣ ਬਾਰੇ ਸੁਝਾਅ ਲਿਖੋ। ਘਰ ਦੀ ਰਸੋਈ ਵਿੱਚ ਮਸਾਲਿਆਂ ਦੀ ਲਿਸਟ ਤਿਆਰ ਕਰੋ ਘਰ ਵਿੱਚ ਪਰਿਵਾਰ ਤੋਂ ਪੁੱਛੋ ਕਿਸ ਮਸਾਲੇ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਘਰ ਵਿੱਚ ਪੌਦੇ ਲਗਾਉ, ਆਪਣੇ ਆਲੇ ਦੁਆਲੇ ਦੇ 10 ਘਰਾਂ ਵਿੱਚ ਵਰਤੇ ਜਾਣ ਵਾਲੇ ਟੂ-ਵਹੀਲਰ ਅਤੇ ਕਾਰਾਂ ਦੀ ਲਿਸਟ ਤਿਆਰ ਕਰੋ। ਤੁਸੀਂ ਘਰ ਵਿੱਚ ਕਿਸ -ਕਿਸ ਚੀਜ਼ ਲਈ ਪਾਣੀ ਦੀ ਵਰਤੋਂ ਕਰਦੇ ਅਤੇ ਕਿੰਨੀ ਕਰਦੇ ਹੋ ਲਿਸਟ ਤਿਆਰ ਕਰੋ । ਸ਼ੀਸ਼ੇ ਵਿੱਚ ਖੜੇ ਹੋਕੇ ਜ਼ੋਰ ਨਾਲ ਕਹੋ ਕਿ ਮੈਨੂੰ ਆਪਣੇ ਆਪ ‘ਤੇ ਯਕੀਨ ਹੈ,ਮੈਂ ਕਿਸੇ ਵੀ ਕੰਮ ਨੂੰ ਕਰ ਸਕਦਾ ਹਾਂ,ਮੈਂ ਇਸ ਸ਼ਾਨਦਾਰ ਮਿਲੀ ਜ਼ਿੰਦਗੀ ਦਾ ਸ਼ੁੱਕਰਗੁਜ਼ਾਰ ਹਾਂ। ਆਪਣੇ ਬਜ਼ੁਰਗਾਂ ਨਾਲ ਬੈਠੋ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਸ਼ਾਨਦਾਰ ਕਿਸੇ ਸੁਣੋ।

ਇਸ ਤਰ੍ਹਾਂ ਤਿਆਰ ਕੀਤਾ ਗਿਆ ਹੋਮਵਰਕ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦੇ ਹੋਏ ਲਿਖਿਆ ਅਸੀਂ ਪਹਿਲੀ ਵਾਰ ਪੰਜਾਬ ਦੇ ਸਾਰੇ ਸਕੂਲਾਂ ਨੂੰ ਛੁੱਟੀਆਂ ਦਾ ਹੋਮਵਰਕ ਦੇ ਰਹੇ ਹਾਂ,ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਅਤੇ ਆਪਣੇ ਸੱਭਿਆਚਾਰ ਨਾਲ ਜੋੜ ਰਹੇ ਹਾਂ, ਛੁੱਟੀਆਂ ਦਾ ਹੋਮਵਰਕ ਬਾਲ ਮਨੋਵਿਗਿਆਨ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ,ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਮਾਪਿਆਂ ‘ਤੇ ਕੋਈ ਵੀ ਵਿੱਤੀ ਬੋਝ ਨਾ ਪਏ, ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਫਤਾਵਾਰੀ ਹੋਮਵਰਕ ਭੇਜਿਆ ਜਾਵੇਗਾ, ਹੁਣ ਪਹਿਲੀ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਇੱਕ ਪੰਜਾਬੀ ਸ਼ਬਦ ਯਾਨੀ ਛੁੱਟੀਆਂ ਦੌਰਾਨ 30 ਸ਼ਬਦ ਲੱਭ ਕੇ ਯਾਦ ਕਰਨਗੇ ਹੋਣਗੇ।