Punjab Sports

ਸ਼ੁਭਮਨ ਗਿੱਲ ਤੇ ਅਰਸ਼ਦੀਪ ਨੂੰ ICC ਵੱਲੋਂ ਵੱਡਾ ਸਨਮਾਨ ! ਦੁਨੀਆ ਦੇ ਵੱਡੇ ਕ੍ਰਿਕਟਰਾਂ ਨੂੰ ਛੱਡਿਆ ਪਿੱਛੇ

ਬਿਉਰੋ ਰਿਪੋਰਟ : ਟੀਮ ਇੰਡੀਆ ਵੱਲੋਂ ਖੇਡਣ ਵਾਲੇ ਪੰਜਾਬ ਦੇ 2 ਖਿਡਾਰੀ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਨੂੰ ਲੈਕੇ ਚੰਗੀ ਖਬਰ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਪੰਜਾਬ ਤੋਂ ਟੀਮ ਇੰਡੀਆ ਦੇ ਸਲਾਮੀ ਬਲੇਬਾਜ਼ ਸ਼ੁਭਮਨ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ। 2023 ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਸਰਵੋਤਮ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਜਾਵੇਗਾ। ਸ਼ੁਭਮਨ ਗਿੱਲ ਨੇ ਪਿਛਲੇ 12 ਮਹੀਨਿਆਂ ਵਿੱਚ ਵਨਡੇ ਵਿਚ 5 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਉਹ ਇੱਕ ਰੋਜ਼ਾ ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਦੋ ਹਜ਼ਾਰ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਬਣ ਗਿਆ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਆਖਰੀ ਵਾਰ 2019 ਵਿੱਚ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਸੀ।

ਉਧਰ ICC ਯਾਨੀ ਕੌਮਾਂਤਰੀ ਕ੍ਰਿਕਟ ਕਾਉਂਸਿਲ ਦੇ ਵੱਲੋਂ 2023 ਦੀ T-20 ਟੀਮ ਆਫ ਦੀ ਈਅਰ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਟੀਮ ਦੇ ਕਪਤਾਨ ਸੂਰੇਕੁਮਾਰ ਯਾਦਵ ਹਨ। ਭਾਰਤ ਵੱਲੋਂ ਯਸ਼ਸਵੀ ਜੈਸਵਾਲ ਵੀ ਟੀਮ ਦਾ ਹਿਸਾ ਹਨ । ICC ਹਰ ਸਾਲ ਦੁਨੀਆ ਦੇ ਬੇਹਤਰੀਨ ਬੱਲੇਬਾਜ਼ਾ ਅਤੇ ਗੇਂਦਬਾਜ਼ਾਂ ਨੂੰ ਮਿਲਾਕੇ ਟੀਮ ਆਫ ਦੀ ਈਅਰ ਚੁਣਦਾ ਹੈ । ਅਰਸ਼ਦੀਪ ਨੇ 2023 ਵਿੱਚ 21 ਮੈਚਾਂ ਵਿੱਚ 26 ਵਿਕਟਾਂ ਹਾਸਲ ਕੀਤੀਆਂ ਹਨ,ਇਸੇ ਲਈ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਬੇਹਤਰ ਟੀ-20ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਅਰਸ਼ਦੀਪ ਡੈਥ ਓਵਰ,ਯਾਨੀ ਅਖੀਰਲੇ ਓਵਰਾਂ ਦੇ ਸਪੈਸ਼ਲਿਸਟ ਮੰਨੇ ਜਾਂਦੇ ਹਨ ।

ਉਧਰ ICC ਨੇ 2023 ਦੀ ਵਨਡੇ ਕ੍ਰਿਕਟ ਟੀਮ ਆਫ ਦੀ ਈਅਰ ਦਾ ਵੀ ਐਲਾਨ ਕਰ ਦਿੱਤਾ ਹੈ। ਭਾਰਤ ਨੂੰ ਵਰਲਡ ਕੱਪ ਫਾਈਨਲ ਵਿੱਚ ਪਹੁੰਚਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ । ਭਾਰਤ ਦੇ ਕੁੱਲ 6 ਖਿਡਾਰੀਆਂ ਨੂੰ ਥਾਂ ਮਿਲੀ ਹੈ । ਉਧਰ ਵਰਲਡ ਕੱਪ ਜੇਤੂ ਆਸਟ੍ਰੇਲਿਆ ਦੇ ਟ੍ਰੈਵਿਸ ਹੇਡ ਅਤੇ ਐਡਮ ਜੰਮਪਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਟੀਮ ਇੰਡੀਆ ਤੋਂ ਵਿਰਾਟ ਕੋਹਲੀ,ਸ਼ੁਭਮਨ ਗਿੱਲ,ਮੁਹੰਮਦ ਸ਼ਮੀ,ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੂੰ ਵੀ ਟੀਮ ਆਫ ਦੀ ਈਅਰ ਵਿੱਚ ਥਾ ਮਿਲੀ ਹੈ ।