Punjab

ਖਟਕੜ ਕਲਾਂ : ਮੁੜ ਲੱਗੀਆਂ ਭਗਤ ਸਿੰਘ ਤੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ

Khatkar Kalan, Bhagwant Maan , bhagwant mann, punjab news, bhagat sing, ਭਗਤ ਸਿੰਘ, ਮੁੱਖ ਮੰਤਰੀ ਭਗਵੰਤ ਮਾਨ,ਪੰਜਾਬ ਸਰਕਾਰ

ਸ਼ਹੀਦ ਭਗਤ ਸਿੰਘ ਨਗਰ : ਆਮ ਆਦਮੀ ਕਲੀਨਿਕ ਖਟਕੜ ਕਲਾਂ(Khatkar Kalan) ਵਿਚ ਸ਼ਹੀਦ ਭਗਤ ਸਿੰਘ(Bhagat Singh) ਅਤੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਮੁੜ ਤੋਂ ਸਥਾਪਿਤ ਕਰ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਹਟਾਉਣ ਦਾ ਪੰਜਾਬ ਵਿੱਚ ਵਿਰੋਧ ਹੋ ਰਿਹਾ ਸੀ। ਇਹ ਦੱਸਿਆ ਜਾ ਰਿਹਾ ਸੀ ਕਿ ਪਹਿਲਾਂ ਤੋਂ ਹੀ ਲੱਗੀਆਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ ਤਸਵੀਰਾਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗਾ ਦਿੱਤੀ ਗਈ ਹੈ। ਇੱਕ ਵਿਦਿਆਰਥੀ ਜਥੇਬੰਦੀ ਨੇ ਤਾਂ ਰੋਸ ਵਜੋਂ ਸਿਹਤ ਕੇਂਦਰ ਉੱਤੇ ਲੱਗੀ ਸੀਐੱਮ ਮਾਨ ਦੀ ਫੋਟੋ ‘ਤੇ ਕਾਲਖ਼ ਵੀ ਪੋਚ ਦਿੱਤੀ ਸੀ।

ਤਸਵੀਰਾਂ ਹਟਾਉਣ ਪਿੱਛੇ ਪ੍ਰਸ਼ਾਸਨ ਨੇ ਦੱਸੀ ਇਹ ਵਜ੍ਹਾ

ਆਮ ਆਦਮੀ ਕਲੀਨਿਕ ਦੀ ਇਮਾਰਤ ਦਾ ਨਵੀਨੀਕਰਨ ਹੋਣ ਕਾਰਨ ਪਹਿਲਾਂ ਤੋਂ ਲੱਗੀਆਂ ਭਗਤ ਸਿੰਘ, ਮਾਤਾ ਵਿਦਿਆਵਤੀ ਅਤੇ ਚਾਚਾ ਅਜੀਤ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਹਟਾ ਦਿੱਤੀਆਂ ਸਨ। ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਮਾਰਤ ਤੋਂ ਹਟਾਈਆਂ ਗਈਆਂ ਤਸਵੀਰਾਂ ਦਾ ਰੰਗ ਪੁਰਾਣੀਆਂ ਹੋਣ ਕਾਰਨ ਫਿੱਕਾ ਪੈ ਗਿਆ ਸੀ ਅਤੇ ਕੰਮ ਕਰਵਾਉਣ ਵਾਲੀ ਏਜੰਸੀ ਨੂੰ ਨਵੀਆਂ ਤਸਵੀਰਾਂ ਦੁਬਾਰਾ ਬਣਵਾ ਕੇ ਲਗਾਉਣ ਲਈ ਕਿਹਾ ਗਿਆ ਸੀ। ਇਮਾਰਤ ਦਾ ਕੰਮ ਹੋਣ ਉੱਤੇ ਇਹ ਨਵੀਆਂ ਲਗਾਈਆਂ ਜਾਣੀਆਂ ਸਨ। ਮੁਰੰਮਤ ਦੇ ਕੰਮ ਵਿੱਚ ਦੇਰੀ ਹੋਣ ਕਾਰਨ ਤਸਵੀਰਾਂ ਮੁੜ ਤੋਂ ਜਲਦੀ ਨਹੀਂ ਲੱਗੀਆਂ। ਹਾਲੇ ਵੀ ਇਮਾਰਤ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਵੀ ਕਿਹਾ ਹੈ ਕਿ ਕਲੀਨਿਕ ਦੀ ਮੁਰੰਮਤ ਕਰਕੇ ਤਸਵੀਰਾਂ ਉਤਾਰੀਆਂ ਗਈਆਂ ਸਨ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਮੁੜ ਉਸੇ ਥਾਂ ’ਤੇ ਲਾ ਦਿੱਤਾ ਗਿਆ ਹੈ।

‘ਕਾਰਨ ਦੱਸੋ’ ਨੋਟਿਸ ਜਾਰੀ

ਤਸਵੀਰਾਂ ਦੀ ਮੁੜ ਸਥਾਪਨਾ ਵਿੱਚ ਹੋਈ ਦੇਰੀ ਤੇ ਇਨ੍ਹਾਂ ਤਸਵੀਰਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਖੁਦ ਡਿਪਟੀ ਕਮਿਸ਼ਨਰ ਆਮ ਆਦਮੀ ਕਲੀਨਿਕ ਵਿਚ ਭਗਤ ਸਿੰਘ, ਮਾਤਾ ਵਿਦਿਆਵਤੀ ਅਤੇ ਚਾਚਾ ਅਜੀਤ ਸਿੰਘ ਦੀਆਂ ਤਸਵੀਰਾਂ ਦਾ ਜਾਇਜ਼ਾ ਲੈਣ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁਰੰਮਤ ਅਤੇ ਨਵੀਨੀਕਰਨ ਦੀ ਕਾਰਵਾਈ, ਜਿਸ ਵਿੱਚ ਇਮਾਰਤ ਦੀ ਸਫ਼ੈਦੀ ਵੀ ਸ਼ਾਮਲ ਸੀ, ਦੇ ਮੱਦੇਨਜ਼ਰ ਇੱਥੇ ਪਹਿਲਾਂ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਇਹ ਇਮਾਰਤ ਪੰਜ ਅਪਰੈਲ ਤੱਕ ਸਿਹਤ ਵਿਭਾਗ ਨੂੰ ਸੌਂਪੀ ਜਾਣੀ ਹੈ। ਇਸ ਲਈ ਤਸਵੀਰਾਂ ਦੀ ਮੁੜ ਸਥਾਪਨਾ ਵਿੱਚ ਹੋਈ ਦੇਰੀ ਤੇ ਇਨ੍ਹਾਂ ਤਸਵੀਰਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਖੱਟਕੜ ਕਲਾਂ ‘ਚ CM ਮਾਨ ਦੀ ਤਸਵੀਰ ‘ਤੇ ਪੋਚੀ ਕਾਲਖ , ਭਗਤ ਸਿੰਘ ਦੀ ਫੋਟੋ ਹਟਾ ਕੇ ਲੱਗੀ ਸੀ…

ਪੁਲਿਸ ਨੇ ਕੀਤੀ ਇਹ ਕਾਰਵਾਈ

ਪਿਛਲੇ ਦਿਨੀਂ ਕੁਝ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਕਲੀਨਿਕ, ਖਟਕੜ ਕਲਾਂ ਦੇ ਸਾਈਨ ਬੋਰਡ ’ਤੇ ਰੰਗ ਫੇਰ ਦਿੱਤਾ ਸੀ। ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਥਾਣਾ ਬੰਗਾ ਸਦਰ ਪੁਲੀਸ ਨੇ ਤਿੰਨ ਵਿਅਕਤੀਆਂ ਦੇ ਨਾਂ ’ਤੇ ਅਤੇ ਪੰਜ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਖ਼ਬਰ ਮੁਤਾਬਿਕ ਇਸ ਮਾਮਲੇ ਵਿੱਚ ਇੱਕ ਦੀ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।