Punjab

ਛੋਟੇ ਕੱਦ ਕਰਕੇ ਮਸ਼ਹੂਰ ਗੁਰਪ੍ਰੀਤ ਦੀ ਹੋਈ ਮੌਤ, ਫਿਲਮ ਛੜਾ ਵਿੱਚ ਕਰ ਚੁੱਕਾ ਹੈ ਕੰਮ

ਛੋਟੀ ਉਮਰ ਵਿੱਚ ਵੱਡਾ ਨਾ ਬਣਾ ਚੁੱਕੇ ਕਮੇਡੀਅਨ ਗੁਰਪ੍ਰੀਤ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਗੁਰਪ੍ਰੀਤ ਵੱਲੋਂ ਆਪਣੀ ਕਮੇਡੀ ਦੇ ਨਾਲ ਕਈ ਲੋਕਾਂ ਦੇ ਦਿੱਲ ਜਿੱਤੇ ਸਨ। ਗੁਰਪ੍ਰੀਤ ਨੇ ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨਾਲ ਫਿਲਮ ਛੜਾ ਵਿੱਚ ਕੰਮ ਕੀਤਾ ਸੀ। ਗੁਰਪ੍ਰੀਤ ਆਪਣੇ ਛੋਟੇ ਕੱਦ ਕਰਕੇ ਕਾਫੀ ਮਸ਼ਹੂਰ ਸੀ।

ਉਸ ਦੀ ਮੌਤ ਦੀ ਜਾਣਕਾਰੀ ਉਸ ਦੇ ਇਕ ਕਰੀਬੀ ਸਾਥੀ ਪ੍ਰੀਤ ਸਿਆਂ ਵੱਲੋਂ ਸੋਸ਼ਲ ਮੀਡੀਆਂ ਰਾਹੀਂ ਦਿੱਤੀ ਗਈ। ਉਸ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉਹ ਹੁਣ ਸਾਡੇ ਵਿੱਚ ਨਹੀਂ ਰਿਹਾ। ਮਾਪਿਆਂ ਦਾ ਇਕਲੌਤਾ ਪੁੱਤ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ। ਉਸ ਨੇ ਲਿਖਿਆ ਕਿ ਉਸ ਨੇ ਅਜੇ ਪੂਰੀ ਜ਼ਿੰਦਗੀ ਬਤੀਤ ਵੀ ਨਹੀਂ ਕੀਤੀ ਸੀ। ਮਾਪਿਆਂ ਦਾ ਇਕੱਲਾ ਪੁੱਤ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਸ ਦੇ ਬਾਪ ‘ਤੇ ਕੀ ਬੀਤ ਰਹੀ ਹੋਵੇਗੀ।

ਇਹ ਵੀ ਪੜ੍ਹੋ – ਹਰਿਆਣਾ ‘ਚ ਸਿਆਸੀ ਘਮਸਾਣ ਜਾਰੀ, ਸਰਕਾਰ ਖਿਲਾਫ ਵਿਰੋਧੀ ਹੋ ਸਕਦੇ ਇਕੱਠੇ?