India

ਹਰਿਆਣਾ ‘ਚ ਸਿਆਸੀ ਘਮਸਾਣ ਜਾਰੀ, ਸਰਕਾਰ ਖਿਲਾਫ ਵਿਰੋਧੀ ਹੋ ਸਕਦੇ ਇਕੱਠੇ?

ਹਰਿਆਣਾ (Haryana) ਵਿੱਚ ਤਿੰਨ ਅਜ਼ਾਦ ਵਿਧਾਇਕਾਂ ਵੱਲੋਂ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਐਲਾਨ ਨਾਲ ਸੂਬੇ ਦੀ ਸਿਆਸਤ ਵਿੱਚ ਭੂਚਾਲ ਆਇਆ ਹੋਇਆ ਹੈ। ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੱਡਾ ਬਿਆਨ ਦਿੰਦਿਆ ਕਿਹਾ ਕਿ ਜੇਕਰ ਕਾਂਗਰਸ ਹਰਿਆਣਾ ਵਿੱਚ ਭਾਜਪਾ ਸਰਕਾਰ ਨੂੰ ਡੇਗਣ ਲਈ ਕੋਈ ਕਦਮ ਚੁੱਕੇਗੀ ਤਾਂ ਜਜਪਾ ਵੱਲੋਂ ਇਸ ਦਾ ਸਮਰਥਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ, ਹੁਣ ਕਾਂਗਰਸ ਨੇ ਸੋਚਣਾ ਹੈ ਕਿ ਉਨ੍ਹਾਂ ਕਦਮ ਚੁੱਕਣੇ ਹਨ ਕਿ ਨਹੀਂ। ਜੇਕਰ ਕਾਂਗਰਸ ਸਰਕਾਰ ਨੂੰ ਡੇਗਣ ਲਈ ਅੱਗੇ ਵਧਦੀ ਹੈ ਤਾਂ ਅਸੀਂ ਸਾਥ ਦੇਣ ਲਈ ਤਿਆਰ ਹਾਂ।

ਦੱਸ ਦੇਈਏ ਕਿ ਪੁੰਡਰੀ ਦੇ ਵਿਧਾਇਕ ਰਣਧੀਰ ਗੋਲਨ, ਨੀਲੋਖੇੜੀ ਤੋਂ ਧਰਮਪਾਲ ਗੋਂਦਰ, ਚਰਖੀ ਦਾਦਰੀ ਤੋਂ ਵਿਧਾਇਕ ਸੋਮਵੀਰ ਸਾਂਗਵਾਨ ਨੇ ਭਾਜਪਾ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਮਾਰਚ ਵਿੱਚ ਬੀਜੇਪੀ ਨੇ JJP ਨਾਲ ਗਠਜੋੜ ਟੁੱਟਣ ਤੋਂ ਬਾਅਦ ਅਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਸਰਕਾਰ ਬਣਾਈ ਸੀ। ਤਿੰਨ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ।

ਇਹ ਵੀ ਪੜ੍ਹੋ – ਇੰਗਲੈਂਡ ‘ਚ ਪੰਜਾਬੀਆਂ ਦੇ ਵੱਡੇ ਕਾਰੇ, ਫਿਰੌਤੀ ਮੰਗਣ ਵਾਲੇ 5 ਪੰਜਾਬੀਆਂ ਸਮੇਤ 6 ਨੂੰ 80 ਸਾਲ ਦੀ ਕੈਦ