India

ਲਗਾਤਾਰ 12 ਦਿਨ ਤੱਕ ਭੇਡਾਂ ਰਹੱਸਮਈ ਢੰਗ ਨਾਲ ਚੱਕਰ ‘ਚ ਰਹੀਆਂ ਘੁੰਮਦੀਆਂ, ਵਿਗਿਆਨੀ ਵੀ ਹੈਰਾਨ

sheep mysteriously walk in circle for 12 consecutive days in China

Sheep mysteriously walk-ਧਰਤੀ ਉੱਤੇ ਹਰ ਜੀਵ ਆਪਣੀ ਵੱਖਰੀ ਪਛਾਣ ਅਤੇ ਪ੍ਰਵਿਰਤੀ ਕਾਰਨ ਜਾਣਿਆਂ ਜਾਂਦਾ ਹੈ। ਪਰ ਜੇਕਰ ਕੋਈ ਜੀਵ ਆਪਣੀ ਇਸ ਕੁਦਰਤੀ ਪ੍ਰਵਿਰਤੀ ਦੇ ਉਲਟ ਚੱਲਣ ਲੱਗੇ ਤਾਂ ਹੈਰਾਨੀ ਹੋਵੇਗੀ। ਜੀ ਹਾਂ ਕੁੱਝ ਅਜਿਹੀ ਹੀ ਮਾਮਲਾ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਅਸਲ ਵਿੱਚ ਇਹ ਅਨੋਖਾ ਮਾਮਲਾ ਭੇਡਾਂ ਵਿੱਚ ਦੇਖਣ ਨੂੰ ਮਿਲਿਆ ਹੈ। ਆਮ ਤੌਰ ‘ਤੇ ਸਿੱਧੀ ਚੱਲਦੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਕਿਸੇ ਅਣਜਾਣ ਕਾਰਨਾਂ ਕਰਕੇ ਘੁੰਮ ਰਹੀ ਹੈ। ਇਸ ਰਹੱਸ ਨੂੰ ਅੱਜ ਤੱਕ ਕੋਈ ਸੁਲਝਾ ਨਹੀਂ ਸਕਿਆ ਹੈ।

ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ‘ਚ ਪਿਛਲੇ 12 ਦਿਨਾਂ ਤੋਂ ਗੋਲ-ਗੋਲ ਘੁੰਮਦੀਆਂ ਭੇਡਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਮੇਸ਼ਾ ਸਿੱਧੀਆਂ ਤੁਰਨ ਲਈ ਜਾਣੀਆਂ ਜਾਂਦੀਆਂ ਭੇਡਾਂ ਦਾ ਅਚਾਨਕ ਚੱਕਰ ਵਿੱਚ ਘੁੰਮਣਾ ਇੱਕ ਰਹੱਸ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ 12 ਦਿਨਾਂ ਤੋਂ ਭੇਡਾਂ ਦਾ ਝੁੰਡ ਬਿਨਾਂ ਖਾਧੇ-ਪੀਤੇ ਇਸੇ ਤਰ੍ਹਾਂ ਕਰ ਰਹੀਆਂ ਸਨ।

ਸਿੱਧੀਆਂ ਭੇਡਾਂ ਚੱਕਰਾਂ ਵਿੱਚ ਕਿਉਂ ਜਾ ਰਹੀਆਂ ਹਨ?

ਚੀਨ ਤੋਂ ਸਾਹਮਣੇ ਆਈ ਭੇਡਾਂ ਦੀ ਅਜੀਬੋ-ਗਰੀਬ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਹੀ ਹੈ। ਕਈ ਦਿਨਾਂ ਤੋਂ ਲੋਕ ਇੱਧਰ-ਉੱਧਰ ਘੁੰਮ ਰਹੀਆਂ ਭੇਡਾਂ ਦੇ ਪਿੱਛੇ ਦਾ ਰਾਜ਼ ਜਾਣਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਹੁਣ ਤੱਕ ਵਿਗਿਆਨੀ ਵੀ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੇ ਹਨ। ਕਈ ਭੇਡਾਂ ਇੱਕੋ ਸਮੇਂ ਗੇੜੇ ਮਾਰ ਰਹੀਆਂ ਹਨ। ਜਿਸ ਦੀ ਵੀਡੀਓ ਪੀਪਲਜ਼ ਡੇਲੀ ਚਾਈਨਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ। ਜਿਸਦਾ ਕੈਪਸ਼ਨ ਹੈ – The Great Sheep Mystery! ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਵਿੱਚ ਸੈਂਕੜੇ ਭੇਡਾਂ 10 ਦਿਨਾਂ ਤੋਂ ਵੱਧ ਸਮੇਂ ਲਈ ਇੱਕ ਚੱਕਰ ਵਿੱਚ ਚੱਲਦੀਆਂ ਹਨ। ਭੇਡਾਂ ਸਿਹਤਮੰਦ ਹਨ ਅਤੇ ਅਜੀਬ ਵਿਹਾਰ ਦਾ ਕਾਰਨ ਅਜੇ ਵੀ ਇੱਕ ਰਹੱਸ ਹੈ।

12 ਦਿਨਾਂ ਤੋਂ ਰਹੱਸ ਬਣੀਆਂ

ਰਿਪੋਰਟਾਂ ਮੁਤਾਬਕ ਇਨ੍ਹਾਂ ਭੇਡਾਂ ਦੇ ਮਾਲਕ ਵੀ ਇਨ੍ਹਾਂ ਦੇ ਇਸ ਨਵੇਂ ਕਾਰਨਾਮੇ ਤੋਂ ਕਾਫੀ ਪਰੇਸ਼ਾਨ ਅਤੇ ਹੈਰਾਨ ਹਨ। ਮਾਲਕਾਂ ਦੀ ਚਿੰਤਾ ਸਿਰਫ਼ ਭੇਡਾਂ ਦੀ ਆਵਾਜਾਈ ਹੀ ਨਹੀਂ ਹੈ, ਸਗੋਂ ਇਹ ਭੇਡਾਂ ਲਗਾਤਾਰ 12 ਦਿਨਾਂ ਤੋਂ ਘੁੰਮ ਰਹੀਆਂ ਹਨ ਅਤੇ ਇਸ ਦੌਰਾਨ ਨਾ ਤਾਂ ਇਨ੍ਹਾਂ ਨੇ ਕੁਝ ਖਾਧਾ ਅਤੇ ਨਾ ਹੀ ਪੀਤਾ।

ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਭੇਡਾਂ ਵੀ ਪੂਰੀ ਤਰ੍ਹਾਂ ਸਿਹਤਮੰਦ ਹਨ। ਕੁਝ ਵਿਗਿਆਨੀਆਂ ਦੇ ਅਨੁਸਾਰ, ਜਾਨਵਰਾਂ ਵਿੱਚ ਲਿਸਟੀਰੀਓਸਿਸ ਨਾਮਕ ਇੱਕ ਬੈਕਟੀਰੀਆ ਜਾਨਵਰਾਂ ਦੇ ਵਿਵਹਾਰ ਵਿੱਚ ਅਜਿਹੀ ਤਬਦੀਲੀ ਦਾ ਕਾਰਨ ਬਣਦਾ ਹੈ। ਕੁਝ ਦਿਨਾਂ ਤੱਕ ਉਸ ਦੀਆਂ ਹਰਕਤਾਂ ਦੇਖੀਆਂ ਗਈਆਂ ਪਰ ਜਦੋਂ ਉਸ ‘ਚ ਕੋਈ ਬਦਲਾਅ ਨਾ ਆਇਆ ਤਾਂ ਮਾਮਲਾ ਸੁਰਖੀਆਂ ਬਣ ਗਿਆ। ਜਿਸ ਤੋਂ ਬਾਅਦ ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ੇਅਰ ਕੀਤੀ ਵੀਡੀਓ ਨੂੰ 6 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਘਟਨਾ ਪਿੱਛੇ ਹੋ ਸਕਦਾ ਇਹ ਕਾਰਨ

ਪੀਪਲਜ਼ ਡੇਲੀ ਨੇ ਕਿਹਾ ਕਿ ਭੇਡਾਂ ਦੇ ਵਿਵਹਾਰ ਦੇ ਪਿੱਛੇ ਦਾ ਕਾਰਨ ਇੱਕ ਰਹੱਸ ਬਣਿਆ ਹੋਇਆ ਹੈ। ਦੂਜੇ ਪਾਸੇ ਮੈਟਰੋ ਯੂਕੇ ਨੇ ਕਿਹਾ ਕਿ ਇੱਕ ਸੰਭਾਵਤ ਕਾਰਨ ਲਿਸਟੀਰੀਓਸਿਸ ਨਾਮਕ ਬੈਕਟੀਰੀਆ ਦੀ ਬਿਮਾਰੀ ਹੋ ਸਕਦੀ ਹੈ, ਜੋ ਜਾਨਵਰਾਂ ਵਿੱਚ ‘ਚੱਕਰ’ ਕਰਨ ਲਈ ਜਾਣੀ ਜਾਂਦੀ ਹੈ। ਇਹ ਵੀਡੀਓ 4 ਨਵੰਬਰ ਨੂੰ ਬਾਓਟੋ ਸ਼ਹਿਰ ਵਿੱਚ ਫਿਲਮਾਇਆ ਗਿਆ ਸੀ।

ਨਾਮੀਬੀਆ ਵਿੱਚ ‘fairy circles’ ਨੇ ਦਹਾਕਿਆਂ ਤੱਕ ਦੁਨੀਆ ਨੂੰ ਵੀ ਹੈਰਾਨ ਕਰ ਦਿੱਤਾ ਸੀ। ਇਹ ਗੋਲਾਕਾਰ ਪੈਚ(circular patches)ਹਨ, ਜ਼ਿਆਦਾਤਰ ਬੰਜਰ, ਦੱਖਣੀ ਅਫ਼ਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ 1,100 ਮੀਲ ਤੱਕ ਫੈਲੇ ਹੋਏ ਹਨ।

CNN ਨੇ ਰਿਪੋਰਟ ਦਿੱਤੀ ਹੈ ਕਿ ਜਰਮਨੀ ਦੀ ਗੌਟਿੰਗਨ ਯੂਨੀਵਰਸਿਟੀ ਦੇ ਇੱਕ ਵਾਤਾਵਰਣ ਵਿਗਿਆਨੀ, ਸਟੀਫਨ ਗੇਟਜਿਨ ਦੁਆਰਾ ਇੱਕ ਤਾਜ਼ਾ ਅਧਿਐਨ ਨੇ ਪ੍ਰਸਤਾਵਿਤ ਕੀਤਾ ਹੈ ਕਿ ਚੱਕਰਾਂ ਦੇ ਬਾਹਰੀ ਰਿੰਗਾਂ ਵਿੱਚ ਪੌਦੇ ਰੇਗਿਸਤਾਨ ਵਿੱਚ ਆਪਣੇ ਸੀਮਤ ਪਾਣੀ ਨੂੰ ਵੱਧ ਤੋਂ ਵੱਧ ਕਰਨ ਲਈ ਵਿਕਸਤ ਹੋਏ ਸਨ।