Punjab

ਪੰਜਾਬੀ ਗਾਇਕ ਸ਼ੈਰੀ ਮਾਨ ਛੱਡ ਸਕਦੇ ਹਨ ਗਾਇਕੀ !

ਬਿਊਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ ਪੰਜਾਬੀ ਗਾਇਕੀ ਨੂੰ ਅਲਵਿਦਾ ਕਹਿ ਸਕਦੇ ਹਨ । ਇਸ ਬਾਰੇ ਚਰਚਾਵਾਂ ਉਨ੍ਹਾਂ ਵੱਲੋਂ ਸਾਂਝੀ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਸ਼ੁਰੂ ਹੋ ਹੋਈਆਂ । ਉਨ੍ਹਾਂ ਨੇ ਆਪਣੇ ਇੰਸਟਰਾਗਰਮ ਅਕਾਉਂਟ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ‘ਯਾਰ ਅਣਮੁੱਲੇ’ ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸ਼ੁੱਕਰ ਗੁਜ਼ਾਰ ਹਾਂ, ਆਉਣ ਵਾਲੇ ਐਲਬਮ ਤੁਹਾਡੇ ਸਾਰੀਆਂ ਦੇ ਲਈ ਅਖੀਰਲੀ ਐਲਬਮ ਹੋਵੇਗੀ। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਜੋ ਵੀ ਪਿਆਰ ਫੈਨਸ ਤੋਂ ਮਿਲਿਆ ਹੈ ਉਸ ਦੇ ਲਈ ਉਹ ਸ਼ੁੱਕਰ ਗੁਜ਼ਾਰ ਹਨ । ਇਸ ਮੈਸੇਜ ਦੇ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਸ਼ੈਰੀ ਮਾਨ ਸ਼ਾਇਦ ਗਾਇਕੀ ਤੋਂ ਸੰਨਿਆਸ ਲੈ ਕੇ ਮਿਊਜ਼ਿਕ ਸਨਅਤ ਨੂੰ ਅਲਵਿਦਾ ਕਹਿ ਸਕਦੇ ਹਨ ।

15-20 ਦਿਨਾਂ ਵਿੱਚ ਰਿਲੀਜ਼ ਹੋਵੇਗੀ ਐਲਬਮ

ਸ਼ੈਰੀ ਮਾਨ ਨੇ ਆਪਣੀ ਐਲਬਮ ‘ਯਾਰ ਅਣਮੁੱਲੇ ਦੀ ਸਫਲਤਾ ‘ਤੇ ਫੈਨਸ ਦਾ ਸ਼ੁਕਰਗੁਜ਼ਾਰ ਜਤਾਉਂਦੇ ਹੋਏ ਲਿਖਿਆ ਹੈ,ਉਨ੍ਹਾਂ ਦੀ ਨਵੀਂ ਐਲਬਮ 15 ਤੋਂ 20 ਦਿਨਾਂ ਵਿੱਚ ਰਿਲੀਜ਼ ਹੋ ਜਾਵੇਗੀ। ਨਾਲ ਇਹ ਵੀ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਅਖੀਰਲੇ ਗਾਣੇ ਦੀ ਝਲਕ ਸ਼ੇਅਰ ਕਰਾਂਗੇ । ਹਾਲਾਂਕਿ ਸ਼ੈਰੀ ਮਾਨ ਨੇ ਆਪਣੇ ਸੁਨੇਹੇ ਵਿੱਚ ਸਾਫ਼ ਤੌਰ ‘ਤੇ ਕੁੱਝ ਨਹੀਂ ਕਿਹਾ ਹੈ ਸਿਰਫ਼ ਸੁਨੇਹਾ ਹੀ ਦਿੱਤਾ ਹੈ ।

ਬਹੁਤ ਘੱਟ ਲੋਕ ਜਾਣ ਦੇ ਹਨ ਕਿ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਅਸਲੀ ਨਾਂ ਸੁਰਿੰਦਰ ਸਿੰਘ ਮਾਨ ਹੈ । ਉਨ੍ਹਾਂ ਨੇ ਸਿਵਲ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ ਸੀ। ਗਾਣੇ ਦੀ ਸ਼ੁਰੂਆਤ ਉਨ੍ਹਾਂ ਨੇ ਸ਼ੌਕੀਆ ਤੌਰ ‘ਤੇ ਕੀਤੀ ਸੀ ਆਪਣੀ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰਨ ਦੇ ਬਾਅਦ ਉਹ ਆਪਣੀ ਲਾਈਨ ਵਿੱਚ ਜਾਣ ਦੀ ਬਜਾਏ ਮਿਊਜ਼ਿਕ ਸਨਅਤ ਨੂੰ ਚੁਣਿਆ।
ਸ਼ੈਰੀ ਮਾਨ ਨੇ ਗਾਇਕੀ ਵਿੱਚ ਆਪਣਾ ਸਫ਼ਰ 2010 ਵਿੱਚ ਸ਼ੁਰੂ ਕੀਤਾ ਸੀ। 2012 ਵਿੱਚ ‘ਆਟੇ ਦੀ ਚਿੜੀ’, 2015 ਵਿੱਚ ‘ਮੋਰੀ ਬੇਬੇ’, 2018 ਵਿੱਚ ‘ਕਲਿਆਂ ਵਾਲੇ’ ਅਤੇ 2021 ਵਿੱਚ ‘ਦਿਲਵਾਲੇ’ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਸ਼ੈਰੀ ਮਾਨ ਨੇ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰ ਦੇ ਰੂਪ ਵਿੱਚ ਨਜ਼ਰ ਆਏ ਸਨ ।