Punjab

ਢੀਂਡਸਾ VS ਸੁਖਬੀਰ ਦੋਵਾਂ ਵਿੱਚੋਂ ਇੱਕ ਦਾ ਅਸਤੀਫ਼ਾ ਪੱਕਾ ! ਦੋਵਾਂ ਪਾਰਟੀਆਂ ਨੇ ਕਬੂਲੀ ਚੁਣੌਤੀ

sgpc election result will decide sukhbir and dhindsa faith

ਬਿਊਰੋ ਰਿਪੋਰਟ : SGPC ਦੇ ਪ੍ਰਧਾਨ ਦੀ ਟਕੱਰ ਬੀਬੀ ਜਗੀਰ ਕੌਰ ਅਤੇ ਹਰਜਿੰਦਰ ਸਿੰਘ ਧਾਮੀ ਦੇ ਵਿੱਚ ਹੈ । ਪਰ ਵੋਟਿੰਗ ਤੋਂ ਪਹਿਲਾਂ ਵੱਡੀ ਚੁਣੌਤੀ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਦੂਜੇ ਨੂੰ ਦੇ ਦਿੱਤੀ ਹੈ । ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਬੀਬੀ ਜਗੀਰ ਕੌਰ ਦੇ ਹੱਕ ਵਿੱਚ 50 ਤੋਂ ਵੱਧ SGPC ਦੇ ਮੈਂਬਰ ਹਨ ਅਤੇ ਵੋਟਿੰਗ ਦੌਰਾਨ ਮੰਗਲਵਾਰ ਨੂੰ ਸੁਖਬੀਰ ਬਾਦਲ ਦੀ ਮੀਟਿੰਗ ਵਿੱਜ ਹਾਜ਼ਰ ਹੋਰ ਮੈਂਬਰ ਵੀ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਵੋਟ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਹੋਵੇਗੀ । ਜਿਸ ਦੇ ਜਵਾਬ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਬੀਬੀ ਜਗੀਰ ਕੌਰ ਦੇ ਹੱਕ ਵਿੱਚ 25 ਤੋਂ ਘੱਟ ਮੈਂਬਰ ਹਨ ਤਾਂ ਸੁਖਦੇਵ ਸਿੰਘ ਢੀਂਡਸਾ ਨੇ ਚੁਣੌਤੀ ਨੂੰ ਕਬੂਲ ਦੇ ਹੋਏ ਦਾਅਵਾ ਕੀਤਾ ਜੇਕਰ ਬੀਬੀ ਜਗੀਰ ਕੌਰ ਨੂੰ 25 ਵੋਟ ਪਏ ਤਾਂ ਉਹ ਅਕਾਲੀ ਦਲ ਸੰਯੁਕਤ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ । ਢੀਂਡਸਾ ਦੀ ਚੁਣੌਤੀ ਦਾ ਜਵਾਬ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ SGPC ਦੀ ਪ੍ਰਧਾਨ ਬਣੀ ਤਾਂ ਉਹ ਆਪ ਸੁਖਬੀਰ ਬਾਦਲ ਤੋਂ ਅਸਤੀਫ਼ਾ ਮੰਗ ਲੈਣਗੇ । ਫਿਲਹਾਲ ਇੱਕ ਗੱਲ ਤੈਅ ਹੈ ਕਿ SGPC ਦੀ ਪ੍ਰਧਾਨਗੀ ਦੀ ਲੜਾਈ ਹੁਣ 2 ਪਾਰਟੀਆਂ ਦੇ ਪ੍ਰਧਾਨਾਂ ਦੀ ਕੁਰਸੀ ਤੱਕ ਪਹੁੰਚ ਗਈ ਹੈ ।

ਪ੍ਰਧਾਨ ਬਣਨ ਦੇ ਲਈ ਸਿਆਸੀ ਸਮੀਕਰਣ

SGPC ਵਿੱਚ ਕੁੱਲ 185 ਮੈਂਬਰ ਹੁੰਦੇ ਹਨ। ਇੰਨਾਂ ਵਿੱਚੋਂ 170 ਮੈਂਬਰ ਸਿੱਧੇ ਤੌਰ ‘ਤੇ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਹਨ ਜਦਕਿ 15 ਮੈਂਬਰ ਨਾਮਜ਼ਦ ਹੁੰਦੇ ਹਨ। ਸਾਰੇ ਮੈਬਰਾਂ ਨੂੰ ਵੋਟਿੰਗ ਦਾ ਅਧਿਕਾਰ ਹੁੰਦਾ ਹੈ। 2011 ਵਿੱਚ ਚੁਣੀ ਗਈ SGPC ਵਿੱਚ 26 ਮੈਂਬਰਾਂ ਦਾ 9 ਸਾਲ ਦੌਰਾਨ ਦੇਹਾਂਤ ਹੋ ਗਿਆ ਜਦਕਿ 2 ਨੇ ਅਸਤੀਫ਼ਾ ਦੇ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਵੋਟਿੰਗ ਕਰਨ ਵਾਲੇ ਮੈਂਬਰਾਂ ਦੀ ਗਿਣਤੀ ਹੁਣ 157 ਹੋ ਗਈ ਹੈ । ਪ੍ਰਧਾਨ ਦੀ ਚੋਣ ਜਿੱਤਣ ਦੇ ਲਈ 79 ਮੈਂਬਰਾਂ ਦੀ ਹਿਮਾਇਤ ਹੋਣੀ ਜ਼ਰੂਰੀ ਹੈ।

20 ਸਾਲ ਬਾਅਦ ਅਕਾਲੀ ਦਲ ਸਾਹਮਣੇ ਵੱਡੀ ਚੁਣੌਤੀ

20 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ SGPC ਦੀਆਂ ਚੋਣਾਂ ਨੂੰ ਲੈਕੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 4 ਵਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਨੇ ਸੁਖਬੀਰ ਬਾਦਲ ਦੇ ਸਾਹਮਣੇ ਇਹ ਚੁਣੌਤੀ ਪੇਸ਼ ਕੀਤੀ ਹੈ । ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਲਿਫਾਫਾ ਕਲਚਰ ਦੇ ਖਿਲਾਫ਼ ਸੀ ਇਸੇ ਲਈ ਉਨ੍ਹਾਂ ਨੇ ਆਪਣੀ ਉਮੀਦਵਾਰੀ ਦਾ ਦਾਅਵਾ ਕੀਤਾ ਜਾ ਹੈ । ਜਦਕਿ ਅਕਾਲੀ ਦਲ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਹੈ ਕਿ ਜਦੋਂ ਉਹ 4 ਵਾਰ ਪ੍ਰਧਾਨ ਬਣੀ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ? ਜਿਸ ਦੇ ਜਵਾਬ ਵਿੱਚ ਬੀਬੀ ਜਗੀਰ ਕੌਰ ਦਾਅਵਾ ਕਰ ਰਹੀ ਹੈ ਕਿ ਉਹ ਹਮੇਸ਼ਾ ਤੋਂ ਅਜਿਹੀ ਪ੍ਰਕਿਆ ਦੀ ਵਿਰੋਧੀ ਰਹੀ ਹਨ ਪਰ ਪਾਰਟੀ ਪਲੇਟਫਾਰਮ ‘ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ।