Khetibadi

ਸਭ ਤੋਂ ਮਹਿੰਗੇ ਸਾਨ੍ਹ ਦਾ ਸੀਮਨ ਹੀ 20 ਲੱਖ ਰੁਪਏ ‘ਚ ਵਿਕਿਆ, ਵਜ੍ਹਾ ਨੇ ਸਭ ਨੂੰ ਕੀਤਾ ਹੈਰਾਨ

Australia most expensive bull

Australia’s most expensive bull : ਵੱਧ ਕੀਮਤ ਵਾਲੀਆਂ ਮੱਝਾਂ ਗਾਵਾਂ ਬਾਰੇ ਤਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ ਪਰ ਪਿਛਲੇ ਦਿਨੀਂ ਆਸਟ੍ਰੇਲੀਆ ‘ਚ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਦਰਅਸਲ ਆਸਟ੍ਰੇਲੀਆ(Australia) ‘ਚ ਇਕ ਸਾਨ੍ਹ ਦਾ ਸੀਮਨ (bull Semen) 24,000 ਡਾਲਰ ਯਾਨੀ ਕਰੀਬ 20 ਲੱਖ ਰੁਪਏ ਵਿੱਚ ਵਿਕਿਆ। ਇੰਨਾ ਹੀ ਨਹੀਂ ਖਾਸ ਗੱਲ ਇਹ ਹੈ ਕਿ ਖਰੀਦਦਾਰ(most expensive bull) ਇਸ ਲਈ ਜ਼ਿਆਦਾ ਕੀਮਤ ਦੇਣ ਲਈ ਵੀ ਤਿਆਰ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਕੁਈਨਜ਼ਲੈਂਡ ਦੇ ਗ੍ਰੇਜ਼ੀਅਰ ਮਾਰਕ ਅਤੇ ਪੈਮ ਪ੍ਰਿਚਰਡ ਨੇ ਚਾਰਟਰਸ ਟਾਵਰਜ਼ ਵਿੱਚ ਵਿਖੇ ਲੱਗੇ ਇੱਕ ਪਸ਼ੂ ਮੇਲੇ(Big Country Brahman) ਵਿੱਚ 10 ਸਟ੍ਰਾਅ ਸੀਮਨ ਕਰੀਬ 20 ਲੱਖ ਰੁਪਏ ਵਿੱਚ ਨਿਲਾਮ ਹੋਇਆ। ਵੀਰਜ ਦੇ ਇੱਕ ਸਟ੍ਰਾਅ ਦੀ ਕੀਮਤ 2,400 ਡਾਲਰ ਰੱਖੀ ਗਈ ਅਤੇ 10 ਸਟ੍ਰਾਅ ਲਈ 24 ਹਜ਼ਾਰ ਡਾਲਰ ਦਿੱਤੇ ਗਏ।
ਦੱਸ ਦੇਈਏ ਕਿ ਇਹ ਸਟ੍ਰਾਅ ਇੱਕ ਤਰ੍ਹਾਂ ਦੀ ਛੋਟੀ ਪਲਾਸਟਿਕ ਦੀ ਬੋਤਲ ਹੁੰਦੀ ਹੈ, ਜਿਸ ਵਿੱਚ ਤਰਲ ਨਾਈਟ੍ਰੋਜਨ ਦੇ ਵਿਚਕਾਰ ਥੋੜ੍ਹੀ ਜਿਹੀ ਮਾਤਰਾ ਵਿੱਚ ਸੀਮਨ ਰੱਖਿਆ ਜਾਂਦਾ ਹੈ।

ਇੱਕ ਸਾਨ੍ਹ ਦੇ ਵੀਰਜ ਲਈ $24,000 ਦਾ ਮਿਲਣਾ ਇੱਕ ਚੰਗੇ ਜੈਨੇਟਿਕਸ ਦੀ ਕੀਮਤ ਦਾ ਪ੍ਰਮਾਣ ਸੀ। ਚੰਗੇ ਕਿਸਮ ਦੇ ਵੱਛੇ ਲੈਣ ਲਈ ਇਸ ਸਾਨ੍ਹ ਦੇ ਸੀਮਨ ਦੀ ਸਭ ਤੋਂ ਵੱਧ ਨਿਲਾਮੀ ਹੋਈ ਹੈ। ਇਸ ਸੀਮਨ ਨੂੰ ਇੱਕ ਸਟ੍ਰਾਅ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ। ਭਰੂਣ ਤਕਨੀਕ ਨਾਲ ਇੱਕ ਸਟ੍ਰਾਅ ਦੀ ਵਰਤੋਂ ਕਰ ਸਕਦੇ ਹਨ ਅਤੇ ਇੱਕ ਸਮੇਂ ਵਿੱਚ ਕਈ ਭਰੂਣ ਬਣਾਏ ਜਾ ਸਕਦੇ ਹਨ। ਇਸ ਲਈ ਇੱਕ ਸਟ੍ਰਾਅ ਅਸਲ ਵਿੱਚ 10 ਵੱਛੇ ਪੈਦਾ ਕਰ ਸਕਦੀ ਹੈ। ਇਹ ਵਿਗਿਆਨ ਦੀ ਅਦਭੁੱਤ ਤਰੱਕੀ ਹੈ।

ਜ਼ਿਕਰਯੋਗ ਹੈ ਕਿ ਇਹ ਸਾਨ੍ਹ ਸਾਲ 2017 ਵਿੱਚ ਪਹਿਲੀ ਵਾਰ ਸੁਰਖੀਆਂ ਵਿੱਚ ਆਇਆ ਸੀ। ਉਦੋਂ ਨਿਲਾਮੀ ਵਿੱਚ ਇਹ 2 ਕਰੋੜ 68 ਲੱਖ ਰੁਪਏ ਵਿੱਚ ਵਿਕਿਆ ਸੀ। ਇਸ ਨੂੰ ਰੋਜਰ ਅਤੇ ਲੋਰੇਨਾ ਜੇਫਰੀਜ਼ ਨਾਂ ਦੇ ਦੋ ਲੋਕਾਂ ਨੇ ਖਰੀਦਿਆ ਸੀ।