Punjab

ਫ਼ਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜਾ ਸ਼ ਹੀਦੀ ਸਭਾ ਦਾ ਦੂਜਾ ਦਿਨ





‘ਦ ਖਾਲਸ ਬਿਉੁਰੋ:ਦੁਨੀਆ ਦੇ ਇਤਿਹਾਸ ਵਿੱਚ,ਨਿੱਕੀ ਉਮਰੇ ਸ਼ ਹਾਦਤ ਦੇ,ਵਿੱਲਖਣ ਉਦਾਹਰਣ ਪੇਸ਼ ਕਰਨ ਵਾਲੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਕੁਰ ਬਾਨੀ ਨੂੰ ਸਮਰਪਿਤ ਤਿੰਨ ਦਿਨਾ ਸ਼ਹੀ ਦੀ ਸਭਾ,ਫਤਿਹਗੜ੍ਹ ਸਾਹਿਬ ਵਿਖੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਈ ਹੈ।ਪਹਿਲੇ ਦਿਨ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਪੂਰੇ ਉਤਸ਼ਾਹ ਨਾਲ ਹਾਜਰੀ ਭਰੀ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਅ ਖੰਡ ਪਾਠ ਵੀ ਆਰੰਭ ਹੋ ਗਏ ਹਨ,ਜਿਹਨਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ।ਜਿਸ ਉਪਰੰਤ ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ,ਜਿਸ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਵਿਖੇ ਹੋਵੇਗੀ। ਪਹਿਲੇ ਦਿਨ  ਤੋਂ 28 ਦਸੰਬਰ ਤੱਕ ਦਿਨ-ਰਾਤ ਦੀਵਾਨ ਸਜਣਗੇ ਅਤੇ ਅੱਜ ਰਾਤ ਨੂੰ 9 ਵਜੇ ਤੋਂ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ ਵੀ ਹੋਵੇਗਾ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸ ਤੋਂ ਇਲਾਵਾ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ 28 ਦਸੰਬਰ ਨੂੰ ਪੁਰਾਤਨ ਰਵਾਇਤ ਅਨੁਸਾਰ ਖਾਲਸਾਈ ਮਹੱਲਾ ਕੱਢਣ ਦੀ ਵੀ ਪੂਰੀ ਤਿਆਰੀ ਹੈ।ਹੈ।ਪ੍ਰਸ਼ਾਸਨ ਵਲੋਂ ਵੀ ਆਉਣ ਵਾਲੀ ਸੰਗਤ ਦੇ ਰਹਿਣ ਲਈ ਤੇ ਸੁੱਰਖਿਆ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।