Punjab

ਪੰਜਾਬ: ਬੁਢਾਪਾ ਪੈਨਸ਼ਨ ‘ਚ ਹੋਇਆ ਕਰੋੜਾਂ ਦਾ ਘੁ ਟਾਲਾ ! ਸਾਬਕਾ CM ਦੇ ਸ਼ਹਿਰ ਸਭ ਤੋਂ ਵੱਧ ਮਾਮਲੇ

CAG ਦੀ ਰਿਪੋਰਟ ਵਿੱਚ ਹੋਇਆ ਖੁ਼ਲਾਸਾ

ਦ ਖ਼ਾਲਸ ਬਿਊਰੋ : ਕੇਂਦਰ ਦੀ CAG ਰਿਪੋਰਟ ਵਿੱਚ ਪੰਜਾਬ ਅੰਦਰ ਬੁਢਾਪਾ ਪੈਨਸ਼ਨ ਵਿੱਚ ਹੋਈ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਬੇ ਵਿੱਚ ਅਜਿਹੇ ਲੋਕਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਗਈ ਜਿਨ੍ਹਾਂ ਦੀ 3 ਸਾਲ ਪਹਿਲਾਂ ਹੀ ਮੌ ਤ ਹੋ ਚੁੱਕੀ ਸੀ। ਇਸ ਦੇ ਨਾਲ 1 ਲੱਖ ਅਜਿਹੇ ਲੋਕਾਂ ਦਾ ਵੀ ਖ਼ੁਲਾਸਾ ਹੋਇਆ ਹੈ ਜਿਨਾਂ ਦੀ ਉਮਰ ਬੁਢਾਪਾ ਪੈਨਸ਼ਨ ਲੈਣ ਦੀ ਨਹੀਂ ਸੀ। ਕੈਗ ਦੀ ਰਿਪੋਰਟ ਵਿੱਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਫਰਜ਼ੀ ਪੈਨਸ਼ਨ ਲੈਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਸੀ।

ਪੰਜਾਬ ਵਿਧਾਨ ਸਭਾ ਵਿੱਚ ਰਿਪੋਰਟ ਪੇਸ਼

ਸਮਾਜਿਕ ਸੁਰੱਖਿਆ ਸਕੀਮ ਦੇ ਤਹਿਤ ਸੂਬੇ ਵਿੱਚ 50053 ਮਰਦਾਂ ਅਤੇ 59151 ਅਜਿਹੀਆਂ ਔਰਤਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਗਈ ਜੋ ਉਮਰ ਦੇ ਲਿਹਾਜ਼ ਨਾਲ ਉਸ ਦੇ ਹੱਕਦਾਰ ਨਹੀਂ ਸਨ। ਇਸ ਤੋਂ ਇਲਾਵਾ 76948 ਅਜਿਹੇ ਲੋਕਾਂ ਦੇ ਨਾਂ ਸਾਹਮਣੇ ਆਏ ਨੇ ਜਿੰਨਾਂ ਦੀ ਜਨਮ ਤਰੀਕ ਹੀ ਦਰਜ ਨਹੀਂ ਸੀ । ਇਹ ਵੀ ਖੁਲਾਸਾ ਹੋਇਆ ਹੈ ਕੀ F&WD ਸਕੀਮ ਜਿਹੜੀ ਸਿਰਫ਼ ਮਹਿਲਾਵਾਂ ਲਈ ਸੀ ਉਸ ਵਿੱਚ ਵੀ 12047 ਮਰਦ ਸਨ, ਫਰਜੀ ਪੈਨਸ਼ਨ ਦੇ ਮਾਮਲਿਆਂ ਵਿੱਚ ਨੰਬਰ 1 ‘ਤੇ ਪਟਿਆਲਾ ਹੈ। ਜਿੱਥੇ ਫਰਜੀ ਪੈਨਸ਼ਨ ਦੇ 6455 ਮਾਮਲੇ ਸਾਹਮਣੇ ਆਏ ਨੇ ਜਦਕਿ ਦੂਜੇ ਨੰਬਰ ‘ਤੇ ਲੁਧਿਆਣਾ ਰਿਹਾ , ਜਿੱਥੇ 1871 ਫਰਜੀ ਲੋਕਾਂ ਨੇ ਪੈਨਸ਼ਨ ਦਾ ਲਾਭ ਲਿਆ। ਰੋਪੜ ਵਿੱਚ 629, ਸ਼ਹੀਦ ਭਗਤ ਸਿੰਘ ਨਗਗਰ 204, SAS ਨਗਰ ਮੁਹਾਲੀ ਵਿੱਚ 698 ਫਰਜੀ ਪੈਨਸ਼ਨਰਾਂ ਦਾ ਖੁਲਾਸਾ ਹੋਇਆ ਹੈ।

9.89 ਕਰੋੜ ਫਰਜੀ ਪੈਨਸ਼ਨ ‘ਤੇ ਖਰਚੇ ਗਏ

ਕੈਗ ਦੀ ਰਿਪੋਰਟ ਮੁਤਾਬਿਕ 8286 ਫਰਜੀ ਪੈਨਸ਼ਨਾਂ ਨੂੰ 2017 ਤੋਂ ਜੁਲਾਈ 2020 ਤੱਕ 9.89 ਕਰੋੜ ਦਾ ਭੁਗਤਾਨ ਕੀਤਾ ਗਿਆ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਨਿਯਮਾਂ ਮੁਤਾਬਿਕ ਇਕ ਸ਼ਖ਼ਸ ਸਿਰਫ ਇਕ ਹੀ ਪੈਨਸ਼ਨ ਲੈ ਸਕਦਾ ਹੈ ਇਸ ਦੇ ਬਾਵਜੂਦ 2226 ਔਰਤਾਂ ਨੇ ਜਿੰਨਾਂ ਦੇ ਪਿਤਾ ਦਾ ਨਾਂ ਅਤੇ ਅਧਾਰ ਜਾਂ ਬੈਂਕ ਖਾਤਾ ਨੰਬਰ ਇਕ ਹੀ ਹੈ OPA ਅਤੇ F&W ਸਕੀਮ ਤਹਿਤ ਵਿੱਤੀ ਮਦਦ ਦਿੱਤੀ ਗਈ। ਇਹ ਰਕਮ ਜਨਵਰੀ 1996 ਤੋਂ 2020 ਦੌਰਾਨ ਮਨਜ਼ੂਰ ਕੀਤੀ ਗਈ ।