Punjab

‘ਖਹਿਰਾ ਸਾਹਿਬ ਆਪਣੀ ਜ਼ੁਬਾਨ ‘ਤੇ ਲਗਾਮ ਦੇਣ’!

ਏਅਰਪੋਰਟ ਤੱਕ ਬੱਸ ਸੇਵਾ ਸ਼ੁਰੂ ਕਰਨ ਦੇ ਆਪ ਸਰਕਾਰ ਦੇ ਫੈਸਲੇ ‘ਤੇ ਕਾਂਗਰਸ ਅਤੇ ਆਪ ਆਗੂਆਂ ਵਿੱਚ ਤਿੱਖੀ ਬਹਿਸ

‘ਦ ਖ਼ਾਲਸ ਬਿਊਰੋ :- ਇਸੇ ਮਹੀਨੇ ਤੋਂ ਹੀ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰੋਪਰਟ ਤੱਕ ਜਾਣ ਦੀ ਮਨਜ਼ੂਰੀ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਆ ਕੇ ਸੀਐੱਮ ਮਾਨ ਨਾਲ ਮਿਲ ਕੇ ਇਸ ਨੂੰ ਹਰੀ ਝੰਡੀ ਵਿਖਾਈ ਸੀ, ਪਰ ਜਦੋਂ ਵਿਧਾਨਸਭਾ ਦੇ ਅੰਦਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਨੂੰ ਆਪਣੀ ਸਰਕਾਰ ਦੀ ਵੱਡੀ ਉਪਲੱਬਧੀ ਦੱਸਿਆ ਤਾਂ ਰਾਜਾ ਵੜਿੰਗ,ਸੁਖਪਾਲ ਖਹਿਰਾ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਰਾਂਸਪੋਰਟ ਮੰਤਰੀ ਨੂੰ ਘੇਰ ਲਿਆ ਤਾਂ ਆਪ ਵਿਧਾਇਕ ਅਮਨ ਅਰੋੜਾ ਆਪਣੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਿਮਾਇਤ ਲਈ ਖੜੇ ਹੋ ਗਏ , ਇਸ ਤੋਂ ਬਾਅਦ ਗਰਮਾ ਗਰਮ ਬਹਿਸ ਸ਼ੁਰੂ ਹੋ ਗਈ, ਇਸ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੁਖਪਾਲ ਖਹਿਰਾ ਨੂੰ ਆਪਣੀ ਜ਼ੁਬਾਨ ‘ਤੇ ਲਗਾਮ ਲਗਾਉਣ ਦੀ ਹਿਦਾਇਤ ਦਿੱਤੀ ਅਤੇ ਦੋਵਾਂ ਵਿੱਚ ਤਿੱਖੀ ਬਹਿਸ ਸ਼ੁਰੂ ਗੋਈ ਅਤੇ ਸਪੀਕਰ ਕੁਲਤਾਰ ਸੰਧਵਾਂ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ, ਇਸ ਤੋਂ ਬਾਅਦ ਆਗੂ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਨੇ ਏਅਰਪੋਰਟ ਤੱਕ ਸ਼ੁਰੂ ਕੀਤੀ ਗਈ ਬੱਸਾਂ ਨੂੰ ਲੈ ਕੇ ਇਸ ਦਸਤਾਵੇਜ਼ ਰੱਖਿਆ ਅਤੇ ਮੰਤਰੀ ਤੋਂ ਜਵਾਬ ਮੰਗਿਆ।

ਬਾਜਵਾ ਨੇ ਰੱਖਿਆ ਇਹ ਡਾਟਾ

ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕੀ 2018 ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਤੋਂ ਕਿਉਂ ਰੋਕਿਆ ਗਿਆ, ਇਸ ਦੌਰਾਨ 13 ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਚਿੱਠੀਆਂ ਲਿਖੀਆਂ ਗਈਆਂ ਪਰ ਇੱਕ ਵਾਰ ਵੀ ਜਵਾਬ ਨਹੀਂ ਮਿਲਿਆ ਉਨ੍ਹਾਂ ਨੇ ਦਸਤਾਵੇਜ਼ ਪੇਸ਼ ਕਰਦੇ ਹੋਏ ਦੱਸਿਆ ਕੀ ਪਹਿਲੀ ਚਿੱਠੀ 6-12-2018 ਨੂੰ ਦੂਜੀ,17-1-2019,ਤੀਜੀ 29-3-2019, ਚੌਥੀ 21-08-2019, ਪੰਜਵੀਂ 24-9-2019 ਅਤੇ 13ਵੀਂ ਚਿੱਠੀ 18-10-2021 ਨੂੰ ਤਤਕਾਲੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਲਿਖੀ ਸੀ, ਸਿਰਫ਼ ਇੰਨਾਂ ਹੀ ਨਹੀਂ ਸਾਬਕਾ ਟਰਾਂਸਪੋਰਟ ਮੰਤਰੀ ਨੇ ਦੱਸਿਆ ਕੀ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਹਵਾਬਾਜ਼ੀ ਮੰਤਰੀ ਨੂੰ ਚਿੱਠੀ ਲਿਖੀ ਤਾਂ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਫੈਸਲਾ ਲਏਗੀ, ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਜਦੋਂ ਅਸੀਂ ਅਰਵਿੰਦ ਕੇਜਰੀਵਾਲ ਨੂੰ ਅੰਮ੍ਰਿਤਸਰ ਫੇਰੀ ਦੌਰਾਨ ਪੁੱਛਿਆ ਸੀ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਸੁਪਰੀਮ ਕੋਰਟ ਅਤੇ ਏਅਰਪੋਰਟ ਅਥਾਰਿਟੀ ਨੇ ਪੰਜਾਬ ਦੀਆਂ ਸਰਕਾਰੀ ਬੱਸਾਂ ‘ਤੇ ਰੋਕ ਲਗਾਈ ਹੈ, ਵੜਿੰਗ ਨੇ ਪੁੱਛਿਆ ਕੀ ਆਖਿਰ ਹੁਣ ਤਿੰਨ ਮਹੀਨੇ ਦੇ ਅੰਦਰ ਕਿਵੇਂ ਸੁਪਰੀਮ ਕੋਰਟ ਅਤੇ ਏਅਰਪੋਰਟ ਅਥਾਰਿਟੀ ਰਾਜ਼ੀ ਹੋ ਗਈ, ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਮੰਗ ਕੀਤੀ ਕੀ ਦਿੱਲੀ ਸਰਕਾਰ ਸਾਨੂੰ ਸੁਪਰੀਮ ਕੋਰਟ ਦਾ ਉਹ ਫੈਸਲਾ ਵਿਖਾਉਣ ਜਿਸ ਵਿੱਚ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਏਅਰਪੋਰਟ ਤੱਕ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ,ਰਾਜਾ ਵੜਿੰਗ ਦਾ ਜਵਾਬ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਵਾਬ ਵਿੱਚ ਕਿਹਾ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਏਅਰਪੋਰਟ ਅਥਾਰਿਟੀ ਤੋਂ ਮਨਜ਼ੂਰੀ ਲਈ ਹੈ, ਪਿਛਲੀ ਸਰਕਾਰ ਦੀ ਨੀਅਤ ਸਾਫ਼ ਨਹੀਂ ਸੀ,ਉਨ੍ਹਾਂ ਨੇ ਅਖੀਰਲੇ 2 ਮਹੀਨੇ ਵਿੱਚ ਇਸ ਮੁੱਦੇ ਨੂੰ ਚੁੱਕਿਆ ਸੀ ਅਸੀਂ ਤਿੰਨ ਮਹੀਨੇ ਵਿੱਚ ਕਰਕੇ ਵਿਖਾ ਦਿੱਤਾ,ਉਧਰ ਆਪ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਨੂੰ ਘੇਰ ਦੇ ਹੋਏ ਪੁੱਛਿਆ ਕੀ ਉਨ੍ਵਾਂ ਦੇ ਸਮੇਂ ਪ੍ਰਾਈਵੇਟ ਬੱਸਾਂ ਕਿਵੇਂ ਸਰਕਾਰੀ ਬੱਸ ਅੱਡੇਆਂ ਦੇ ਅੰਦਰ ਦਾਖਲ ਹੋ ਜਾਂਦੀਆਂ ਸੀ