International

ਸਾਊਦੀ ਅਰਬ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ਦੇ ਦੋ ਸਾਬਕਾ ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ , ਜਾਣੋ ਸਾਰਾ ਮਾਮਲਾ

Saudi Arabia has arrested two former employees of its embassy in Bangladesh, know the whole matter

ਬੰਗਲਾਦੇਸ਼ : ਸਾਊਦੀ ਅਰਬ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ‘ਚ ਕੰਮ ਕਰਦੇ ਦੋ ਸਾਬਕਾ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ‘ਤੇ ਸਾਊਦੀ ‘ਚ ਵਰਕ ਵੀਜ਼ਾ ਜਾਰੀ ਕਰਨ ਨਾਲ ਜੁੜੇ ਵੱਡੇ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਧਾਂਦਲੀ ਵਿਚ 11 ਹੋਰ ਲੋਕਾਂ ‘ਤੇ ਵੀ ਦੋਸ਼ ਹਨ। ਸਾਊਦੀ ਅਰਬ ਦੀ ਭ੍ਰਿਸ਼ਟਾਚਾਰ ਵਿਰੋਧੀ ਅਥਾਰਟੀ ਨਾਜ਼ਾ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ ਹੈ।

ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਦੂਤਾਵਾਸ ਦੇ ਕੌਂਸਲਰ ਵਿਭਾਗ ਦੇ ਸਾਬਕਾ ਮੁਖੀ, ਅਬਦੁੱਲਾ ਫਲਾਹ ਮੁਦੀ ਅਲ-ਸ਼ਾਮਰੀ, ਅਤੇ ਉਸਦੇ ਸਹਿਯੋਗੀ, ਖਾਲਿਦ ਨਾਸਰ ਅਯਾਦ ਅਲ-ਕਾਹਤਾਨੀ ਸ਼ਾਮਲ ਹਨ। ਨਾਜ਼ਾ ਮੁਤਾਬਕ ਗ੍ਰਹਿ ਮੰਤਰਾਲੇ ਦੇ ਦੋ ਅਧਿਕਾਰੀ, ਅੱਠ ਬੰਗਲਾਦੇਸ਼ੀ ਨਾਗਰਿਕ ਅਤੇ ਇੱਕ ਫਲਸਤੀਨੀ ਨਿਵੇਸ਼ਕ ਵੀ ਇਸ ਧਾਂਦਲੀ ਵਿੱਚ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਦੂਤਾਵਾਸ ਵਿੱਚ ਕੰਮ ਕਰਦੇ ਸਮੇਂ ਵਰਕ ਵੀਜ਼ਾ ਜਾਰੀ ਕਰਨ ਦੇ ਬਦਲੇ 14.4 ਮਿਲੀਅਨ ਡਾਲਰ ਜਾਂ 54 ਮਿਲੀਅਨ SR ਪ੍ਰਾਪਤ ਕੀਤੇ। ਇਹ ਰਕਮ ਕਿਸ਼ਤਾਂ ਵਿੱਚ ਦਿੱਤੀ ਗਈ ਸੀ।

ਬੀਬੀਸੀ ਦੀ ਖ਼ਬਰ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਰਿਸ਼ਵਤ ਦੀ ਰਕਮ ਸਾਊਦੀ ਅਰਬ ਭੇਜੀ ਅਤੇ ਕੁਝ ਹਿੱਸਾ ਵਿਦੇਸ਼ ਵਿੱਚ ਨਿਵੇਸ਼ ਕੀਤਾ। ਡੇਲੀ ਸਟਾਰ ਨੇ ਇਹ ਵੀ ਖਬਰ ਦਿੱਤੀ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਸਾਊਦੀ ਦੇ ਤਿੰਨ ਅਧਿਕਾਰੀਆਂ ਨੂੰ ਪਰਮਿਟ ਜਾਰੀ ਕਰਨ ਦੇ ਬਦਲੇ ਭਰਤੀ ਏਜੰਸੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਤੀਜੇ ਮੁਲਾਜ਼ਮ ਦਾ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਦੋ ਅਧਿਕਾਰੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਾਊਦੀ ਅਤੇ ਬੰਗਲਾਦੇਸ਼ੀ ਮੀਡੀਆ ‘ਚ ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਸਾਲ ਪਹਿਲਾਂ ਢਾਕਾ ਸਥਿਤ ਸਾਊਦੀ ਦੂਤਾਵਾਸ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਰਿਕਰੂਟਿੰਗ ਏਜੰਸੀਆਂ ਤੋਂ ਹਰੇਕ ਵਰਕ ਵੀਜ਼ਾ ਲਈ 220 ਤੋਂ 250 ਡਾਲਰ ਵਸੂਲੇ ਸਨ। ਧਾਂਦਲੀ ਵਿਚ ਸ਼ਾਮਲ ਕੁਝ ਦੋਸ਼ੀਆਂ ਦੇ ਘਰਾਂ ‘ਤੇ ਛਾਪੇਮਾਰੀ ਦੌਰਾਨ 5 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ, ਸੋਨਾ ਅਤੇ ਵਾਹਨ ਬਰਾਮਦ ਕੀਤੇ ਗਏ ਸਨ। ਨਾਜ਼ਾ ਮੁਤਾਬਕ ਪਤਾ ਲੱਗਾ ਕਿ ਇਹ ਸਾਰੀ ਕਮਾਈ ਸਾਊਦੀ ‘ਚ ਵਰਕ ਵੀਜ਼ਾ ਵੇਚਣ ਤੋਂ ਹੋਈ ਸੀ।