Punjab

ਪੰਜਾਬ ਦੇ ਸਰਕਾਰੀ ਵਿਭਾਗ ਦੇ ਪ੍ਰੋਗਰਾਮ ‘ਚ CM ਮਾਨ ਦਾ ਉਡਾਇਆ ਗਿਆ ਸ਼ਰੇਆਮ ਮਜ਼ਾਕ ! ਨਿੱਜੀ ਟਿੱਪਣੀਆਂ ਵੀ ਕੀਤੀਆਂ! ਵੇਖੋ ਵੀਡੀਓ

ਬਿਊਰੋ ਰਿਪੋਰਟ: ਪੰਜਾਬ ਸਰਕਾਰ ਦੇ ਕਲਾ ਪਰਿਸ਼ਦ ਵਿਭਾਗ ਵਿੱਚ ਪਿਛਲੇ ਮਹੀਨੇ 2 ਤੋਂ 6 ਫਰਵਰੀ ਤੱਕ ਹੋਏ ਇੱਕ ਪ੍ਰੋਗਰਾਮ ਦੌਰਾਨ ਭੰਡਾਂ ਵੱਲੋਂ ਇੱਕ ਪੇਸ਼ਕਾਰੀ ਕੀਤੀ ਗਈ ਹੈ । ਜਿਸ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਾ ਸਿਰਫ਼ ਨਿੱਜੀ ਟਿੱਪਣੀ ਕੀਤੀ ਬਲਕਿ ਸਰਕਾਰ ਦੀ ਵਿਗਿਆਪਨ ਪਾਲਿਸੀ ਅਤੇ ਇੱਕ ਪੈਨਸ਼ਨ ਸਕੀਮ ਨੂੰ ਲੈਕੇ ਤੰਜ ਕੱਸੇ । ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਹੁਣ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਕੇ ਮੋਹਿਤ ਗੁਪਤਾ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਹੈ ਅਤੇ ਲਿਖਿਆ ‘ਆਹ ਸਾਡੇ ਕਲਾਕਾਰਾਂ ਤੋਂ ਸੁਣ ਲੋ @BhagwantMann ਸਰਕਾਰ ਦੀ ਕਾਰਗੁਜ਼ਾਰੀ ਤੇ ਆਪ ਵਾਲਿਆਂ ਦੀਆਂ ਕਰਤੂਤਾਂ ‘।


ਪੰਜਾਬ ਕਲਾ ਪਰਿਸ਼ਦ ਦੇ ਪ੍ਰੋਗਰਾਮ ਵਿੱਚ ਭੰਡ ਮਾਨ ਸਰਕਾਰ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ‘ਨਵੀਂ ਸਰਕਾਰ ਹੁਣ ਪੁਰਾਣੀ ਹੋ ਗਈ,ਦੂਜਾ ਭੰਡ ਪੁੱਛ ਦਾ ਹੈ ਉਹ ਕਿਵੇਂ ਤਾਂ ਪਹਿਲਾਂ ਭੰਡ ਕਹਿੰਦਾ ਹੈ ਕਿ ਜਦੋਂ ਸਰਕਾਰ ਬਣੀ ਸੀ ਤਾਂ ਕਹਿੰਦੇ ਸੀ ਕਿ ਵਿਧਾਇਕ ਭਾਵੇਂ ਤੁਸੀਂ ਚਾਰ ਵਾਰ ਬਣ ਜਾਉ ਪਰ ਪੈਨਸ਼ਨ ਤੁਹਾਨੂੰ ਇੱਕ ਦੀ ਹੀ ਮਿਲੇਗੀ… ਦੂਜੇ ਨੇ ਪੁੱਛਿਆ ਕਿ 2 ਵਾਰ ਕੀ ਹੋ ਸਕਦਾ ਹੈ ? ਤਾਂ ਪਹਿਲੇ ਭੰਡ ਨੇ ਜਵਾਬ ਵਿੱਚ ਕਿਹਾ ਵਿਆਹ 2 ਵਾਰ ਹੋ ਸਕਦੇ ਹਨ… ਮੁੱਖ ਮੰਤਰੀ ਨੇ 2 ਵਾਰ ਕਰਾਏ ਹਨ । ਫਿਰ ਇੰਨਾਂ ਦੇ ਸਨੋਰ ਵਾਲੇ ਵਿਧਾਇਕ ਨੇ … ਇੰਨਾਂ ਨੇ ਤਾਂ ਵਾਰੀ ਬੰਨੀ ਹੋਈ ਹੈ ਮੈਂ ਸੋਚ ਦਾ ਹਾਂ ਆਪ ਜੁਆਇਨ ਕਰ ਲਵਾ … ਕੀ ਪਤਾ ਵਿਆਹ ਹੀ ਛੇਤੀ ਹੋ ਜਾਵੇ…ਇੰਨਾਂ ਦੇ ਹੋਈ ਜਾਂਦੇ ਹਨ … ਇੰਨਾਂ ਨੇ ਪੋਸਟਰ ਲਾ ਦਿੱਤੇ ਸਾਡਾ ਕੰਮ ਬੋਲਦਾ ਹੈ … ਜੇ ਕੰਮ ਨੇ ਬੋਲਣਾ ਹੈ ਤਾਂ ਕੰਮ ਨੂੰ ਬੋਲ ਲੈਣ ਦਿਓ ਤੁਸੀਂ … ਬੋਲੀ ਤਾਂ ਤੁਹਾਡੇ ਪੋਸਟਰ ਜਾਂਦੇ ਹਨ … ਇੰਨਾਂ ਦੇ ਲਾਇਆ ਲੱਖਾਂ ਰੁਪਏ, ਉਨ੍ਹਾਂ ਕੰਮ ‘ਤੇ ਲਾ ਦਿਓ… ਇੰਨਾਂ ਨੇ ਤਾਂ ਅਖ਼ਬਾਰ ਵਿੱਚ ਇਸ਼ਤਿਆਰ ਭੇਜ ਦਿੱਤਾ … ਅਖਬਾਰਾਂ ਵਾਲਿਆਂ ਨੇ ਅੱਧੀ ਹਿੰਦੀ ਅਤੇ ਅੱਧੀ ਪੰਜਾਬ ਲਿਖ ਦਿੱਤੀ …ਉਨ੍ਹਾਂ ਨੇ ਲਿਖ ਦਿੱਤਾ ਸਾਡਾ ‘ਕਾਮ’ ਬੋਲ ਦਾ ਹੈ …।