ਤਿਹਾੜ ਜੇਲ੍ਹ ਵਿੱਚ ਬੰਦ ਸਤੇਂਦਰ ਜੈਨ ਦੀ ਵੀਡੀਓ ਲੀਕ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਹਾਲ ਹੀ ‘ਚ ਸਤੇਂਦਰ ਜੈਨ ਦੀ ਜੇਲ੍ਹ ਦੀ ਬੈਰਕ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਇਕ ਵਿਅਕਤੀ ਉਸ ਨੂੰ ਮਸਾਜ ਕਰਦਾ ਨਜ਼ਰ ਆ ਰਿਹਾ ਸੀ। ਤਿਹਾੜ ਜੇਲ੍ਹ ਦੇ ਸੂਤਰਾਂ ਮੁਤਾਬਿਕ ਇਹ ਵਿਅਕਤੀ ਕੋਈ ਫਿਜ਼ੀਓਥੈਰੇਪਿਸਟ ਨਹੀਂ ਹੈ, ਸਗੋਂ ਬਲਾਤਕਾਰ ਦੇ ਇੱਕ ਕੇਸ ਵਿੱਚ ਸਜ਼ਾ ਕੱਟ ਰਿਹਾ ਕੈਦੀ ਹੈ। ਸੂਤਰਾਂ ਅਨੁਸਾਰ ਉਸ ਦਾ ਨਾਂ ਰਿੰਕੂ ਹੈ। ਰਿੰਕੂ ‘ਤੇ POCSO ਦੀ ਧਾਰਾ 6 ਅਤੇ IPC ਦੀ ਧਾਰਾ 376, 506 ਅਤੇ 509 ਦੇ ਤਹਿਤ ਆਰੋਪ ਲਗਾਇਆ ਗਿਆ ਹੈ।
The masseur providing massage to jailed Delhi min Satyendar Jain is a prisoner Rinku. He's a prisoner in a rape case, charged u/s 6 of POCSO Act & 376, 506 & 509 of IPC. He's not a physiotherapist: Tihar Jail official sources
(Pic-screengrab from CCTV visuals of massage to Jain) pic.twitter.com/aXtLNtgFIB
— ANI (@ANI) November 22, 2022
ਦੂਜੇ ਬੰਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿਚ ਬੰਦ ਮੰਤਰੀ ਤੇ ਆਪ ਦੇ ਆਗੂ ਸਤਿੰਦਰ ਜੈਨ ਨੂੰ ਤਿਹਾੜ ਜੇਲ੍ਹ ਵਿਚ ਮਸਾਜ ਸਹੂਲਤਾਂ ਦੇਣ ਦਾ ਖੰਡਨ ਕਰਦਿਆਂ ਕਿਹਾ ਕਿ ਉਹਨਾਂ ਦੀ ਫਿਜ਼ੀਓਥੈਰੇਪੀ ਹੋ ਰਹੀ ਸੀ ਨਾ ਕਿ ਮਸਾਜ ਹੋ ਰਿਹਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਭਾਜਪਾ ਆਖ ਰਹੀ ਹੈ ਕਿ ਮਸਾਜ ਤੇ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਇਹ ਸਿਰਫ ਫਿਜ਼ੀਓਥੈਰੇਪੀ ਸੀ। ਉਹਨਾਂ ਕਿਹਾ ਸੀ ਕਿ ਵੀ ਆਈ ਪੀ ਟ੍ਰੀਟਮੈਂਟ ਤਾਂ ਗੁਜਰਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ।
ਤਿਹਾੜ ਜੇਲ੍ਹ ਤੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ‘ਆਪ’ ਨੇਤਾਵਾਂ ਨੇ ਸਤੇਂਦਰ ਜੈਨ ਦਾ ਬਚਾਅ ਕੀਤਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਤੇਂਦਰ ਜੈਨ ਅਤੇ ਉਨ੍ਹਾਂ ‘ਤੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਸਤੇਂਦਰ ਜੈਨ ਦਾ ਬਚਾਅ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਡਾਕਟਰ ਨੇ ਮੰਤਰੀ ਨੂੰ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਫਿਜ਼ੀਓਥੈਰੇਪੀ ਕਰਵਾਉਣ ਲਈ ਕਿਹਾ ਸੀ।
ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਸੀ, ”ਸਿਰਫ ਭਾਜਪਾ ਹੀ ਇਕ ਜ਼ਖਮੀ ਵਿਅਕਤੀ ਦੇ ਇਲਾਜ ਦੀ ਸੀਸੀਟੀਵੀ ਫੁਟੇਜ ਲੀਕ ਕਰਕੇ ਮਜ਼ਾਕ ਕਰ ਸਕਦੀ ਹੈ…ਉਸ ਦੀ (ਸਤੇਂਦਰ ਜੈਨ) ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਇਹ ਇਕ ਰਿਕਾਰਡ ਹੈ।
सत्येंद्र जैन को मसाज देने वाला निकला पाक्सो एक्ट में तिहाड़ जेल में रेप की सजा काट रहा रिंकु । सत्येंद्र जैन ने सेवा के बदले रेप के आरोपी से क्या डील थी ?
— Tajinder Bagga (@TajinderBagga) November 22, 2022
सतेंद्र जैन की मालिश करने वाला 4 साल की बच्ची का बलात्कारी है और हाईकोर्ट ने उसे आजीवन कारावास की सजा सुनाई है ।
इस बलात्कारी को केजरीवाल और सिसोदिया फिजियोथेरेपिस्ट बता रहे थे।
इन लोगों के झूठ सोच से परे है ।
अब भी न तो ये लोग माफ़ी माँगेंगे न ही सत्येंद्र जैन को हटाएँगे । pic.twitter.com/qXONcGUo5k— Parvesh Sahib Singh (@p_sahibsingh) November 22, 2022