Punjab

ਪੁਲਿਸ ਵਾਲੇ ਨੇ ਆਪਣੇ ਵਿਆਹ ਵਿੱਚ ਕੀਤਾ ਇਹ ਕੰਮ , ਪੁਲਿਸ ਵੱਲੋਂ ਮਾਮਲਾ ਦਰਜ

The policeman shot at his own wedding, the police registered a case

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ‘ਚ ਹਥਿਆਰਾਂ ਦੀ ਨੁਮਾਇਸ਼ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖ਼ਿਲਾਸ ਸਰਕਾਰ ਸਖ਼ਤ ਐਕਸ਼ਨ ਲੈ ਰਹੀ ਹੈ।

ਇਸੇ ਦੌਰਾਨ ਅੰਮ੍ਰਿਤਸਰ ‘ਚ ਆਪਣੇ ਹੀ ਵਿਆਹ ‘ਤੇ ਪੁਲਿਸ ਮੁਲਾਜ਼ਮ ਵੱਲੋਂ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋ ਗਈ, ਜਿਸ ਨੂੰ ਦੇਖਦੇ ਹੋਏ ਥਾਣਾ ਮਜੀਠਾ ਦੀ ਪੁਲਿਸ ਨੇ ਉਕਤ ਸਿਪਾਹੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦੇ ਮੁਤਾਬਿਕ ਵਾਇਰਲ ਵੀਡੀਓ ‘ਚ ਗੋਲੀ ਚਲਾਉਣ ਵਾਲਾ ਕਾਂਸਟੇਬਲ ਦਿਲਜੋਧ ਸਿੰਘ ਹੈ ਜੋ ਕੱਥੂਨੰਗਲ ਥਾਣੇ ‘ਚ ਤਾਇਨਾਤ ਹੈ। ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਭੰਗਾਲੀ ਕਲਾਂ ਦਾ ਰਹਿਣ ਵਾਲਾ ਦਿਲਜੋਧ ਆਪਣੇ ਹੀ ਘਰ ‘ਚ ਵਿਆਹ ਦੀ ਡੀਜੇ ਪਾਰਟੀ ‘ਚ ਦੋਵਾਂ ਹੱਥਾਂ ‘ਚ ਪਿਸਤੌਲ ਨਾਲ ਗੋਲੀਆਂ ਚਲਾ ਰਿਹਾ ਸੀ।

ਉਸ ਨੇ ਕਈ ਰਾਉਂਡ ਫਾਇਰ ਕੀਤੇ, ਜਿਸ ਦੀ ਵੀਡੀਓ ਨੂੰ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੁੰਦੇ ਹੀ ਦਿਲਜੋਧ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ।ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਮਜੀਠਾ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਜਿਸ ‘ਚ ਸਾਹਮਣੇ ਆਇਆ ਕਿ ਵੀਡੀਓ ਪਿੰਡ ਭੰਗਾਲੀ ਕਲਾਂ ਦੀ ਹੈ।

ਫਾਇਰਿੰਗ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਪੁਲਿਸ ਵਿਭਾਗ ਦਾ ਕਾਂਸਟੇਬਲ ਹੈ। ਇਸ ਮਗਰੋਂ ਪੁਲਿਸ ਨੇ ਦਿਲਜੋਧ ਖ਼ਿਲਾਫ਼ ਆਈਪੀਸੀ 188 ਅਤੇ 336 ਤਹਿਤ ਕੇਸ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ 16 ਨਵੰਬਰ ਤੋਂ ਹਥਿਆਰ ਨਾਲ ਜਨਤਕ ਥਾਵਾਂ ਅਤੇ ਵਿਆਹ ਸਮਾਗਮਾਂ ਵਿੱਚ ਪ੍ਰਦਰਸ਼ਨ ਕਰਨ ਉੱਤੇ ਪਾਬੰਦੀ ਲਗਾਈ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ 16 ਨਵੰਬਰ ਨੂੰ ਵਿਆਹ/ਪਾਰਟੀਆਂ ਆਦਿ ਸਮਾਗਮਾਂ ਦੌਰਾਨ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ‘ਤੇ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ।

ਇਸਤੋਂ ਪਹਿਲਾਂ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਹੈ।

ਚੇਤਾਵਨੀ ਦੇ ਬਾਵਜੂਦ ਨਹੀਂ ਸੁਧਰਿਆ ਇਹ ਗਾਇਕ, ਹੁਣ ਹੋਈ ਇਹ ਵੱਡੀ ਕਾਰਵਾਈ

ਕਪੂਰਥਲਾ ‘ਚ ਇੱਕ ਵਿਆਹ ਵਿੱਚ ਰਾਤ ਨੂੰ ਕੱਢੀ ਜਾਗੋ ਵਿੱਚ ਸਾਬਕਾ ਫੌਜੀ ਵੱਲੋਂ ਹਵਾਈ ਫਾਇਰ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਪ੍ਰਸ਼ਾਸ਼ਨ ਵੱਲੋਂ ਕੀਤੀ ਕਾਰਵਾਈ ਤਹਿਤ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਫੌਜੀ ਨੂੰ ਗ੍ਰਿਫ਼ਤਾਰ ਕਰ ਲਈ ਗਿਆ ਸੀ।

kapurthala : ਜਾਗੋ ਵਿੱਚ ਕੀਤਾ ਹਵਾਈ ਫਾਇਰ, ਹੋਇਆ ਗ੍ਰਿਫ਼ਤਾਰ, ਲਾਇੰਸਸ ਹੋਵੇਗਾ ਰੱਦ