Punjab

ਲਾੜੀ ਨੂੰ ਵਿਆਹੁਣ ਲਈ ਊਠ ‘ਤੇ ਆਇਆ ਲਾੜਾ, ਗੱਡੀਆਂ ਛੱਡ ਬਰਾਤੀ ਵੀ ਹਾਥੀ ‘ਤੇ ਬੈਠੇ

The bridegroom came on a camel to marry the bride, the bridegroom left the cart and sat on the elephant

ਅਜਨਾਲਾ : ਅਕਸਰ ਪਹਿਲੇ ਲੋਕ ਜਾਂ ਕਹਿ ਲਵੋ ਪੁਰਾਣੇ ਸਮਿਆਂ ਵਿੱਚ ਲੋਕ ਘੋੜਿਆਂ ਅਤੇ ਊਠ ‘ਤੇ ਮੁੰਡੇ ਨੂੰ ਵਿਆਹੁਣ ਜਾਂਦੇ ਸਨ ਪਰ ਅੱਜ ਇੱਕ ਅਜਿਹੇ ਵਿਆਹਾਂ ਵਿੱਚ ਵਿੱਚ ਇੱਕ ਲਾੜਾ ਲਾੜੀ ਨੂੰ ਵਿਆਹੁਣ ਲਈ ਊਠ ‘ਤੇ ਆਇਆ ਹੈ।

ਅਜਨਾਲਾ ਦਾ ਇੱਕ ਨੌਜਵਾਨ ਰਾਜਿਆਂ-ਮਹਾਰਾਜਿਆਂ ਵਾਂਗ ਸ਼ਾਹੀ ਤਰੀਕੇ ਨਾਲ ਬਰਾਤ ਲੈ ਕੇ ਲਾੜੀ ਨੂੰ ਵਿਆਹੁਣ ਪਹੁੰਚਿਆ। ਦਰਅਸਲ ਉਸ ਨੇ ਆਪਣੀ ਬਰਾਤ ਹਾਥੀਆਂ ਤੇ ਊਠਾਂ ‘ਤੇ ਕੱਢੀ। ਜਦੋਂ ਉਸ ਤੋਂ ਪੁੱਛਿਆ ਗਿਆ ਗਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਲਾੜੇ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਪੁਰਾਣੀ ਰਾਜੇ-ਮਹਾਰਾਜਿਆਂ ਦੀ ਰੀਤ ਨੂੰ ਕਾਇਮ ਰੱਖਣ ਲਈ ਅਜਿਹਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਹੂਲਤ ਲਈ ਬਾਰਾਤ ਗੱਡੀ ਵਿੱਚ ਲਿਆਉਣ ਲੱਗ ਗਏ ਪਰ ਰਾਜੇ-ਮਹਾਰਾਜੇ ਪਹਿਲਾਂ ਊਠਾਂ-ਹਾਥੀਆਂ ‘ਤੇ ਹੀ ਬਰਾਤ ਲਾਉਂਦੇ ਸਨ ਤੇ ਅਸੀਂ ਉਸੇ ਰੀਤ ਨੂੰ ਮੁੜ ਸ਼ੁਰੂ ਕੀਤਾ ਹੈ। ਮਲਵਈ ਗਿੱਧੇ ਵਾਲੇ ਮੁੰਡਿਆਂ ਪਿੱਛੇ ਭੰਗੜਾ ਪਾਉਂਦੀ ਬਰਾਤ ਪੁਰਾਣੇ ਰੀਤੀ-ਰਿਵਾਜ਼ਾਂ ਨਾਲ ਅਜਨਾਲਾ ਦੇ ਪਿੰਡ ਛੀਨਾ ਵਿੱਚ ਪਹੁੰਚੀ।

ਲਾੜੇ ਸਤਨਾਮ ਸਿੰਘ ਨੇ ਦੱਸਿਆ ਕਿ ਅਸੀਂ ਆਪਣੀਆਂ ਸਹੂਲਤਾਂ ਲਈ ਗੱਡੀਆਂ ਵਿੱਚ ਆਉਣ ਲੱਗ ਪਏ ਪਰ ਜੱਦੀ ਪਰਿਵਾਰਾਂ ਵਿੱਚ ਪਹਿਲਾਂ ਹਾਥੀਆਂ-ਊਠਾਂ ‘ਤੇ ਹੀ ਬਰਾਤ ਆਉਂਦੀ ਸੀ। ਅਸੀਂ ਆਪਣਾ ਉਹੀ ਸ਼ੌਕ ਹੁਣ ਪੂਰਾ ਕੀਤਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਹਾਥੀਆਂ-ਊਠਾਂ ਤੇ ਆਉਣਾ ਤੇ ਅਸੀਂ ਇਹ ਸ਼ੌਕ ਪੂਰਾ ਕੀਤਾ ਹੈ। ਵੱਖਰੇ ਢੰਗ ਨਾਲ ਆਈ ਇਹ ਬਰਾਤ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਬਾਹਰ ਨਿਕਲ-ਨਿਕਲ ਕੇ ਇਸ ਬਰਾਤ ਨੂੰ ਵੇਖ ਰਹੇ ਸਨ।

ਲਾੜੇ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਹੁਣ ਗੱਡੀਆਂ ਆਮ ਹੋ ਗਈਆਂ ਹਨ ਪਰ ਰਾਜਾ ਮਹਾਰਾਜ ਹਾਥੀ ਅਤੇ ਊਠ ਦੀ ਸਵਾਰੀ ਕਰਦੇ ਸਨ। ਉਨ੍ਹਾਂ ਦੇ ਪੁਰਾਣੇ ਇਤਿਹਾਸ ਅਨੁਸਾਰ ਉਹ ਊਠ ਜਾਂ ਹਾਥੀ ‘ਤੇ ਸਵਾਰ ਹੋ ਕੇ ਹੀ ਵਿਆਹ ਵਾਲੀ ਥਾਂ ‘ਤੇ ਪਹੁੰਚਦੇ ਸਨ। ਇਸੇ ਲਈ ਉਸ ਨੇ ਇਕ ਵਾਰ ਫਿਰ ਰਾਜਾ-ਮਹਾਰਾਜਾ ਸ਼ੈਲੀ ਵਿਚ ਉਹੀ ਰੀਤ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ।

ਲਾੜੇ ਦੇ ਚਚੇਰੇ ਭਰਾ ਹੈਪੀ ਮੁਤਾਬਕ ਇਹ ਆਉਣ ਵਾਲੀ ਪੀੜ੍ਹੀ ਲਈ ਵੀ ਪ੍ਰੇਰਨਾ ਸਰੋਤ ਹੈ। ਇਹ ਉਨ੍ਹਾਂ ਦਾ ਇਤਿਹਾਸ ਹੈ। ਕਾਰਾਂ ਵਿਦੇਸ਼ਾਂ ਦੀ ਪਰੰਪਰਾ ਹੈ। ਇਸ ਲਈ ਉਹ ਮੁੜ ਉਹੀ ਇਤਿਹਾਸ ਦੁਹਰਾਉਣਾ ਚਾਹੁੰਦਾ ਹੈ।