India Punjab

ਸਿੰਘੂ ਬਾਰਡਰ ਕਤਲ ਮਾਮਲਾ : ਸੰਯੁਕਤ ਕਿਸਾਨ ਮੋਰਚਾ ਨੇ ਘਟਨਾ ਨੂੰ ਦੱਸਿਆ ਧਾਰਮਿਕ ਰੰਗਤ ਵਾਲੀ, ਜਾਂਚ ਮੰਗੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਬਾਰਡਰ ਉੱਤੇ ਵਾਪਰੀ ਕਤਲ ਦੀ ਘਟਨਾ ਉੱਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹ ਪੰਜਾਬ ਤੋਂ ਹੈ ਤੇ ਇਹ ਕੁਝ ਸਮੇਂ ਤੋਂ ਨਿਹੰਗ ਜਥੇਬੰਦੀਆਂ ਨਾਲ ਉਨ੍ਹਾਂ ਵਰਗਾ ਬਾਣਾ ਪਾ ਕੇ ਰਹਿੰਦੇ ਸਨ। ਇਕ ਸਵਾਲ ਦਾ ਜਵਾਬ ਦਿੰਦਿਆਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਮੋਰਚੇ ਨੂੰ ਧਾਰਮਿਕ ਮੁਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਘਟਨਾ ਸਾਜਿਸ਼ ਦਾ ਹਿੱਸਾ ਹੈ। ਇਸੇ ਲਈ ਇਸਦੀ ਜਾਂਚ ਮੰਗੀ ਹੈ।


ਮ੍ਰਿਤਕ ਨੂੰ ਕੋਈ ਡਾਕਟਰੀ ਇਲਾਜ ਨਾ ਦੇਣ ਦੇ ਸਵਾਲ ਦਾ ਜਵਾਬ ਦਿੰਦਿਆਂ ਮੋਰਚਾ ਨੇ ਕਿਹਾ ਕਿ ਉਸੇ ਵੇਲੇ ਦਾਖਿਲ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਦੇ ਮੋਰਚੇ ਨੇ ਗਲਤ ਤੋਂ ਪੱਲਾ ਨਹੀਂ ਝਾੜਿਆ ਹੈ। 26 ਦੀ ਘਟਨਾ ਵਾਪਰੀ ਤਾਂ ਜਿੰਮੇਦਾਰੀ ਲਈ ਹੈ। ਇਹ ਧਾਰਮਿਕ ਰੰਗਤ ਵਾਲੀ ਘਟਨਾ ਹੈ ਤੇ ਸਰਕਾਰ ਦੀ ਇਸ ਸਾਜਿਸ਼ ਦੀ ਅਸੀਂ ਜਾਂਚ ਵੀ ਮੰਗੀ ਹੈ। ਇਸ ਮੌਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਨਿਹੰਗ ਜਥੇਬੰਦੀਆਂ ਨੇ ਕੀਤਾ ਹੈ ਤਾਂ ਜਾਂਚ ਹੋਵੇਗੀ ਕਿ ਕਿਹੜੀ ਜਥੇਬੰਦੀ ਨੇ ਕੀਤੀ ਹੈ। ਸਾਡੇ ਵਾਂਗ ਉਨ੍ਹਾਂ ਦੀਆਂ 32 ਜਥੇਬੰਦੀਆਂ ਹਨ। ਨਿਹੰਗ ਜਥੇਬੰਦੀਆਂ ਅਨੁਸਾਰ ਹੀ ਸਾਨੂੰ ਪਤਾ ਲੱਗਿਆ ਹੈ ਕਿ ਉਹ ਵਿਅਕਤੀ ਗ੍ਰੰਥ ਲੈ ਕੇ ਗਿਆ ਹੈ। ਇਹ ਉਨ੍ਹਾਂ ਦੇ ਕਹਿਣ ਮੁਤਾਬਿਕ ਹੈ। ਅਸੀਂ ਸਾਰੀਆਂ ਫੁਟੇਜ ਚੈਕ ਕਰਾ ਰਹੇ ਹਾਂ ਕਿ ਉਹ ਗ੍ਰੰਥ ਕਿਵੇਂ ਤੇ ਕਿੱਥੇ ਲੈ ਕੇ ਗਿਆ ਹੈ।

ਅਸੀਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ। ਸਾਡੀ ਕੁਝ ਜਥੇਬੰਦੀਆਂ ਨਾਲ ਗੱਲ ਬਾਤ ਹੋਈ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਸ ਘਟਨਾ ਨੂੰ ਲੁਕੋਇਆ ਨਹੀਂ ਜਾ ਸਕਦਾ। ਜਿਸ ਦਿਨ ਕਿਹਾ ਜਾਵੇਗਾ ਮੋਰਚਾ ਉਦੋਂ ਹੀ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਦੋਂ ਤੱਕ ਅਜੇ ਮਿਸ਼ਰਾ ਬਰਖਾਸਤ ਨਹੀਂ ਹੁੰਦਾ, ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਜੋ ਪ੍ਰੋਗਰਾਮ ਦਿੱਤੇ ਗਏ ਹਨ, ਉਹ ਜਾਰੀ ਰਹਿਣਗੇ। ਲੋਕਾਂ ਵਿਚ ਇਹ ਗੱਲ ਫੈਲੀ ਹੈ ਕਿ ਉਸ ਮ੍ਰਿਤਕ ਵਿਅਕਤੀ ਦੇ ਬਿਆਨ ਸਨ ਕਿ ਉਸ ਸਣੇ 20 ਬੰਦੇ ਪੈਸੇ ਦੇ ਕੇ ਇਹ ਘਟਨਾ ਕਰਨ ਲਈ ਕਿਹਾ ਗਿਆ ਸੀ।