Punjab

ਸੀਐੱਮ ਚੰਨੀ ਨੇ ਪੂਰੇ ਪੰਜਾਬ ਦੀ ਸਿਹਤ ਠੀਕ ਕਰਨ ਲਈ ਕੀਤਾ ਵੱਡਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਦੁਸ਼ਹਿਰੇ ਮੌਕੇ ਅੱਜ ਬਠਿੰਡਾ ਵਿੱਚ ਸ਼ਹੀਦ ਕੈਪਟਨ ਸੰਦੀਪ ਦੇ ਬੁੱਤ ਦਾ ਉਦਾਘਾਟਨ ਕਰਨ ਦਾ ਮਾਣ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ਹੀਦ ਦੇ ਮਾਤਾ ਪਿਤਾ ਤੋਂ ਆਸ਼ੀਰਵਾਦ ਵੀ ਲਿਆ ਹੈ।

ਚੰਨੀ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ ਹੈ। ਉਨ੍ਹਾਂ ਕਿਹਾ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਫੌਜੀ ਤੇ ਮਾਸਟਰ ਇਹ ਦੋਨੋਂ ਇਮਾਨਦਾਰ ਲੋਕ ਹਨ। ਇਨ੍ਹਾਂ ਦਾ ਮਨ ਵਿਚ ਬਹੁਤ ਸਤਿਕਾਰ ਹੈ। ਉਨ੍ਹਾਂ ਕਿਹਾ ਅਸੀਂ ਪੰਜਾਬ ਵਿਚ ਰਾਮ ਰਾਜ ਦੀ ਸਥਾਪਨਾ ਕਰਨੀ ਹੈ ਤੇ ਨੇਕੀ ਦੀ ਜਿੱਤ ਕਰਨੀ ਹੈ। ਮਨਪ੍ਰੀਤ ਬਾਦਲ ਬਹੁਤ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਮੈਂ ਪਿੰਡਾ ਤੇ ਸ਼ਹਿਰਾਂ ਦਾ ਸੁਮੇਲ ਹੈ।

ਮੈਂ ਆਪ ਪੌੜੀਆਂ ਲਾ ਕੇ ਟਿਊਬਾਂ ਠੀਕ ਕੀਤੀਆਂ ਹਨ। ਐਮਸੀ ਬਣਨਾ ਔਖਾ ਹੈ ਸੀਐਮ ਬਣਨਾ ਸੌਖਾ ਹੈ। ਕੰਮ ਨਾ ਕਰੋ ਤਾਂ ਲੋਕ ਮੁੜ ਕੇ ਐਮਸੀ ਨਹੀਂ ਬਣਾਉਂਦੇ। ਬਠਿੰਡੇ ਵਿਚ ਇਕ ਪਾਰਕ ਦੀ ਮੰਗ ਕੀਤੀ ਹੈ ਪਰ ਮੈਂ ਪੰਜਾਬ ਵਿਚ ਇਕ ਪਾਰਕ ਬਣਾਉਣ ਦਾ ਐਲਾਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਿਹਤ ਜਰੂਰੀ ਹੈ। ਰਾਤ ਮੈਂ ਸਾਢੇ ਤਿੰਨ ਵਜੇ ਸੁੱਤਾ ਹਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਮੀਟਿੰਗ ਕੀਤੀ ਹੈ। ਪੰਜਾਬ ਵਿਚ ਸ਼ਹਿਰੀਕਰਨ ਹੋ ਰਿਹਾ ਹੈ। ਇਕ ਵਿਊਂਤਬੰਦ ਤਰੀਕੇ ਨਾਲ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ। ਤੁਹਾਡੇ ਮੂਹਰੇ ਥਾਨ ਸੁੱਟਿਆ ਹੈ ਬਠਿੰਡੇ ਵਾਲੇ ਜੋ ਮਰਜੀ ਕਰਵਾ ਲਵੋ। ਇਸ ਮੌਕੇ ਉਨ੍ਹਾਂ ਸ਼ਹੀਦ ਦੇ ਪਰਿਵਾਰ ਤੋਂ ਅਸ਼ੀਰਵਾਦ ਵੀ ਲਿਆ।