ਸੰਗਰੂਰ : ਪੰਜਾਬ ਦੇ ਸੰਗਰੂਰ ਜ਼ਿਲ੍ਹੇ(Sangrur) ਦੇ ਪਿੰਡ ਗੋਬਿੰਦਗੜ ਜੇਜੀਆਂ(Gobindgarh Jejian) ਦੇ ਰਹਿਣ ਵਾਲੇ ਮਹਿੰਦਰ ਸਿੰਘ ਦੀ ਅਸਟ੍ਰੇਲੀਆ ਵਿੱਚ ਹੋਣ ਜਾ ਰਹੇ ਇਨਡੋਰ ਕ੍ਰਿਕਟ ਵਰਲਡ ਕੱਪ 2022( Indoor Cricket World 2022) ਵਿੱਚ ਚੋਣ ਹੋ ਗਈ ਹੈ। ਮਹਿੰਦਰ ਸਿੰਘ ਸਿੰਘਾਪੁਰ ਦੀ ਟੀਮ ਵੱਲੋਂ ਇਹ ਮੈਚ ਖੇਡਣਗੇ। ਉਹ ਇਨਡੋਰ ਕ੍ਰਿਕਟ ਵਰਲਡ ਕੱਪ ਖੇਡਣ ਵਾਲੇ ਪਹਿਲੇ ਪੰਜਾਬੀ ਹੋਣਗੇ। ਮਹਿੰਦਰ ਸਿੰਘ ਬਚਪਨ ਤੋਂ ਹੀ ਖੇਡਾਂ ਵਿੱਚ ਰੁਚੀ ਰੱਖਦੇ ਸਨ।
ਇਸ ਟੀਮ ਨੇ ਅਕਤੂਬਰ ਮਹੀਨੇ ਆਸਟ੍ਰੇਲਿਆ ਵਿੱਚ ਹੋ ਰਹੇ ਇੰਨਡੋਰ ਕ੍ਰਿਕਟ ਵਰਲਡ ਕੱਪ ਵਿੱਚ ਹਿੱਸਾ ਲੈਣਾ ਹੈ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਇੰਗਲੈਂਡ, ਸਿੰਘਾਪੁਰ, ਯੂਏਈ ਅਤੇ ਮਲੇਸ਼ੀਆ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ।
ਪੰਜਾਬ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਇਸ ਪਿੰਡ ਦਾ ਨੌਜਵਾਨ Mahinder Singh (ਕਾਲਾ ਗੁੱਜਰ ) ਆਸਟ੍ਰੇਲਿਆ ਵਿੱਚ ਹੋਣ ਜਾ ਰਹੇ Indoor Cricket World ਲਈ ਸਿੰਘਾਪੁਰ ਦੀ ਟੀਮ ਵੱਲੋਂ ਖੇਡੇਗਾ। ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਪੰਜਾਬੀ ਸਿੰਘਾਪੁਰ ਦੀ ਨੂਸ਼ਨਲ ਟੀਮ ਦਾ ਹਿੱਸਾ ਬਣੇਗਾ।
ਹੱਡ ਤੋੜਵੀਂ ਮਿਹਨਤ ਕਰਕੇ ਹਾਸਿਲ ਕੀਤਾ ਇਹ ਮੁਕਾਮ
ਮਹਿੰਦਰ ਸਿੰਘ ਨੇ ਇੱਥੇ ਤੱਕ ਪਹੁੰਚਣ ਦੇ ਲਈ ਹੱਡ ਤੋੜਵੀਂ ਮਿਹਨਤ ਕੀਤੀ ਹੈ। ਦਿਨ ਵਿੱਚ ਆਪਣੀ ਪੜਾਈ ਦੇ ਨਾਲ-ਨਾਲ ਰਾਤਾਂ ਨੂੰ ਰੈਸਟੋਰੈਟਾਂ, ਹੋਟਲਾਂ ਆਦਿ ਵਿੱਚ ਕੰਮ ਵੀ ਕਰਨਾ ਪਿਆ ਹੈ। ਫਿਰ ਜਦੋਂ ਕੁੱਝ ਚੰਗਾ ਸਮਾਂ ਆਇਆ ਤਾਂ ਉਸ ਦੀ ਫੇਸਬੁੱਕ ਵਿੱਚ ਇੱਕ ਨੌਕਰੀ ਲੱਗੀ। ਇਸ ਸਭ ਦੇ ਬਾਵਜੂਦ ਵੀ ਉਸ ਨੇ ਆਪਣਾ ਕ੍ਰਿਕਟ ਪ੍ਰਤੀ ਮੋਹ ਕਦੇ ਨਹੀਂ ਛੱਡਿਆ ਅਤੇ ਸਿੰਘਾਪੁਰ ਦੇ ਕਲੱਬਾਂ ਲਈ ਖੇਡਦਾ ਰਿਹਾ।
ਆਪਣੇ ਪਿੰਡ ਦੇ ਸਕੂਲ ਦੀ ਸੁਧਾਰੀ ਹਾਲਤ
ਮਹਿੰਦਰ ਸਿੰਘ ਨੇ ਪੰਜਾਬ ਵਿੱਚ ਆਪਣੇ ਵਿਦਿਆਰਥੀ ਜੀਵਨ ਸਮੇਂ ਬਹੁਤ ਸਾਰੀਆਂ ਸਮਾਜ ਭਲਾਈ ਲਈ ਚੱਲੀਆਂ ਲਹਿਰਾਂ ਵਿੱਚ ਹਿੱਸਾ ਲਿਆ। ਉਸ ਸਮੇਂ ਵੀ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਸਿੰਘਾਪੁਰ ਜਾ ਕੇ ਆਪਣੇ ਨਾਲ ਫੇਸਬੁੱਕ ਵਿੱਚ ਕੰਮ ਕਰਦੇ ਇੱਕ ਸਪੇਨਿਸ਼ ਮੂਲ ਦੇ ਜੌਰਡੀ ਫੌਰਨੀਜ ਨਾਲ ਮਿਲ ਕੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਿਰਮਾਣ ਕਰਵਾਇਆ, ਜਿਸ ਦੀ ਪੂਰੇ ਪੰਜਾਬ ਵਿੱਚ ਚਰਚਾ ਹੋਈ। ਹੁਣ ਵੀ ਮਹਿੰਦਰ ਸਿੰਘ ਪਿੰਡ ਦੇ ਕੁੱਝ ਨੌਜਵਾਨਾਂ ਨਾਲ ਪਿੰਡ ਵਿੱਚ ਖੇਡ ਗਰਾਂਊਡ ਦਾ ਨਿਰਮਾਣ ਕਰਨ ਵਿੱਚ ਲੱਗੇ ਹੋਏ ਹਨ।
ਕਿਵੇਂ ਦੀ ਸੀ ਸਕੂਲ ਦੀ ਹਾਲਤ
ਤਿੰਨ ਸਾਲ ਪਹਿਲਾਂ ਸੰਗਰੂਰ ਦੇ ਇਸ ਸਕੂਲ ਵਿੱਚ ਬੱਚਿਆਂ ਕੋਲ ਨਾ ਪੜਣ ਲਈ ਸਿਰ ਉੱਤੇ ਛੱਤ, ਖੇਡਣ ਲਈ ਗਰਾਉਂਡ ਤੇ ਨਾ ਪੜਾਉਣ ਲਈ ਪੂਰੇ ਟੀਚਰ ਸਨ। ਹੁਣ ਸਕੂਲ ਦੇ ਬੱਚੇ ਜਿੱਥੇ ਪੜਾਈ ਵਿੱਚ ਮੱਲਾਂ ਮਾਰੇ ਰਹੇ ਹਨ, ਉੱਥੇ ਹੀ ਹੋਰ ਮੁਕਾਬਲਿਆਂ ਵਿੱਚ ਇਲਾਕੇ ਵਿੱਚ ਇਨਾਮ ਜਿੱਤ ਰਹੇ ਹਨ।
ਜੀਵਨ ਝਾਤ
ਪਿਤਾ ਹਰਭਜਨ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਘਰ ਜਨਮ ਲਿਆ । ਆਪਣੀ ਮੁਢਲੀ ਪੜਾਈ ਪਿੰਡ ਦੇ ਹੀ ਸਰਕਾਰੀ ਸਕੂਲ ਚ ਕੀਤੀ। ਪੜਾਈ ਵਿੱਚ ਔਸਤ ਤੇ ਖੇਡਾਂ ਵਿੱਚ ਹਮੇਸ਼ਾ ਮੱਲਾਂ ਮਾਰਦਾ ਰਿਹਾ ਮਹਿੰਦਰ । ਜਦੋਂ ਪੰਜਾਬ ਰਹਿੰਦਿਆਂ ਵੀ ਕ੍ਰਿਕਟ ਦੇ ਪੇਂਡੂ ਟੂਰਨਾਂਮੈਂਟ ਖੇਡਣੇ, ਤਾਂ ਉਸ ਸਮੇਂ ਵੀ ਮਹਿੰਦਰ ਦੀ ਏਰੀਏ ਚ ਤੁਤੀ ਬੋਲਦੀ ਸੀ । ਪਰ ਕੁੱਝ ਮਜਬੂਰੀਆਂ ਤੇ ਮਨ ਵਿੱਚ ਕੁੱਝ ਵੱਡਾ ਕਰਨ ਦੀ ਇੱਛਾ ਮਹਿੰਦਰ ਨੂੰ ਵਿਆਹ (ਮਨਪ੍ਰੀਤ ਕੌਰ ਨਾਲ) ਅਤੇ ਇੱਕ ਬੱਚਾ (ਮਨਿੰਦਰ ਸਿੰਘ) ਹੋਣ ਤੋਂ ਬਾਅਦ ਵੀ ਸਿੰਘਾਪੁਰ ਜਾਣਾ ਪਿਆ। ਜਿੱਥੇ ਜਾ ਕੇ ਵੀ ਮਹਿੰਦਰ ਨੇ ਹੱਡ ਤੋੜਵੀਂ ਮਿਹਨਤ ਕੀਤੀ , ਦਿਨ ਵਿੱਚ ਆਪਣੀ ਪੜਾਈ ਦੇ ਨਾਲ ਨਾਲ ਰਾਤਾਂ ਨੂੰ ਰੈਸਟੋਰੈਟਾਂ , ਹੋਟਲਾਂ ਆਦਿ ਵਿੱਚ ਕੰਮ ਕਰਨਾਂ ਪਿਆ। ਫਿਰ ਜਦੋਂ ਕੁੱਝ ਚੰਗਾ ਸਮਾਂ ਆਇਆ ਤਾਂ ਉਸ ਦੀ ਫੇਸਬੁੱਕ ਵਿੱਚ ਇੱਕ ਨੌਕਰੀ ਲੱਗੀ । ਇਸ ਸਭ ਦੇ ਬਾਵਜੂਦ ਵੀ ਉਸ ਨੇ ਆਪਣਾ ਕ੍ਰਿਕਟ ਪ੍ਰਤੀ ਮੋਹ ਕਦੇ ਨਹੀਂ ਛੱਡਿਆ ਅਤੇ ਸਿੰਘਾਪੁਰ ਦੇ ਕਲੱਬਾਂ ਲਈ ਖੇਡ ਦਾ ਰਿਹਾ ਹੈ।
ਭਾਰਤ ਨੇ ਕੀਤਾ ਟੀਮ ਦਾ ਐਲਾਨ
ਆਸਟ੍ਰੇਲੀਆ ਇੰਡੋਰ ਕ੍ਰਿਕਟ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਵਿੱਚ ਭਾਰਤ, ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਦੱਖਣੀ ਅਫਰੀਕਾ, ਸ੍ਰੀਲੰਕਾ, ਯੂਏਈ, ਮਲੇਸ਼ੀਆ ਅਤੇ ਸਿੰਗਾਪੁਰ ਸਮੇਤ ਨੌਂ ਦੇਸ਼ ਹਿੱਸਾ ਲੈਣਗੇ। ਇੰਡੀਅਨ ਇੰਡੋਰ ਸਪੋਰਟਸ ਫਾਊਂਡੇਸ਼ਨ (ISSF) ਨੇ ਵੀਰਵਾਰ ਨੂੰ ਇਨਡੋਰ ਕ੍ਰਿਕਟ ਵਿਸ਼ਵ ਕੱਪ 2022 ਲਈ ਦੇਸ਼ ਦੀ ਟੀਮ ਦਾ ਐਲਾਨ ਕੀਤਾ। ਦੁਬਈ ਵਿੱਚ ਹੋਏ ਵਿਸ਼ਵ ਕੱਪ ਦੇ ਪਿਛਲੇ ਐਡੀਸ਼ਨ ਦਾ ਹਿੱਸਾ ਰਹੀ ਭਾਰਤੀ ਟੀਮ ਵਿੱਚੋਂ ਕੁੱਲ 8 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਕੈਪਟਨ ਗਿਰੀਸ਼ ਕੇਜੀ, ਧਨੁਸ਼ ਭਾਸਕਰ, ਯਤੀਸ਼ ਚੰਨੱਪਾ, ਵਿਜੇ ਹਨੂਮੰਤਰਾਯੱਪਾ, ਦੈਵਿਕ ਰਾਏ, ਮੁਹੰਮਦ ਖੈਜਰ ਅਹਿਮਦ, ਮੇਸ਼ ਅਜ਼ੀਜ਼ ਅਤੇ ਸੂਰਜ ਰੈੱਡੀ ਸ਼ਾਮਲ ਹਨ।