Punjab

ਸਰਕਾਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੂੰ ਮਿਲਿਆ ਡੀ.ਸੀ ਸੰਗਰੂਰ ਬਣਨ ਦਾ ਮੌਕਾ

government school , DC Sangrur, Two girl students , Punjab news

ਸੰਗਰੂਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਹੈੱਡ ਮਾਸਟਰ ਤੇ ਅਧਿਆਪਕਾਵਾਂ ਸਮੇਤ ਡਿਪਟੀ ਕਮਿਸ਼ਨਰ(Deputy Commissioner) ਨਾਲ ਮਿਲਣ ਦੀ ਇੱਛਾ ਲੈ ਕੇ ਆਈਆਂ ਸਰਕਾਰੀ ਹਾਈ ਸਕੂਲ ਮੰਗਵਾਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕੁਝ ਪਲਾਂ ਲਈ ਡੀ ਸੀ ਸੰਗਰੂਰ ਦੀ ਕੁਰਸੀ ‘ਤੇ ਬਿਠਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਗੈਰ ਰਸਮੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਜਦੋਂ ਉਨ੍ਹਾਂ ਬੱਚੀਆਂ ਨੇ ਭਵਿੱਖ ਵਿੱਚ ਡੀ ਸੀ ਬਣਨ ਦੀ ਤਾਂਘ ਪ੍ਰਗਟਾਈ ਤਾਂ ਜੋਰਵਾਲ ਨੇ ਕਿਹਾ ਕਿ ਤੁਹਾਡੀ ਇਸ ਇੱਛਾ ਨੂੰ ਹੁਣੇ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਖੁਦ ਸੀਟ ਤੋਂ ਉਠ ਕੇ ਪਹਿਲਾਂ ਸਤਵੀਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਅਤੇ ਫਿਰ ਉਸਦੀ ਕਰੀਬ 16 ਕੁ ਵਰ੍ਹਿਆ ਦੀ ਵੱਡੀ ਭੈਣ ਮਨਵੀਰ ਕੌਰ ਨੂੰ ਕੁਝ ਪਲਾਂ ਲਈ ਡਿਪਟੀ ਕਮਿਸ਼ਨਰ ਦੀ ਸੀਟ ‘ਤੇ ਬਿਠਾਇਆ।

ਜੋਰਵਾਲ ਨੇ ਕਿਹਾ ਕਿ ਜ਼ਿੰਦਗੀ ਵਿਚ ਮਿਹਨਤ ਦਾ ਕੋਈ ਬਦਲ ਨਹੀਂ ਅਤੇ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਵਿੱਚ ਆਤਮ ਵਿਸ਼ਵਾਸ ਤੇ ਦ੍ਰਿੜ ਇਰਾਦਾ ਹੋਵੇ ਤਾਂ ਅਜਿਹਾ ਕੋਈ ਵੀ ਮੁਕਾਮ ਨਹੀਂ, ਜੋ ਪ੍ਰਾਪਤ ਨਾ ਕੀਤਾ ਜਾ ਸਕਦਾ ਹੋਵੇ।

government school , DC Sangrur, Two girl students , Punjab news
ਦਸਵੀਂ ਦੀ ਪ੍ਰੀਖਿਆ ‘ਚ ਮੈਰਿਟ ‘ਤੇ ਆਈ ਮਨਵੀਰ ਨੇ ਆਪਣੀ ਨਿੱਕੀ ਭੈਣ ਸਮੇਤ ਡਿਪਟੀ ਕਮਿਸ਼ਨਰ ਤੋਂ ਲਈ ਜੀਵਨ ਦੀ ਸੇਧ

ਜ਼ਿਕਰਯੋਗ ਹੈ ਕਿ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਮਨਵੀਰ ਕੌਰ ਨੇ ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਵਿਚ ਦਸਵੀਂ ‘ਚ ਮੈਰਿਟ ਵਿਚ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਉਹ ਮੁਕਾਬਲੇ ਦੀਆਂ ਪ੍ਰੀਖਿਆਵਾ ਦੀ ਤਿਆਰੀ ਕਰਨ ਲਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਹੀ ਇੱਕ ਕੋਚਿੰਗ ਸੈਂਟਰ ਵਿੱਚੋਂ ਸਿਖਲਾਈ ਲੈ ਰਹੀ ਹੈ।

government school , DC Sangrur, Two girl students , Punjab news
ਮਿਹਨਤ ਦਾ ਕੋਈ ਬਦਲ ਨਹੀਂ, ਬੱਚੇ ਸਖ਼ਤ ਮਿਹਨਤ ਨਾਲ ਕਰ ਸਕਦੇ ਹਨ ਆਪਣੇ ਸੁਪਨੇ ਸਾਕਾਰ : ਜਤਿੰਦਰ ਜੋਰਵਾਲ

ਜੋਰਵਾਲ ਨੇ ਬੱਚੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਸਿਖਿਆ ਦੇ ਖੇਤਰ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਨਿੱਜੀ ਤੌਰ ‘ਤੇ ਅਤੇ ਪ੍ਰਸ਼ਾਸਨ ਦੀ ਤਰਫ਼ੋਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਆਈ.ਏ.ਐਸ ਬਣਨ ਦੇ ਸਫ਼ਰ ਦੇ ਕੁਝ ਪਹਿਲੂਆਂ ਬਾਰੇ ਵੀ ਵਿਦਿਆਰਥਣਾਂ ਨਾਲ ਸਾਂਝ ਪਾਈ ਤਾਂ ਜੋ ਉਹ ਹਿੰਮਤ ਅਤੇ ਮਜ਼ਬੂਤ ਇਰਾਦੇ ਨਾਲ ਹਰੇਕ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਵੈ ਭਰਸਾ ਪੈਦਾ ਕਰ ਸਕਣ।

ਜੋਰਵਾਲ ਨੇ ਬੱਚੀਆਂ ਨੂੰ ਕਿਹਾ ਕਿ ਹਰੇਕ ਤਰ੍ਹਾਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਟੈਸਟ ਜ਼ਰੂਰ ਦਿੱਤਾ ਜਾਵੇ ਤਾਂ ਜੋ ਛੋਟੇ ਛੋਟੇ ਕਦਮ ਹੌਲੀ ਹੌਲੀ ਪੈੜਾਂ ਦੇ ਰੂਪ ਵਿੱਚ ਸਥਾਪਤ ਹੋ ਜਾਣ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਜਗਤਾਰ ਸਿੰਘ ਸੰਧੂ, ਅਧਿਆਪਕਾ ਰਾਜਵੀਰ ਕੌਰ ਤੇ ਸ਼ਪਿੰਦਰ ਕੌਰ ਵੀ ਮੌਜੂਦ ਸਨ।